ਖੇਮਕਰਨ ਦੀ ਪੁਲਸ ਨੇ 16 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

06/30/2022 4:09:53 PM

ਖੇਮਕਰਨ (ਸੋਨੀਆ) - ਨਸ਼ਿਆਂ ਵਰਗੀ ਲਾਹਨਤ ਨੂੰ ਰੋਕਣ ਲਈ ਪੰਜਾਬ ਪੁਲਸ ਵੱਲੋਂ ਜੀਅ ਤੋੜ ਮਿਹਨਤ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ ਤਰਨ ਤਾਰਨ ਰਣਜੀਤ ਸਿੰਘ ਢਿੱਲੋਂ ਅਤੇ ਡੀ.ਐੱਸ.ਪੀ ਭਿੱਖੀਵਿੰਡ ਤਰਸੇਮ ਮਸੀਹ ਦੇ ਦਿਸ਼ਾ ਨਿਰਦੇਸ਼ 'ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਖੇਮਕਰਨ ਦੀ ਪੁਲਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਪਿੰਡ ਕਲਸ ਵਿਖੇ ਗਸ਼ਤ ਲਈ ਜਾ ਰਹੇ ਸਨ।

ਇਸ ਦੌਰਾਨ ਇਕ ਮੋਨਾ ਵਿਅਕਤੀ ਸੜਕ 'ਤੇ ਪੈਦਲ ਆਉਂਦਾ ਵਿਖਾਈ ਦਿੱਤਾ। ਉਸ ਨੇ ਘਬਰਾਹਟ ਵਿਚ ਸੱਜੀ ਵੱਖੀ ਵਾਲੀ ਜੇਬ 'ਚ ਇਕ ਵਜ਼ਨਦਾਰ ਲਿਫਾਫਾ ਕੱਢ ਕੇ ਸੜਕ ਕਿਨਾਰੇ ਉੱਗੀ ਘਾਹ-ਬੂਟੀ ਵਿਚ ਸੁੱਟ ਦਿੱਤਾ। ਪੁਲਸ ਵਲੋਂ ਸ਼ੱਕ ਪੈਣ 'ਤੇ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸਨੇ ਮੰਨਿਆ ਕਿ ਵਜ਼ਨਦਾਰ ਲਿਫਾਫੇ 'ਚ ਹੈਰੋਇਨ ਹੈ। ਬਰਾਮਦ ਕੀਤੀ ਗਈ ਹੈਰੋਇਨ ਦਾ ਭਾਰ 16 ਗ੍ਰਾਮ ਹੈ।

ਪੁਲਸ ਅਨੁਸਾਰ ਉਕਤ ਵਿਅਕਤੀ ਦੀ ਪਛਾਣ ਕਾਰਜ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਵਾਰਡ ਨੰ-1 ਖੇਮਕਰਨ ਵਜੋਂ ਹੋਈ ਹੈ। ਥਾਣਾ ਖੇਮਕਰਨ 'ਚ ਉਕਤ ਵਿਅਕਤੀ ਵਿਰੁਧ ਐੱਨ. ਡੀ.ਪੀ.ਸੀ ਐਕਟ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਏ.ਐੱਸ.ਆਈ ਸਾਹਿਬ ਸਿੰਘ, ਦਲਵਿੰਦਰ ਸਿੰਘ, ਇੰਦਰਜੀਤ ਸਿੰਘ ਮੁੱਖ ਮੁਨਸ਼ੀ ਹਾਜ਼ਰ ਸਨ।


rajwinder kaur

Content Editor

Related News