ਬੇਰਹਿਮ ਨੂੰਹ ਦੀ ਕਰਤੂਤ, ਬਜ਼ੁਰਗ ਸੱਸ ਦੀ ਕੁੱਟਮਾਰ ਕਰਕੇ ਕੱਢਿ ਘਰੋਂ ਬਾਹਰ

Tuesday, Oct 20, 2020 - 11:08 AM (IST)

ਬੇਰਹਿਮ ਨੂੰਹ ਦੀ ਕਰਤੂਤ, ਬਜ਼ੁਰਗ ਸੱਸ ਦੀ ਕੁੱਟਮਾਰ ਕਰਕੇ ਕੱਢਿ ਘਰੋਂ ਬਾਹਰ

ਖਡੂਰ ਸਾਹਿਬ (ਗਿੱਲ): ਪਿੰਡ ਨਾਗੋਕੇ ਦੀ ਵਸਨੀਕ ਮਾਤਾ ਸੁਰਜੀਤ ਕੌਰ ਨੇ ਆਪਣੀ ਨੂੰਹ ਕੰਵਲਜੀਤ ਕੌਰ ਅਤੇ ਪੁੱਤ ਜੈਮਲ ਸਿੰਘ ਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ ਲਗਾਏ ਹਨ। ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਕੁੰਨਣ ਸਿੰਘ ਦੀ ਇਕ ਸਾਲ ਪਹਿਲਾਂ ਲੰਬੀ ਬੀਮਾਰੀ ਪਿੱਛੋਂ ਮੌਤ ਹੋ ਗਈ ਸੀ, ਜਿਸ ਦੀ ਸਾਂਭ-ਸੰਭਾਲ ਵੀ ਉਨ੍ਹਾਂ ਦੇ ਮੁੰਡੇ ਅਤੇ ਨੂੰਹ ਵਲੋਂ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਮੇਰੀ ਲਗਭਗ ਵੀਹ ਮਰਲੇ ਜਗ੍ਹਾ ਅਤੇ ਮਕਾਨ ਉੱਪਰ ਕਬਜ਼ਾ ਕਰਕੇ ਇਨ੍ਹਾਂ ਮੈਨੂੰ ਘਰੋਂ ਕੱਢ ਦਿੱਤਾ ਹੈ, ਜਿਸ ਕਾਰਨ ਉਹ ਹੁਣ ਪਿੰਡ ਮੰਢਾਲਾ ਵਿਖੇ ਆਪਣੀ ਧੀ ਕੋਲ ਰਹਿ ਰਹੀ ਹੈ।ਉਨ੍ਹਾਂ ਦੱਸਿਆ ਇਸ ਸਬੰਧੀ ਉਨ੍ਹਾਂ ਵਲੋਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਦਰਖ਼ਾਸਤਾਂ ਦਿੱਤੀਆਂ ਹੋਈਆਂ ਹਨ। ਪੀੜਤ ਮਾਤਾ ਨੇ ਐੱਸ.ਐੱਸ.ਪੀ ਤਰਨਤਾਰਨ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : ਨਾਬਾਲਗ ਨੇ ਸਪੇਰਅ ਪੀ ਕੀਤੀ ਸੀ ਖ਼ੁਦਕੁਸ਼ੀ, 47 ਦਿਨਾਂ ਬਾਅਦ ਸਾਹਮਣੇ ਆਈ ਵੀਡੀਓ ਨੇ ਸਭ ਦੇ ਉਡਾਏ ਹੋਸ਼

ਇਸ ਸਬੰਧੀ ਜਦੋਂ ਮਾਤਾ ਸੁਰਜੀਤ ਕੌਰ ਦੀ ਨੂੰਹ ਕੰਵਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਨੂੰ ਘਰੋਂ ਨਹੀਂ ਕੱਢਿਆ ਸਗੋਂ ਉਨ੍ਹਾਂ ਦੀ ਸੱਸ ਆਪ ਘਰੋਂ ਆਪਣੀ ਕੁੜੀ ਪਾਸ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਪੰਦਰਾਂ ਮਰਲੇ ਜਗ੍ਹਾ ਉਨ੍ਹਾਂ ਦਾ ਸਹੁਰਾ ਜਿਊਂਦੇ ਜੀਅ ਉਨ੍ਹਾਂ ਦੇ ਨਾਮ ਕਰਕੇ ਗਿਆ ਸੀ ਬਾਕੀ ਛੇ ਮਰਲੇ ਜਗ੍ਹਾ ਦਾ ਝਗੜਾ ਹੈ। ਇਸ 'ਚੋਂ ਮਾਤਾ ਉਨ੍ਹਾਂ ਦਾ ਬਣਦਾ ਹਿੱਸਾ ਨਹੀਂ ਦੇਣਾ ਚਾਹੁੰਦੀ, ਜਿਸ ਕਰਕੇ ਸਾਰਾ ਵਿਵਾਦ ਖੜਾ ਹੋਇਆ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼ ਜਨਾਨੀ ਨਾਲ ਹੋਈ ਛੇੜਛਾੜ ਨੇ ਲਿਆ ਨਵਾਂ ਮੋੜ, ਖੁਦ ਨੂੰ ਪੀੜਤ ਦੱਸਣ ਵਾਲੀ ਸੀ ਨਸ਼ੇ 'ਚ ਧੁੱਤ (ਵੀਡੀਓ)
 


author

Baljeet Kaur

Content Editor

Related News