ਇੰਸਪੈਕਟਿੰਗ ਜੱਜ ਸ਼੍ਰੀਮਤੀ ਅਰਚਨਾ ਪੁਰੀ ਚੰਡੀਗੜ੍ਹ ਨੇ ਤਰਨਤਾਰਨ ਦੀਆਂ ਅਦਾਲਤਾਂ ਤੇ ਜੇਲ੍ਹਾਂ ਦਾ ਕੀਤਾ ਦੌਰਾ

03/19/2023 11:53:52 AM

ਤਰਨਤਾਰਨ (ਰਮਨ, ਮਿਲਾਪ)- ਬੀਤੇ ਦਿਨ ਤਰਨਤਾਰਨ ਦੇ ਇੰਸਪੈਕਟਿੰਗ ਜੱਜ ਸ਼੍ਰੀਮਤੀ ਅਰਚਨਾ ਪੁਰੀ, ਮਾਨਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਜ਼ਿਲ੍ਹਾ ਕਚਹਿਰੀਆਂ ਤਰਨਤਾਰਨ, ਸਬ ਡਵੀਜ਼ਨ ਪੱਟੀ, ਸਬ ਡਵੀਜ਼ਨ ਖਡੂਰ ਸਾਹਿਬ, ਦਾ ਨਿਰੀਖਣ ਕੀਤਾ ਗਿਆ। ਮਾਨਯੋਗ ਜੱਜ ਸਾਹਿਬ ਨੇ ਸੈਂਟਰਲ ਜੇਲ ਸ੍ਰੀ ਗੋਇੰਦਵਾਲ ਸਾਹਿਬ ਅਤੇ ਸਬ ਜੇਲ੍ਹ ਪੱਟੀ ਦਾ ਦੌਰਾ ਕੀਤਾ, ਜਿਸ ’ਚ ਉਨ੍ਹਾਂ ਨਾਲ ਸ਼੍ਰੀਮਤੀ ਪ੍ਰਿਆ ਸੂਦ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਦੇ ਅਧਿਕਾਰੀ ਹਾਜ਼ਰ ਰਹੇ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

ਮਾਨਯੋਗ ਇੰਸਪੈਕਟਿੰਗ ਜੱਜ ਜੀ ਵਲੋਂ ਇਸ ਤੋਂ ਇਲਾਵਾ ਸੈਂਟਰਲ ਜੇਲ੍ਹ ਸ੍ਰੀ ਗੋਇੰਦਵਾਲ ਦੇ ਸੁਪਰਡੈਂਟ ਜੋਗਿੰਦਰਪਾਲ ਹਾਜ਼ਰ ਸਨ ਅਤੇ ਸਬ ਜੇਲ੍ਹ ਪੱਟੀ ਦਾ ਦੌਰਾ ਕਰਨ ਸਮੇਂ ਉੱਥੋ ਦੇ ਸੁਪਰਡੈਂਟ ਜਤਿੰਦਰਪਾਲ ਸਿੰਘ ਹਾਜ਼ਰ ਸਨ। ਜੇਲ੍ਹ ’ਚ ਮਾਨਯੋਗ ਜੱਜ ਸਾਹਿਬ ਵਲੋਂ ਸਾਰੇ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਹਵਾਲਾਤੀਆਂ ਅਤੇ ਕੈਦੀਆਂ ਦੀਆਂ ਜੋ ਵੀ ਮੁਸ਼ਕਿਲਾਂ ਸਨ, ਇਸ ਬਾਰੇ ਸ਼੍ਰੀਮਤੀ ਪ੍ਰਿਆ ਸੂਦ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨਤਾਰਨ ਨੂੰ ਕਿਹਾ ਕਿ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਦਾ ਜਲਦੀ ਹੱਲ ਕਰਵਾਇਆ ਜਾਵੇ। ਜਿਨ੍ਹਾਂ ਹਵਾਲਾਤੀਆਂ ਅਤੇ ਕੈਦੀਆਂ ਦੇ ਕੋਲ ਆਪਣਾ ਕੋਈ ਵਕੀਲ ਨਹੀਂ ਹੈ, ਇਸ ਬਾਰੇ ਸ਼੍ਰੀਮਤੀ ਪ੍ਰਤਿਮਾ ਅਰੋੜਾ, ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨਤਾਰਨ ਜੀ ਨੂੰ ਨਿਰਦੇਸ਼ ਦਿੱਤੇ ਗਏ ਕਿ ਹਵਾਲਾਤੀਆਂ ਅਤੇ ਕੈਦੀਆਂ ਦੇ ਫਰੀ ਲੀਗਲ ਏਡ ’ਚ ਫ਼ਾਰਮ ਭਰ ਕਿ ਫ੍ਰੀ ਵਕੀਲ ਮੁਹੱਈਆ ਕਰਵਾਏ ਜਾਣ। ਇਸ ਉਪਰੰਤ ਮਾਨਯੋਗ ਜੱਜ ਸਾਹਿਬ ਵਲੋਂ ਜੇਲ੍ਹ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ ਗਏ ਕਿ ਜੇਲ੍ਹ ’ਚ ਹਵਾਲਾਤੀਆਂ ਅਤੇ ਕੈਦੀਆਂ ਦੇ ਲਈ ਕੋਈ ਕਿਸ ਨਾ ਕਿਸੇ ਕੰਮ ਦਾ ਅਤੇ ਗੇਮ ਖੇਡਣ ਅਤੇ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ, ਇਸ ਉਪਰੰਤ ਜੇਲ੍ਹ ’ਚ ਬਣੇ ਖਾਣੇ ਦੀ ਵੀ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਕਸ਼ਨ: ਪੈਰਾ ਮਿਲਟਰੀ ਫੋਰਸ ਨੇ ਘੇਰਿਆ ਅੰਮ੍ਰਿਤਪਾਲ ਸਿੰਘ ਦਾ ਪਿੰਡ ਜੱਲੂਪੁਰ ਖੇੜਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News