4 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਡਰੇਨ ''ਚੋਂ ਬਰਾਮਦ

Thursday, Oct 29, 2020 - 04:42 PM (IST)

4 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਡਰੇਨ ''ਚੋਂ ਬਰਾਮਦ

ਝਬਾਲ(ਨਰਿੰਦਰ): ਖੇਮਕਰਨ ਥਾਣੇ ਅਧੀਨ ਆਉਂਦੇ ਪਿੰਡ ਭੂਰਾ ਕੋਹਨਾ ਦੇ ਇਕ ਵਿਅਕਤੀ ਜੋ ਪਿਛਲੇ 4 ਦਿਨਾਂ ਤੋਂ ਘਰੋਂ ਲਾਪਤਾ ਸੀ ਦੀ ਲਾਸ਼ ਅੱਜ ਝਬਾਲ ਨੇੜੇ ਪਿੰਡ ਭੁੱਚਰ ਨੇੜੇ ਤੋਂ ਲੰਘਦੀ ਪਾਣੀ ਵਾਲੀ ਡਰੇਨ 'ਚੋਂ ਮਿਲੀ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਜ਼ਬਰਦਸਤੀ ਨਿਕਾਹ ਕਰਨ 'ਤੇ ਨਾਬਾਲਗ ਕੁੜੀ ਘਰੋਂ ਭੱਜ ਕੇ ਪੁੱਜੀ ਸਰਕਾਰੀ ਸੰਸਥਾਂ ਕੋਲ

ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਸੁਖਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭੂਰਾ ਕੋਹਨਾ ਨੇ ਦੱਸਿਆ ਕਿ ਚਾਨਣ ਸਿੰਘ (40) ਪੁੱਤਰ ਜਸਵੰਤ ਸਿੰਘ ਵਾਸੀ ਭੁਰਾ ਕੋਹਨਾ ਪਿਛਲੇ 4 ਦਿਨਾਂ ਤੋਂ ਘਰੋਂ ਕਿਤੇ ਗਿਆ ਸੀ ਤੇ ਮੁੜ ਘਰ ਵਾਪਸ ਨਹੀਂ ਆਇਆ। ਅਸੀਂ ਇਸ ਸਬੰਧੀ ਸਬੰਧੀ ਥਾਣੇ ਦਰਖ਼ਾਸਤ ਵੀ ਦਿੱਤੀ ਹੈ ਤੇ ਇਸ ਤੋਂ ਇਲਾਵਾ ਸਾਰੇ ਰਿਸ਼ਤੇਦਾਰਾਂ ਦੇ ਵੀ ਉਸ ਨੂੰ ਲੱਭਿਆ ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਚੌਥੇਂ ਦਿਨ ਅੱਜ ਸਾਨੂੰ ਥਾਣਾ ਝਬਾਲ ਤੋਂ ਸਵੇਰੇ ਫ਼ੋਨ ਆਇਆ ਕਿ ਭੁੱਚਰ ਪਾਣੀ ਵਾਲੀ ਡਰੇਨ 'ਚ ਇਕ ਵਿਆਕਤੀ ਦੀ ਲਾਸ਼ ਮਿਲੀ ਹੈ, ਜਦੋਂ ਅਸੀਂ ਜਾ ਕੇ ਵੇਖਿਆ ਤਾਂ ਚਾਨਣ ਸਿੰਘ ਦੀ ਲਾਸ਼ ਸੀ। ਥਾਣਾ ਝਬਾਲ ਦੀ ਪੁਲਸ ਇਸ ਸਬੰਧੀ ਸਾਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : ਝਬਾਲ 'ਚ ਵੱਡੀ ਵਾਰਦਾਤ: ਦਿਨ-ਦਿਹਾੜੇ ਵਿਅਕਤੀਆਂ ਨੇ ਗੁੱਜਰਾਂ ਦੇ ਡੇਰੇ 'ਤੇ ਚਲਾਈਆਂ ਗੋਲੀਆਂ


author

Baljeet Kaur

Content Editor

Related News