ਹਿੰਦ-ਪਾਕਿ ਸਰਹੱਦ ਦੀ BOP ਭੈਣੀਆਂ ਵਿਖੇ ਵਿਖਾਈ ਦਿੱਤੀ ਡਰੋਨ ਦੀ ਹਰਕਤ
Wednesday, Aug 31, 2022 - 01:37 PM (IST)
ਅਜਨਾਲਾ (ਗੁਰਜੰਟ) - ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਅਜਨਾਲਾ ਅਧੀਨ ਆਉਂਦੀ ਹਿੰਦ-ਪਾਕਿ ਸਰਹੱਦ ਦੀ ਬੀ. ਪੀ. ਓ. ਭੈਣੀਆਂ ਵਿਖੇ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓਂ ਵਾਰ-ਵਾਰ ਡਰੋਨ ਦੀ ਹਰਕਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਬੀ. ਪੀ. ਓ. ਭੈਣੀਆਂ ਵਿਖੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਡਰੋਨ ਦੀ ਹਰਕਤ ਸੁਣਾਈ ਦਿੱਤੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਕੀਤੀ ਫਾਇਰਿੰਗ ’ਤੇ ਡਰੋਨ ਵਾਪਸ ਚਲਾ ਗਿਆ ਅਤੇ ਕੁਝ ਦੇਰ ਬਾਅਦ ਫਿਰ ਡਰੋਨ ਦੀ ਹਰਕਤ ਹੋਣ ’ਤੇ ਇਲੂਮੀਨੇਸ਼ਨ ਲਾਈਟ ਦਾ ਸਹਾਰਾ ਲਿਆ ਗਿਆ, ਜਿਸ ਦੌਰਾਨ ਫਾਇਰਿੰਗ ਕਰਨ ’ਤੇ ਡਰੋਨ ਫਿਰ ਤੋਂ ਵਾਪਸ ਚਲਾ ਗਿਆ।
ਜਾਣਕਾਰੀ ਮੁਤਾਬਕ ਡਰੋਨ ਵੱਲੋਂ ਕਈ ਰਾਊਂਡ ਕੀਤੇ ਗਏ ਪਰ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਜਵਾਬੀ ਕਾਰਵਾਈ ਕਰਨ ’ਤੇ ਡਰੋਨ ਵਾਪਸ ਪਰਤ ਜਾਂਦਾ ਰਿਹਾ। ਇਸ ਮਾਮਲੇ ਸਬੰਧੀ ਪੁਲਸ ਤੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਵੱਲੋਂ ਪੂਰੇ ਇਲਾਕੇ ਵਿਚ ਬਰੀਕੀ ਨਾਲ ਸਰਚ ਕੀਤੀ ਗਈ ਪਰ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ।