ਵਿਸਾਖੀ ਦੇ ਮੱਦੇਨਜ਼ਰ ਧੜੱਲੇ ਨਾਲ ਤਿਆਰ ਹੋ ਰਹੀਆਂ ਮਿਲਾਵਟੀ ਵਸਤੂਆਂ, ਬੀਮਾਰੀ ਦਾ ਸ਼ਿਕਾਰ ਹੋ ਰਹੇ ਆਮ ਲੋਕ

Friday, Apr 12, 2024 - 11:53 AM (IST)

ਵਿਸਾਖੀ ਦੇ ਮੱਦੇਨਜ਼ਰ ਧੜੱਲੇ ਨਾਲ ਤਿਆਰ ਹੋ ਰਹੀਆਂ ਮਿਲਾਵਟੀ ਵਸਤੂਆਂ, ਬੀਮਾਰੀ ਦਾ ਸ਼ਿਕਾਰ ਹੋ ਰਹੇ ਆਮ ਲੋਕ

ਬਹਿਰਾਮਪੁਰ (ਗੋਰਾਇਆ)-ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਇਕ ਫੈਸ਼ਨ ਦੇ ਰੂਪ ’ਚ ਬਹਾਰੀ ਵਸਤੂਆਂ ਨੂੰ ਖਾਣਾ ਵਧੇਰੇ ਪਸੰਦ ਕਰ ਰਹੀ ਹੈ, ਉਥੇ ਹੀ ਮੁਨਾਫੇ ਦੀ ਅੰਨ੍ਹੀ ਦੌੜ ਅਤੇ ਨਵੀਆਂ ਤਕਨੀਕਾਂ ਨੇ ਮਿਲਾਵਟ ਦੇ ਅਜਿਹੇ ਰਸਤੇ ਲੱਭ ਲਏ ਹਨ, ਜਿਨ੍ਹਾਂ ਨੂੰ ਠੱਲ੍ਹ ਪਾਉਣਾ ਆਮ ਗੱਲ ਨਹੀਂ ਰਹਿ ਗਈ ਹੈ। ਮਿਲਾਵਟ ਦਾ ਇਹ ਅਨੈਤਿਕ ਅਤੇ ਸਮਾਜ ਵਿਰੋਧੀ ਵਰਤਾਰਾ ਵਿਸ਼ਵ ਵਿਆਪੀ ਹੈ ਪਰ ਸਖ਼ਤ ਸਜ਼ਾਵਾਂ ਅਤੇ ਸਖ਼ਤ ਕਾਨੂੰਨ ਅਤੇ ਈਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਬਹੁਤ ਘੱਟ ਲੋਕ ਹੋਣ ਕਾਰਨ ਅੱਜ ਵੀ ਹਰ ਚੀਜ਼ ’ਚ ਮਿਲਾਵਟ ਵਧਦੀ ਨਜ਼ਰ ਆ ਰਹੀ ਹੈ। ਦੁੱਧ, ਘਿਓ, ਦਹੀਂ, ਮਸਾਲੇ, ਮਠਿਆਈਆਂ ਆਦਿ ਸਭ ਇਸ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ ਪਰ ਆਮ ਲੋਕ ਸਭ ਕੁਝ ਜਾਣਦੇ ਹੋਏ ਵੀ ਖਰੀਦਣ ਲਈ ਮਜ਼ਬੂਰ ਹਨ।

ਇਹ ਵੀ ਪੜ੍ਹੋ-  ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ

ਦੂਜੇ ਪਾਸੇ ਜੇਕਰ ਵਿਸਾਖੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਗੱਲ ਕੀਤੀ ਜਾਵੇ ਤਾਂ ਇਸ ਸਰਹੱਦੀ ਖੇਤਰ ਸਮੇਤ ਹੋਰ ਸਾਰੇ ਇਲਾਕਿਆਂ ਅੰਦਰ ਵਿਸਾਖੀ ਦਾ ਤਿਉਹਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਜਾਂਦਾ ਹੈ ਪਰ ਜੇਕਰ ਦੂਜੇ ਪਾਸੇ ਮਠਿਆਈ ਦਾ ਮੁੱਖ ਸ੍ਰੋਤ ਖੋਆ ਮੰਨਿਆ ਜਾਂਦਾ ਹੈ। ਲਗਭਗ 85 ਫੀਸਦੀ ਮਠਿਆਈਆਂ ਖੋਏ ਨਾਲ ਤਿਆਰ ਹੁੰਦੀਆਂ ਹਨ ਅਤੇ ਖੋਏ ’ਚ ਵੱਡੀ ਮਾਤਰਾ ’ਚ ਮਿਲਾਵਟ ਹੁੰਦੀ ਹੈ। ਹਰ ਸਾਲ ਤਿਉਹਾਰੀ ਸੀਜ਼ਨ ਮੌਕੇ ਹਜ਼ਾਰਾਂ ਕੁਇੰਟਲ ਨਕਲੀ ਖੋਇਆ, ਪਨੀਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਾਬੂ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਮਿਲਾਵਟਖੋਰ ਟੀਮਾਂ ਦੀ ਨਜ਼ਰ ਤੋਂ ਬਚ ਜਾਂਦੇ ਹਨ, ਉਹ ਕਿਵੇਂ ਬਚਦੇ ਹਨ ਇਹ ਕਿਸੇ ਕੋਲੋਂ ਲੁਕਿਆ ਨਹੀਂ ਹੈ।

ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਵਿਅਕਤੀ ਦੀ ਨਸ਼ਾ ਕਰਦੇ ਵੀਡੀਓ ਵਾਇਰਲ, ਅਕਾਲ ਤਖ਼ਤ ਵਲੋਂ ਸਖ਼ਤ ਨੋਟਿਸ

ਸਰਹੱਦੀ ਖੇਤਰ ਅੰਦਰ ਝਾਤ ਮਾਰੀ ਜਾਵੇ ਤਾਂ ਕੁਝ ਦੁਕਾਨਦਾਰਾਂ ਨੂੰ ਛੱਡ ਕੇ ਵਧੇਰੇ ਦੁਕਾਨਦਾਰ ਆਮ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ ਪਰ ਦੂਜੇ ਪਾਸੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੈਂਪਲ ਭਰ ਕੇ ਹੀ ਮਿਲਾਵਾਟਖੋਰੀ ਨੂੰ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਜੋ ਜ਼ਿਆਦਾਤਰ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆਉਂਦੇ ਹਨ, ਜਿਸ ਕਾਰਨ ਇਸ ਇਲਾਕੇ ਅੰਦਰ ਨਕਲੀ ਦੁੱਧ, ਘਿਓ, ਮਠਿਆਈਆਂ ਸਮੇਤ ਹੋਰ ਕਈ ਜ਼ਰੂਰੀ ਵਸਤੂਆਂ ਧੜੱਲੇ ਨਾਲ ਤਿਆਰ ਕਰ ਕੇ ਆਮ ਲੋਕਾਂ ਨੂੰ ਵੇਚੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- 'ਈਦ' ਮੌਕੇ ਮੰਤਰੀ ਧਾਲੀਵਾਲ ਪਹੁੰਚੇ ਮਸਜਿਦ, ਮੁਸਲਿਮ ਭਾਈਚਾਰੇ ਨੂੰ ਗਲ ਲਾ ਦਿੱਤੀ ਵਧਾਈ

ਕੀ ਕਹਿੰਦੇ ਨੇ ਸਮਾਜ ਸੇਵਕ ਅਤੇ ਸੂਝਵਾਨ

ਇਸ ਸਬੰਧੀ ਇਲਾਕੇ ਦੇ ਸਮਾਜ ਸੇਵਕ ਅਤੇ ਸੂਝਵਾਨ ਵਿਅਕਤੀਆਂ ਨੇ ਆਪਣੇ ਨਾਮ ਗੁਪਤ ਰੱਖਦੇ ਹੋਏ ਦੱਸਿਆ ਕਿ ਸਰਕਾਰ ਨੂੰ ਫੂਡ ਐਂਡ ਸੇਫਟੀ ਬਾਰੇ ਸਖਤ ਵਿਵਸਥਾ ਕਰਨੀ ਚਾਹੀਦੀ ਹੈ ਅਤੇ ਵੱਡੇ ਸ਼ਹਿਰਾਂ ਦੀ ਬਜਾਏ ਅੱਜ ਦੇ ਸਮੇਂ ’ਚ ਛੋਟੇ ਸ਼ਹਿਰਾਂ ’ਚ ਮਿਲਾਵਟੀ ਵਸਤੂਆਂ ਵਧੇਰੇ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਮੁੜ ਫਿਰ ਵੱਡੇ ਸ਼ਹਿਰਾਂ ’ਚ ਛੋਟੇ-ਮੋਟੇ ਦੁਕਾਨਦਾਰਾਂ ਨੂੰ ਸਪਲਾਈ ਹੁੰਦੀਆਂ ਹਨ, ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸਮੇਂ-ਸਮੇਂ ਨਾਲ ਇਨ੍ਹਾਂ ਮਿਲਾਵਟੀ ਵਸਤੂਆਂ ਦੇ ਸੈਂਪਲ ਲਏ ਜਾਣ ਅਤੇ ਪੂਰੀ ਸਖ਼ਤੀ ਨਾਲ ਇਸ ਧੰਦੇ ਨਾਲ ਜੁੜੇ ਲੋਕਾਂ ਨੂੰ ਨੱਥ ਪਾਈ ਜਾ ਸਕੇ ਤਾਂ ਕਿ ਮਿਲਾਵਟ ਰੂਪੀ ਕਹਿਰ ਨੂੰ ਰੋਕਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News