ਸਰਹੱਦੀ ਇਲਾਕਿਆਂ ’ਚ ਧਰਤੀ ਹੇਠਲਾ ਪਾਣੀ ਆਖਰੀ ਸਾਹਾਂ ’ਤੇ

06/07/2019 11:50:44 PM

ਪੱਟੀ, (ਸੌਰਭ)- ਪੰਜਾਬ 5 ਦਰਿਆਵਾਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਪੰਜਾਬ ਵਾਸੀ ਪਾਣੀ, ਰੁੱਖ ਜ਼ਿਆਦਾ ਹੋਣ ਕਰ ਕੇ ਇਕ ਖੁਸ਼ਹਾਲ ਜ਼ਿੰਦਗੀ ਬਸਰ ਕਰਦੇ ਸਨ। ਇਸ ਤੋਂ ਇਲਾਵਾ ਪੰਜਾਬ ਆਪਣੇ ਨਿਰਮਲ ਪਾਣੀ ਅਤੇ ਉਪਜਾਉ ਮਿੱਟੀ ਕਾਰਣ ਪੂਰੇ ਭਾਰਤ ਦਾ ਪੇਟ ਪਾਲਣ ’ਚ ਵੀ ਆਪਣਾ ਵੱਡਮੁੱਲਾ ਯੋਗਦਾਨ ਦਿੰਦਾ ਆ ਰਿਹਾ ਹੈ ਪਰ ਪੰਜਾਬ ਦੇ ਲੋਕਾਂ ਵਲੋਂ ਪਾਣੀ ਅਤੇ ਰੁੱਖਾਂ ਦੀ ਇੰਨੇ ਵੱਡੇ ਪੱਧਰ ’ਤੇ ਬੇਦਰਦੀ ਨਾਲ ਦੁਰਵਰਤੋਂ ਕੀਤੀ ਗਈ ਹੈ ਕਿ ਪੰਜਾਬ ਦਾ ਪਾਣੀ ਹੁਣ ਕਈ ਥਾਈਂ ਪੀਣ ਲਾਇਕ ਵੀ ਨਹੀਂ ਰਿਹਾ।

650 ਫੁੱਟ ਧਰਤੀ ਵਿਚਲਾ ਪਾਣੀ ਖੇਤੀਬਾਡ਼ੀ ਕਰਨ ਦੇ ਅਯੋਗ

ਤਰਨਤਾਰਨ ਜ਼ਿਲੇ ਦੇ ਸਰਹੱਦੀ ਖੇਤਰ ਦੇ ਕਈ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਦੀ ਗੱਲ ਕਰੀਏ ਤਾਂ ਇਥੋਂ ਦਾ ਕਰੀਬ 650 ਫੁੱਟ ਧਰਤੀ ਵਿਚਲਾ ਪਾਣੀ ਖੇਤੀਬਾਡ਼ੀ ਕਰਨ ਦੇ ਅਯੋਗ ਹੈ। ਖੇਤੀਬਾਡ਼ੀ ਦੇ ਪੈਰਾ ਮੀਟਰ ਮੁਤਾਬਕ ਖੇਤੀਬਾਡ਼ੀ ਕਰਨ ਲਈ ਪਾਣੀ ’ਚ ਕਾਰਬੋਨੇਟ, ਕਲੋਰਾਈਡ, ਬਾਈ ਕਾਰੋਨੇਟ, ਮੈਗਨੀਸ਼ੀਅਮ, ਰੈਜ਼ੀਡੁਅਲ ਸੋਡੀਆ ਕਾਰਬੋਨੇਟ ਤੋਂ ਇਲਾਵਾ ਪਾਣੀ ਦੀ ਚਾਲਕਤਾ ਇਲੈਕਟ੍ਰੀਕਲ ਕੁਨੈਕਟੀਵਿਟੀ ਹੋਣੀ ਬਹੁਤ ਜ਼ਰੂਰੀ ਹੈ ਜੋ ਕਿ ਕਈ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਵਿਚ ਨਹੀਂ ਮਿਲ ਰਹੀ ਹੈ। ਜਿਸ ਕਾਰਣ ਪਾਣੀ ਆਖਰੀ ਸਾਹ ਭਰ ਰਿਹਾ ਹੈ। ਸਰਹੱਦੀ ਇਲਾਕੇ ਦੇ ਪਿੰਡ ਮਸਤਗਡ਼੍ਹ, ਖੇਮਕਰਨ, ਮਾਡ਼ੀ ਕੰਬੋਕੇ, ਮਦਰ ਮੱਥਰਾ ਭਾਗੀ ਬਾਸਰਕੇ, ਵਾਂ ਤਾਰਾ ਸਿੰਘ, ਪਹੂਵਿੰਡ, ਰਾਜੋਕੇ, ਅਲਗੋਂ ਖੁਰਦ, ਬਹਿਡ਼ਵਾਲ, ਜੋਡ਼ਾ, ਦਾਸੂਵਾਲ, ਬਹਾਦਰ ਨਗਰ, ਕੁੱਲਾ ਅਤੇ ਹੋਰ ਪਿੰਡਾਂ ਦਾ ਪਾਣੀ ਖੇਤੀਬਾਡ਼ੀ ਪੈਰਾ ਮੀਟਰ ਮੁਤਾਬਕ ਖੇਤੀਬਾਡ਼ੀ ਕਰਨ ਯੋਗ ਨਹੀਂ ਮਿਲ ਰਿਹਾ ਹੈ। ਕਈ ਇਲਾਕਿਆਂ ’ਚ ਕਰੀਬ 100 ਫੁੱਟ ’ਤੇ ਪਾਣੀ ਗੰਦਲਾ ਹੋਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ। ਕਈ ਇਲਾਕਿਆਂ ਵਿਚ 650 ਫੁੱਟ ਤੱਕ ਪਾਣੀ ਖੇਤੀ ਕਰਨ ਦੇ ਯੋਗ ਨਹੀਂ ਰਿਹਾ। ਵੱਖ-ਵੱਖ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਨੀਤੀਆਂ ਤਿਆਰ ਕੀਤੀਆਂ ਜਾਣ। ਧਰਤੀ ਹੇਠਲੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ, ਖੇਤੀ ਲਈ ਨਹਿਰਾਂ ਦਾ ਪਾਣੀ ਵਰਤਿਆ ਜਾਵੇ ਅਤੇ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਲਈ ਪ੍ਰਬੰਧ ਕੀਤੇ ਜਾਣ ਤਾਂ ਆਉਣ ਵਾਲੇ ਸਮੇਂ ’ਚ ਪਾਣੀ ਦੀਆਂ ਸਮੱਸਿਆ ਨਾਲ ਜੂਝਣਾ ਨਾ ਪਵੇ।


Bharat Thapa

Content Editor

Related News