ਸਰਕਾਰੀ ਸਕੂਲ 'ਚ ਇਕ ਵਿਅਕਤੀ ਨੇ ਅਲਮਾਰੀ ਨੂੰ ਲਾਈ ਅੱਗ, ਸਰਕਾਰੀ ਰਿਕਾਰਡ ਨੂੰ ਸਾੜ੍ਹ ਕੇ ਕੀਤਾ ਸੁਆਹ
Tuesday, Dec 12, 2023 - 12:44 PM (IST)
ਗੁਰਦਾਸਪੁਰ (ਵਿਨੋਦ, ਹਰਜਿੰਦਰ ਸਿੰਘ ਗੋਰਾਇਆ)- ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਮਗਰਲਾ ਦੇ ਸਰਕਾਰੀ ਮਿਡਲ ਸਕੂਲ ’ਚ ਬੀਤੀ ਰਾਤ ਇਕ ਵਿਅਕਤੀ ਨੇ ਜਿੱਥੇ ਦਫ਼ਤਰ ’ਚ ਪਈ ਅਲਮਾਰੀ ਨੂੰ ਅੱਗ ਲਗਾ ਕੇ ਸਾਰਾ ਰਿਕਾਰਡ ਸਾੜ੍ਹ ਦਿੱਤਾ, ਉੱਥੇ ਸਕੂਲ ’ਚ ਲੱਗੇ ਕੈਮਰਿਆਂ ਦੇ ਡੀ.ਵੀ.ਆਰ, ਕੈਮਰਿਆਂ ਅਤੇ ਵਾਈਫਾਈ ਦਾ ਮੌਡਮ ਚੋਰੀ ਕਰ ਲਿਆ ਹੈ। ਇਸ ਸਬੰਧੀ ਦੀਨਾਨਗਰ ਪੁਲਸ ਨੇ ਇਕ ਵਿਅਕਤੀ ਦੇ ਖ਼ਿਲਾਫ਼ ਧਾਰਾ 457,380, 436, 427 ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸੰਸਦ ’ਚ ਚੁੱਕਿਆ ਦੇਸ਼ ’ਚ ਵਧ ਰਹੀ ਮਹਿੰਗਾਈ ਦਾ ਮੁੱਦਾ, ਪੁੱਛਿਆ ਕੀ ਕਰ ਰਹੀ ਸਰਕਾਰ
ਇਸ ਸਬੰਧੀ ਨਰਿੰਦਰ ਕੁਮਾਰ ਪੁੱਤਰ ਅਮਰਨਾਥ ਵਾਸੀ ਹਾਊਸ ਨੰਗਰ 291 ਸਾਹਮਣੇ ਪੈਟਰੋਲ ਪੰਪ ਬਹਿਰਾਮਪੁਰ ਰੋਡ, ਗੁਰਦਾਸਪੁਰ ਹਾਲ ਸਰਕਾਰੀ ਮਿਡਲ ਸਕੂਲ ਮਗਰਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸਰਕਾਰੀ ਮਿਡਲ ਸਕੂਲ ਮਗਰਾਨਾ ’ਚ ਬਤੌਰ ਸਕੂਲ ਇੰਚਾਰਜ਼ ਲੱਗਾ ਹੋਇਆ ਹੈ। ਬੀਤੇ ਦਿਨੀਂ ਉਹ ਜਦ ਸਕੂਲ ਪਹੁੰਚਿਆਂ ਤਾਂ ਬਬਲੀ ਦੇਵੀ ਪਤਨੀ ਸੁਨੀਲ ਕੁਮਾਰ ਵਾਸੀ ਮਗਰਾਲਾ ਨੇ ਦੱਸਿਆ ਕਿ ਜਦ ਉਹ ਸਕੂਲ ਸਫ਼ਾਈ ਕਰਨ ਆਈ ਸੀ ਤਾਂ ਵੇਖਿਆ ਕਿ ਦਫ਼ਤਰ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰ ਲੋਹੇ ਦੀ ਅਲਮਾਰੀ ਵਿਚ ਪਏ ਰਿਕਾਰਡ ਨੂੰ ਅੱਗ ਲੱਗ ਹੋਈ ਸੀ। ਜਿਸ ’ਤੇ ਉਸ ਨੇ ਪਾਣੀ ਸੁੱਟ ਕੇ ਅੱਗ ਨੂੰ ਬੁਝਾਇਆ। ਨਰਿੰਦਰ ਕੁਮਾਰ ਨੇ ਦੱਸਿਆ ਕਿ ਜਦ ਉਸ ਨੇ ਅਲਮਾਰੀ ਨੂੰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਅਲਮਾਰੀ ਵਿਚ ਪਿਆ ਸਕੂਲ ਦਾ ਰਿਕਾਰਡ ਅਤੇ ਕੁਝ ਹੋਰ ਸਾਮਾਨ ਸੜ੍ਹ ਚੁੱਕਿਆ ਸੀ ਅਤੇ ਸਕੂਲ ਵਿਚ ਲੱਗੇ ਕੈਮਰਿਆਂ ਦੇ ਡੀ.ਵੀ.ਆਰ, ਕੈਮਰਿਆਂ ਅਤੇ ਵਾਈਫਾਈ ਦਾ ਮੌਡਮ ਚੋਰੀ ਹੋ ਚੁੱਕਾ ਸੀ।
ਇਹ ਵੀ ਪੜ੍ਹੋ- ਫੇਸਬੁੱਕ 'ਤੇ ਪਾਕਿਸਤਾਨ ਦੀ ਕੁੜੀ ਨਾਲ ਹੋਇਆ ਪਿਆਰ, ਹੁਣ ਵਿਆਹ ਕਰਾਉਣ ਦੀ ਤਿਆਰੀ 'ਚ ਪੰਜਾਬੀ ਮੁੰਡਾ
ਦੂਜੇ ਪਾਸੇ ਸਹਾਇਕ ਸਬ ਇੰਸਪੈਕਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਕਤ ਘਟਨਾ ਨੂੰ ਅੰਜਾਮ ਮੁਲਜ਼ਮ ਮਲਕੀਤ ਸਿੰਘ ਪੁੱਤਰ ਰਤਨ ਸਿੰਘ ਵਾਸੀ ਮਗਰਾਲਾ ਨੇ ਦਿੱਤਾ ਹੈ, ਜਿਸ ਨੇ ਸਕੂਲ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਅਲਮਾਰੀ ਨੂੰ ਅੱਗ ਲਗਾਈ ਅਤੇ ਕੈਮਰਿਆਂ ਦਾ ਸਾਮਾਨ ਚੋਰੀ ਕੀਤਾ। ਜਿਸ ’ਤੇ ਉਕਤ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਫਤਿਹਗੜ੍ਹ ਚੂੜੀਆਂ 'ਚ ਦੋ ਧਿਰਾਂ ਵਿਚਾਲੇ ਖੂਨੀ ਤਕਰਾਰ, ਚੱਲੇ ਤੇਜ਼ਧਾਰ ਹਥਿਆਰ, ਘਟਨਾ cctv 'ਚ ਕੈਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8