ਅਟਾਰੀ ICP ਰਾਹੀਂ ਅਫਗਾਨਿਸਤਾਨ ਤੋਂ ਦਰਾਮਦ 130 ਫੀਸਦੀ ਵਧੀ
Friday, Dec 01, 2023 - 06:23 PM (IST)
ਅੰਮ੍ਰਿਤਸਰ: ਅਟਾਰੀ ਏਕੀਕ੍ਰਿਤ ਚੈੱਕ ਪੋਸਟ (ਆਈਸੀਪੀ) 'ਤੇ ਪਿਛਲੇ ਸਾਲ ਦੇ ਮੁਕਾਬਲੇ ਅਫਗਾਨਿਸਤਾਨ ਤੋਂ ਦਰਾਮਦ 'ਚ 132% ਦਾ ਵੱਡਾ ਵਾਧਾ ਹੋਇਆ ਹੈ। ਆਈਸੀਪੀ, ਜੋ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਭਾਰਤ ਦੇ ਵਪਾਰ ਅਤੇ ਭਾਰਤ ਤੋਂ ਪਾਕਿਸਤਾਨ ਅਤੇ ਇਸ ਦੇ ਉਲਟ ਯਾਤਰੀਆਂ ਦੀ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਦਾ ਹੈ, ਨੇ ਨਵੰਬਰ 2022 ਤੋਂ ਅਕਤੂਬਰ 2023 ਤੱਕ ਤਾਲਿਬਾਨ ਸ਼ਾਸਿਤ ਦੇਸ਼ ਤੋਂ 296.29 ਕਰੋੜ ਰੁਪਏ ਦੇ ਮੁਕਾਬਲੇ 689.29 ਕਰੋੜ ਰੁਪਏ ਦੀਆਂ ਵਸਤੂਆਂ ਦੀ ਦਰਾਮਦ ਦਰਜ ਕੀਤੀ ਹੈ।
ਇਹ ਵੀ ਪੜ੍ਹੋ- ਇਟਲੀ ਰਹਿੰਦੇ ਭਾਰਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਕ੍ਰਿਕਟ ਬੈਟ ਨਾਲ ਸਿਰ ਤੇ ਕੀਤੇ ਕਈ ਵਾਰ
ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ (ਐੱਲਪੀਏਆਈਜ਼) ਅਟਾਰੀ ਆਈਸੀਪੀ ਮੈਨੇਜਰ ਸਤੀਸ਼ ਧਿਆਨੀ ਨੇ ਕਿਹਾ ਕਿ ਇਹ ਸੁੱਕੇ ਮੇਵੇ ਸਮੇਤ ਅਫਗਾਨਿਸਤਾਨ ਦੀਆਂ ਵਸਤੂਆਂ ਲਈ ਭਾਰਤੀ ਵਪਾਰੀਆਂ ਦੀ ਵੱਧਦੀ ਦਿਲਚਸਪੀ ਕਾਰਨ ਸੰਭਵ ਹੋਇਆ ਹੈ। ਅਸੀਂ ਆਯਾਤ ਕੀਤੀਆਂ ਵਸਤੂਆਂ ਨੂੰ ਸਟੋਰ ਕਰਨ ਲਈ ICP ਵਿਖੇ ਕੋਲਡ ਸਟੋਰੇਜ ਸਹੂਲਤ ਵੀ ਸਥਾਪਤ ਕੀਤੀ ਹੈ। ਭਾਰਤ ਅਫਗਾਨਿਸਤਾਨ ਤੋਂ ਪਿਆਜ਼, ਸੇਬ, ਸੁੱਕੇ ਮੇਵੇ, ਸੁੱਕੀ ਖਜੂਰ, ਨਮਕ ਅਤੇ ਜੜੀ ਬੂਟੀਆਂ ਆਦਿ ਦੀ ਦਰਾਮਦ ਕਰਦਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਰੈਲੀ ਦੇ ਮੱਦਨੇਜ਼ਰ ਪੁਲਸ ਨੇ ਡਾਇਵਰਟ ਕੀਤੀ ਟ੍ਰੈਫ਼ਿਕ, ਲੋਕਾਂ ਲਈ ਬਦਲਵੇਂ ਰੂਟ ਜਾਰੀ
ਆਈਸੀਪੀ ਵਿੱਚ ਤਾਇਨਾਤ ਇੱਕ ਅਧਿਕਾਰੀ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਪਿਆਜ਼ ਦੀ ਦਰਾਮਦ ਵੀ ਵਧ ਗਈ ਹੈ ਕਿਉਂਕਿ ਆਈਸੀਪੀ 'ਤੇ ਰੋਜ਼ਾਨਾ ਲਗਭਗ 15 ਟਰੱਕ ਆ ਰਹੇ ਹਨ। ਇਸ ਦਾ ਕਾਰਨ ਭਾਰਤ 'ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਹੈ। ਭਾਰਤ 'ਚ ਪਿਆਜ਼ ਦੀ ਕੀਮਤ 50 ਤੋਂ 60 ਰੁਪਏ ਦੇ ਵਿਚਕਾਰ ਹੈ। ਕੁਝ ਹਫ਼ਤੇ ਪਹਿਲਾਂ ਅਫਗਾਨਿਸਤਾਨ ਤੋਂ ਆਉਣ ਵਾਲੇ ਪਿਆਜ਼ ਦੇ ਟਰੱਕਾਂ ਦੀ ਰੋਜ਼ਾਨਾ ਔਸਤ ਤਿੰਨ ਸੀ। ਉਨ੍ਹਾਂ ਕਿਹਾ ਹੁਣ 15 ਤੋਂ ਵੱਧ ਟਰੱਕ ਰੋਜ਼ਾਨਾ ਵਸਤੂਆਂ ਨੂੰ ਲੈ ਕੇ ਆਉਂਦੇ ਵੇਖ ਰਹੇ ਹਾਂ।
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਮਾਮਲੇ 'ਚ ਰਾਜਪਾਲ ਨੂੰ ਮਿਲਿਆ ਅਕਾਲੀ ਵਫਦ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8