ਵਾਹਗਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਤੋਂ ਭਾਰਤ ਪਰਤੇ ਕਾਰ ਸੇਵਾ ਵਾਲੇ ਬਾਬਾ ਮਹਿਲ ਸਿੰਘ
Friday, Apr 25, 2025 - 10:56 PM (IST)

ਗੁਰੂ ਕਾ ਬਾਗ, 25 ਅਪ੍ਰੈਲ, (ਭੱਟੀ)- ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਕਈ ਸੈਲਾਨੀ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਕਾਰਨ ਅੱਜ ਦੋਵਾਂ ਦੇਸ਼ਾਂ ਵੱਲੋਂ ਜਾਰੀ ਗਾਈਡਲਾਈਨ ਅਨੁਸਾਰ ਗੁਰੂ ਕਾ ਬਾਗ ਦੇ ਬਾਬਾ ਕਾਰ ਸੇਵਾ ਲਈ ਪਾਕਿਸਤਾਨ ਤੋਂ ਭਾਰਤ ਵਾਪਸ ਆ ਗਏ ਹਨ।
ਇਸ ਸਬੰਧੀ ਬਾਬਾ ਮਹਿਲ ਸਿੰਘ ਨੇ ਦੱਸਿਆ ਕਿ ਸੰਤ-ਮਹਾਪੁਰਸ਼ ਬਾਬਾ ਲੱਕਾ ਸਿੰਘ ਅਤੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਦੀ ਅਗਵਾਈ ਹੇਠ ਉਹ 23 ਮਾਰਚ 2025 ਨੂੰ 1 ਸਾਲ ਦੇ ਵੀਜ਼ੇ 'ਤੇ ਪਾਕਿਸਤਾਨ ਗਏ ਸਨ ਤਾਂ ਜੋ ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ਅਤੇ ਗੁੰਬਦਾਂ ਦੀ ਦੇਖਭਾਲ ਕੀਤੀ ਜਾ ਸਕੇ, ਜਿਨ੍ਹਾਂ ਵਿੱਚ ਬਾਲ ਲੀਲ, ਤੰਬੂ ਸਾਹਿਬ ਅਤੇ ਸ਼ਹੀਦ ਗੰਜ ਲਾਹੌਰ ਸ਼ਾਮਲ ਹਨ ਅਤੇ ਅੱਜ ਉਨ੍ਹਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਦੇਸ਼ ਛੱਡਣ ਲਈ ਕਿਹਾ ਜਿਸ ਕਾਰਨ ਉਹ ਵਾਹਗਾ ਅਟਾਰੀ ਰਾਹੀਂ ਭਾਰਤ ਵਾਪਸ ਆ ਗਏ ਹਨ।