ਅਟਾਰੀ-ਵਾਹਗਾ ਸਰਹੱਦ ਰਾਹੀਂ ਸੁੱਕੇ ਮੇਵੇ, ਤਾਜ਼ੇ ਫਲਾਂ ਦੀ ਦਰਾਮਦ ਹੋ ਗਈ ਦੁੱਗਣੀ

Friday, Sep 08, 2023 - 04:00 PM (IST)

ਅਟਾਰੀ-ਵਾਹਗਾ ਸਰਹੱਦ ਰਾਹੀਂ ਸੁੱਕੇ ਮੇਵੇ, ਤਾਜ਼ੇ ਫਲਾਂ ਦੀ ਦਰਾਮਦ ਹੋ ਗਈ ਦੁੱਗਣੀ

ਅੰਮ੍ਰਿਤਸਰ- ਅਟਾਰੀ-ਵਾਹਗਾ ਸਰਹੱਦ 'ਤੇ ਏਕੀਕ੍ਰਿਤ ਚੈੱਕ-ਪੋਸਟ (ICP) ਰਾਹੀਂ ਸੁੱਕੇ ਮੇਵੇ ਅਤੇ ਤਾਜ਼ੇ ਫ਼ਲਾਂ ਦੀ ਦਰਾਮਦ ਪਿਛਲੇ ਪੰਦਰਵਾੜੇ 'ਚ ਦੁੱਗਣੀ ਹੋ ਗਈ ਹੈ। ਸਰਦੀਆਂ ਦੇ ਮੌਸਮ ਤੋਂ ਪਹਿਲਾਂ ਸੇਬ, ਚੈਰੀ, ਅੰਗੂਰ ਅਤੇ ਸੁੱਕੇ ਮੇਵੇ ਦੀ ਦਰਾਮਦ 'ਚ ਵਾਧਾ ਹੋਇਆ ਹੈ। ਆਈਸੀਪੀ ਦੇ ਮੈਨੇਜਰ ਸਤੀਸ਼ ਧਿਆਨੀ ਨੇ ਕਿਹਾ ਕਿ ਪਿਛਲੇ ਪੰਦਰਵਾੜੇ 'ਚ ਅਫ਼ਗਾਨਿਸਤਾਨ ਤੋਂ ਰੋਜ਼ਾਨਾ ਔਸਤਨ ਆਮਦ 440 ਟਨ ਤੋਂ ਵਧ ਕੇ 1,100 ਟਨ ਹੋ ਗਈ ਹੈ। 15 ਅਗਸਤ ਤੋਂ ਪਹਿਲਾਂ ਰੋਜ਼ਾਨਾ ਔਸਤਨ 20 ਟਰੱਕਾਂ ਦੀ ਆਮਦ ਹੁੰਦੀ ਸੀ, ਜੋ ਹੁਣ 50 ਟਰੱਕਾਂ ਦੇ ਕਰੀਬ ਪਹੁੰਚ ਗਈ ਹੈ।

ਇਹ ਵੀ ਪੜ੍ਹੋ-  ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ

ਕਸਟਮ ਬ੍ਰੋਕਰ ਸੰਜੀਵ ਪੁਰੀ ਨੇ ਕਿਹਾ ਕਿ ਸਰਦੀਆਂ ਤੋਂ ਪਹਿਲਾਂ ਮਹਾਰਾਸ਼ਟਕ, ਗੁਜਰਾਤ, ਦਿੱਲੀ ਅਤੇ ਪੰਜਾਬ ਦੇ ਕੁਝ ਹਿੱਸਿਆਂ 'ਚ ਤਾਜ਼ੇ ਤੇ ਸੁੱਕੇ ਮੇਵੇ ਦੀ ਚੰਗੀ ਮੰਗ ਸੀ। ਉਨ੍ਹਾਂ ਕਿਹਾ ਕਿ ਲਗਭਗ 80 ਫੀਸਦੀ ਦਰਾਮਦ ਕੀਤੇ ਸੁੱਕੇ ਅਤੇ ਤਾਜ਼ੇ ਫਲ ਦਿੱਲੀ ਨੂੰ ਸਪਲਾਈ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਕ ਨੇ ਕਿਹਾ ਕਿ ਕੁਝ ਵਸਤੂਆਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਅਤੇ ਵਸਤੂਆਂ ਦੇ ਬਾਜ਼ਾਰ 'ਚ ਆਉਣ ਤੋਂ ਬਾਅਦ ਸਹੀ ਕੀਮਤ ਦਾ ਪਤਾ ਲੱਗੇਗਾ। ਇਸ ਤਰ੍ਹਾਂ ਕਾਲੇ ਮੂਣਕਾ ਅਤੇ ਬਦਾਮ ਦਾ ਭਾਅ ਵੀ ਵਧ ਸਕਦਾ ਹੈ।

ਇਹ ਵੀ ਪੜ੍ਹੋ- ਬਟਾਲਾ ਵਿਖੇ ਫ਼ੈਕਟਰੀ ’ਚ ਕੰਮ ਕਰਦੀ ਔਰਤ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ

ਆਈਸੀਪੀ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ 2021-22 ਦੇ ਮੁਕਾਬਲੇ ਵਿੱਤੀ ਸਾਲ 2022-2023 ਦੌਰਾਨ ਅਫਗਾਨਿਸਤਾਨ ਤੋਂ ਦਰਾਮਦ 'ਚ 758 ਕਰੋੜ ਰੁਪਏ ਦੀ ਕਮੀ ਆਈ ਹੈ। ਦੂਜੇ ਪਾਸੇ  2021-22 ਦੌਰਾਨ ਭੂਮੀਗਤ ਦੇਸ਼ ਨੂੰ ਨਿਰਯਾਤ 5 ਕਰੋੜ ਰੁਪਏ ਤੋਂ ਵਧ ਕੇ 2022-23 ਵਿੱਚ 74.29 ਕਰੋੜ ਰੁਪਏ ਹੋ ਗਿਆ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News