ਪਹਿਲਗਾਮ ''ਚ ਹਮਲੇ ਮਗਰੋਂ ਕੇਂਦਰ ਸਰਕਾਰ ਸਖ਼ਤ, ਬੰਦ ਕਰ ''ਤਾ ਅਟਾਰੀ ਬਾਰਡਰ

Thursday, Apr 24, 2025 - 01:09 PM (IST)

ਪਹਿਲਗਾਮ ''ਚ ਹਮਲੇ ਮਗਰੋਂ ਕੇਂਦਰ ਸਰਕਾਰ ਸਖ਼ਤ, ਬੰਦ ਕਰ ''ਤਾ ਅਟਾਰੀ ਬਾਰਡਰ

ਅੰਮ੍ਰਿਤਸਰ- ਬੀਤੇ ਦਿਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਵੱਡੇ ਫੈਸਲੇ ਲਏ ਹਨ। ਜਿਸ 'ਚ ਅਹਿਮ ਫੈਸਲਾ ਹੈ ਕਿ ਸਿੰਧੂ ਜਲ ਸਮਝੌਤਾ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਟਾਰੀ ਵਾਹਗਾ ਬਾਰਡਰ 'ਤੇ ਆਵਾਜਾਈ ਨੂੰ ਪੂਰਨ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਦੇ ਸੈਲਾਨੀਆਂ ਦੇ ਜੋ ਵੀਜ਼ਾ ਲੱਗੇ ਸਨ ਉਨ੍ਹਾਂ ਨੂੰ 48 ਘੰਟਿਆਂ 'ਚ ਵਾਪਸ ਜਾਣ ਦੀ ਕਾਲ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਕਸ਼ਮੀਰ 'ਚ ਅੱਤਵਾਦੀ ਹਮਲੇ ਮਗਰੋਂ ਭਾਰਤ ਸਰਕਾਰ ਦਾ ਸਖ਼ਤ ਰਵੱਈਆ, ਅੰਬੈਸਡਰਾਂ ਨੂੰ ਵਾਪਸ ਜਾਣ ਦੇ ਦਿੱਤੇ ਹੁਕਮ

ਇਸ ਦੌਰਾਨ ਅਟਾਰੀ ਵਾਹਗਾ 'ਤੇ ਵੱਡੀ ਗਿਣਤੀ 'ਚ ਫੌਜ ਤਾਇਨਾਤ ਕੀਤੀ ਗਈ ਹੈ। ਜਿਹੜੇ ਸੈਲਾਨੀ ਅਕਸਰ ਰਿਟਰਿਟ ਸੈਰਮਨੀ ਵੇਖਣ ਲਈ ਆ ਰਹੇ ਸਨ ਹੁਣ ਉਨ੍ਹਾਂ ਇੱਥੋਂ ਹੀ ਵਾਪਸ ਜਾਣ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਸੈਲਾਨੀਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦਾ ਇਹ ਫੈਸਲਾ ਵਧੀਆ ਹੈ। ਪਹਿਲਗਾਮ 'ਚ ਜੋ ਕੁਝ ਹੋਇਆ ਹੈ ਉਸ ਨੂੰ ਵੇਖਦੇ ਹੋਏ ਸਖ਼ਤ ਫੈਸਲਾ ਲੈਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ- 25 ਤੋਂ 27 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ! ਪੜ੍ਹ ਲਓ ਪੂਰੀ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News