ਨਾਜਾਇਜ਼ ਉਸਾਰੀ ਜਾ ਰਹੀ ਇਮਾਰਤ ਤੋਡ਼ੀ
Sunday, Sep 02, 2018 - 05:52 AM (IST)

ਅੰਮ੍ਰਿਤਸਰ, (ਵਡ਼ੈਚ)- ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਆਦੇਸ਼ਾਂ ਅਤੇ ਐੱਮ. ਟੀ. ਪੀ. ਆਈ. ਪੀ. ਐੱਸ. ਰੰਧਾਵਾ ਦੀ ਦੇਖ-ਰੇਖ ਤਹਿਤ ਘਿਉ ਮੰਡੀ ਵਿਖੇ ਹੋ ਰਹੀ ਨਾਜਾਇਜ਼ ਉਸਾਰੀ ਖਿਲਾਫ ਕਾਰਵਾਈ ਕੀਤੀ ਗਈ। ਵਰਲਡ ਸਿਟੀ ’ਚ ਨਿਯਮਾਂ ਖਿਲਾਫ ਬਣ ਰਹੀਆਂ ਇਮਾਰਤਾਂ ਨੂੰ ਲੈ ਕੇ ਸਖਤ ਹੋਏ ਐੱਮ. ਟੀ. ਪੀ. ਵਿਭਾਗ ਵੱਲੋਂ ਇਮਾਰਤ ਦੀਆਂ ਕੰਧਾਂ ਤੇ ਪਿੱਲਰਾਂ ਨੂੰ ਡਿੱਚ ਮਸ਼ੀਨ ਨਾਲ ਤੋਡ਼ ਦਿੱਤਾ ਗਿਆ। ਕਾਰਵਾਈ ਦੌਰਾਨ ਐੱਮ. ਟੀ. ਪੀ. ਪਰਮਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਪਰਮਜੀਤ, ਮਲਕੀਅਤ ਸਿੰਘ ਤੇ ਨਵਦੀਪ ਕੁਮਾਰ ਸਮੇਤ ਹੋਰ ਨਿਗਮ ਤੇ ਪੁਲਸ ਕਰਮਚਾਰੀ ਮੌਜੂਦ ਸਨ।