ਪਤੀ-ਪਤਨੀ ਨੇ ਥਾਣੇ ’ਚ ਪੁਲਸ ਮੁਲਾਜ਼ਮਾਂ ਤੇ ਲਗਾਏ ਕੁੱਟਮਾਰ ਦੇ ਦੋਸ

Monday, Aug 26, 2019 - 05:31 AM (IST)

ਪਤੀ-ਪਤਨੀ ਨੇ ਥਾਣੇ ’ਚ ਪੁਲਸ ਮੁਲਾਜ਼ਮਾਂ ਤੇ ਲਗਾਏ ਕੁੱਟਮਾਰ ਦੇ ਦੋਸ

ਸ੍ਰੀ ਹਰਗੋਬਿੰਦਪੁਰ,(ਰਮੇਸ਼)- ਸ੍ਰੀ ਹਰਗੋਬਿੰਦਪੁਰ ਦੇ ਨਜਦੀਕ ਪਿੰਡ ਭਰਥ ਦੇ ਰਹਿਣ ਵਾਲੇ ਪਤੀ-ਪਤਨੀ ਨੇ ਪੁਲਸ ਮੁਲਾਜਮਾਂ ਤੇ ਮਾਰਕੁਟਾਈ ਕਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਧਰਮਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਭਰਥ ਨੇ ਦੱਸਿਆ ਕਿ ਬੀਤੇ ਕੱਲ ਉਸ ਦੇ ਭਰਾ ਵੱਲੋਂ ਉਨ੍ਹਾਂ ਨਾਲ ਝਗਡ਼ਾ ਕੀਤਾ ਗਿਆ ਸੀ ਜਿਸ ਉਪਰੰਤ ਉਨ੍ਹਾਂ ਨੇ ਪੁਲਸ ਸਹਾਇਤਾ ਨੰਬਰ ਤੇ ਫੋਨ ਕੀਤਾ ਸੀ ਤੇ ਪੁਲਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਸੀ ਤਾਂ ਜਦ ਉਹ ਆਪਣੀ ਪਤਨੀ ਮਨਜੀਤ ਕੌਰ ਨਾਲ ਥਾਣਾ ਸ੍ਰੀ ਹਰਗੋਬਿੰਦਪੁਰ ਵਿਚ ਆਏ ਤਾਂ ਪੁਲਸ ਮੁਲਾਜਮਾਂ ਵੱਲੋਂ ਜਬਰਦਸਤੀ ਰਾਜੀਨਾਮੇ ਲਈ ਦਬਾਅ ਬਣਾਇਆ ਗਿਆ ਅਤੇ ਰਾਜੀਨਾਮਾ ਨਾ ਕਰਨ ਕਰਕੇ ਉਨ੍ਹਾਂ ਦੋਵਾਂ ਪਤੀ-ਪਤਨੀ ਦੀ ਮਾਰ ਕੁਟਾਈ ਕੀਤੀ ਗਈ । ਜਿਸ ਵਿਚ ਉਸ ਦੀ ਪਤਨੀ ਬੇਹੋਸ਼ ਹੋ ਗਈ ਜਿਸ ਨੂੰ ਨੇਡ਼ੇ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ ਜਿਨ੍ਹਾਂ ਨੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਬਟਾਲਾ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਮਾਰ ਕੁਟਾਈ ਕਰਨ ਵਾਲੇ ਪੁਲਸ ਮੁਲਾਜਮਾਂ ਤੇ ਕਾਰਵਾਈ ਦੀ ਮੰਗ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਇੰਨਸਾਫ ਦਿੱਤਾ ਜਾਵੇ। ਇਸ ਸਬੰਧ ਵਿੱਚ ਜਦ ਥਾਣਾ ਮੁਖੀ ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ ਪੁਲੀਸ ਮੁਲਾਜਮਾਂ ਤੇ ਲਾਏ ਜਾ ਰਹੇ ਹਨ ਉਹ ਬਿੱਲਕੁਲ ਬੇਬੁਨਿਆਦ ਤੇ ਝੂਠੇ ਹਨ ਕਿਉਂਕਿ ਥਾਣੇ ਵਿੱਚ ਅਜਿਹੀ ਕੋਈ ਗੱਲ ਨਹੀਂ ਹੋਈ ਹੈ ਤੇ ਨਾ ਹੀ ਕਿਸੇ ਵਿਅਕਤੀ ਦੀ ਪੁਲਸ ਮੁਲਾਜਮਾਂ ਵੱਲੋਂ ਮਾਰ ਕਟਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਜਿਨ੍ਹਾਂ ਮੁਲਾਜਮਾਂ ਤੇ ਦੋਸ਼ ਲਾਏ ਜਾ ਰਹੇ ਹਨ ਉਹ ਉਸ ਵਕਤ ਥਾਣੇ ਵਿਚ ਮੋਜੂਦ ਹੀ ਨਹੀਂ ਸੀ।


author

Bharat Thapa

Content Editor

Related News