ਰੰਜਿਸ਼ ਦੇ ਚੱਲਦਿਆਂ ਘਰ ਦੇ ਬਾਹਰ ਫਾਇਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਇਕ ਨਾਮਜ਼ਦ
Thursday, Jun 23, 2022 - 01:47 PM (IST)

ਤਰਨਤਾਰਨ (ਜ.ਬ) - ਜ਼ਿਲ੍ਹਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਰੰਜਿਸ਼ ਦੇ ਚੱਲਦਿਆਂ ਘਰ ਦੇ ਬਾਹਰ ਆ ਕੇ ਫਾਇਰ ਕਰਨ ਅਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਨਿਸ਼ਾਨ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਢੋਟੀਆਂ ਨੇ ਦੱਸਿਆ ਕਿ ਉਸ ਨੇ ਕਰੀਬ ਦੋ ਸਾਲ ਪਹਿਲਾਂ 14 ਮਰਲੇ ਜਗ੍ਹਾ, ਜੋ ਉਸ ਦੇ ਘਰ ਦੇ ਨਾਲ ਲੱਗਦੀ ਸੀ, ਸੁਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਕੋਲੋਂ ਲਈ ਸੀ।
ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ
ਪਿੰਡ ਦਾ ਹੀ ਰਣਜੀਤ ਸਿੰਘ ਉਕਤ ਜਗ੍ਹਾ ਖਰੀਦਣਾ ਚਾਹੁੰਦਾ ਸੀ, ਜਿਸ ਕਰਕੇ ਉਕਤ ਵਿਅਕਤੀ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ। ਬੀਤੀ ਰਾਤ ਜਦ ਉਹ ਆਪਣੇ ਘਰ ਵਿਚ ਮੌਜੂਦ ਸੀ ਤਾਂ ਉਕਤ ਵਿਅਕਤੀ ਉਸ ਦੇ ਘਰ ਦੇ ਸਾਹਮਣੇ ਆਇਆ ਅਤੇ ਆਪਣੇ ਦਸਤੀ ਪਿਸਟਲ ਨਾਲ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਬਾਰੇ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ। ਇਸ ਸਬੰਧੀ ਏ.ਐੱਸ.ਆਈ ਗੱਜਣ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਢੋਟੀਆਂ ਖ਼ਿਲਾਫ਼ ਮੁਕੱਦਮਾ ਨੰਬਰ 91 ਧਾਰਾ 336/506 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਤੋਂ ਗੈਂਗਸਟਰਾਂ ਨੇ ਮੰਗੀ ਲੱਖਾਂ ਦੀ ਫਿਰੌਤੀ