10 ਕਰੋੜ ਦੀ ਹੈਰੋਇਨ, 2 ਪਿਸਟਲ, 45 ਜ਼ਿੰਦਾ ਕਾਰਤੂਸਾਂ ਸਮੇਤ 3 ਗ੍ਰਿਫ਼ਤਾਰ

Monday, Jul 31, 2023 - 01:05 PM (IST)

10 ਕਰੋੜ ਦੀ ਹੈਰੋਇਨ, 2 ਪਿਸਟਲ, 45 ਜ਼ਿੰਦਾ ਕਾਰਤੂਸਾਂ ਸਮੇਤ 3 ਗ੍ਰਿਫ਼ਤਾਰ

ਅਟਾਰੀ/ਜੰਡਿਆਲਾ ਗੁਰੂ (ਭੀਲ/ਸ਼ਰਮਾ/ਸੁਰਿੰਦਰ)- ਥਾਣਾ ਘਰਿੰਡਾ ਪੁਲਸ ਵਲੋਂ 575 ਗ੍ਰਾਮ ਹੈਰੋਇਨ, 2 ਪਿਸਟਲ 32 ਬੋਰ, 45 ਜ਼ਿੰਦਾ ਰੌਂਦ ਸਮੇਤ 2 ਕਾਬੂ ਕੀਤਾ ਗਿਆ ਹੈ, ਜਦਕਿ ਉੱਧਰ ਜੰਡਿਆਲਾ ਗੁਰੂ ਵਿਖੇ ਵੀ ਪੁਲਸ ਨੇ ਨਾਕਾਬੰਦੀ ਦੌਰਾਨ 500 ਗ੍ਰਾਮ ਹੈਰੋਇਨ, 95 ਹਜ਼ਾਰ ਦੀ ਡਰੱਗ ਮਨੀ ਅਤੇ ਇਕ ਕਾਰ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 10 ਕਰੋੜ ਬਣਦੀ ਹੈ।

ਡੀ. ਐੱਸ. ਪੀ. ਅਟਾਰੀ ਪ੍ਰਵੇਸ਼ ਚੋਪੜਾ ਦੀ ਨਿਗਰਾਨੀ ਹੇਠ ਸ਼ੀਤਲ ਸਿੰਘ ਡੀ. ਐੱਸ. ਪੀ./ਮੁੱਖ ਅਫ਼ਸਰ ਥਾਣਾ ਘਰਿੰਡਾ ਨੂੰ ਮਿਲੀ ਸੂਚਨਾ ਦੇ ਤਹਿਤ ਇਕ ਵੈਂਟੋ ਕਾਰ ਰੰਗ ਸਿਲਵਰ ਗਰੇਅ ਨੰਬਰੀ ਪੀ. ਬੀ. 02 ਬੀ. ਕਿਊ. 0179 ਜਿਸ ਵਿਚ ਤਿੰਨ ਨੌਜਵਾਨ ਸਵਾਰ ਸਨ, ਸ਼ੱਕੀ ਹਾਲਤ ਵਿਚ ਘੁੰਮ ਰਹੀ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਘਰਿੰਡਾ ਨੇ ਆਪਣੀ ਨਾਕਾ ਪਾਰਟੀ ਨੂੰ ਜੀ. ਟੀ. ਰੋਡ ਖਾਸਾ ਵਿਖੇ ਨਾਕਾ ਲਗਾ ਕੇ ਗੱਡੀਆਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਚੈਕਿੰਗ ਦੌਰਾਨ ਉਕਤ ਸ਼ੱਕੀ ਗੱਡੀ ਜਿਸ ਵਿਚ ਤਿੰਨ ਨੌਜਵਾਨ ਸਵਾਰ ਸਨ, ਆਉਂਦੀ ਦਿਖਾਈ ਦਿੱਤੀ। ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੱਡੀ ਦਾ ਡਰਾਈਵਰ ਪੁਲਸ ਨੂੰ ਚਕਮਾ ਦੇ ਕੇ ਮੌਕੇ ਤੋਂ ਭੱਜ ਗਿਆ ਪਰ ਮੁੱਖ ਅਫ਼ਸਰ ਥਾਣਾ ਘਰਿੰਡਾ ਵੱਲੋਂ ਨਾਕਾ ਪਾਰਟੀ ਦੀ ਮਦਦ ਨਾਲ ਡਰਾਈਵਰ ਵਾਲੀ ਸੀਟ ਦੇ ਨਾਲ ਵਾਲੀ ਸੀਟ ’ਤੇ ਬੈਠੇ ਨੌਜਵਾਨ ਅਤੇ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਭਾਰਤੀ ਖ਼ੇਤਰ 'ਚ ਪਾਕਿਸਤਾਨੀ ਡਰੋਨ ਦੀ ਦਸਤਕ, ਤਲਾਸ਼ੀ ਅਭਿਆਨ ਦੌਰਾਨ ਬਰਾਮਦ ਹੋਈ 4 ਕਿਲੋ ਹੈਰੋਇਨ

ਕਾਬੂ ਕੀਤੇ ਨੌਜਵਾਨ ਦੀ ਪਛਾਣ ਗੁਰਭੇਜ ਸਿੰਘ ਉਰਫ ਸਾਜਨ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰ. 5, ਮਕਾਨ ਨੰ. 2355 ਅਰਜਨ ਨਗਰ ਭੱਠਾ ਛੇਹਾਰਟਾ ਅੰਮ੍ਰਿਤਸਰ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ 310 ਗ੍ਰਾਮ ਹੈਰੋਇਨ ਅਤੇ ਇਕ 32 ਬੋਰ ਪਿਸਟਲ ਤੇ 6 ਜ਼ਿੰਦਾ ਰੌਂਦ ਬਰਾਮਦ ਹੋਏ ਅਤੇ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਦੀ ਪਛਾਣ ਧਰਮਿੰਦਰ ਸਿੰਘ ਪੁੱਤਰ ਧੀਰ ਸਿੰਘ ਵਾਸੀ ਗਲੀ ਨੰ. 2 ਨਰੈਣਗੜ੍ਹ, ਛੇਹਾਰਟਾ ਵਜੋਂ ਹੋਈ। ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 265 ਗ੍ਰਾਮ ਹੈਰੋਇਨ ਅਤੇ ਇਕ 32 ਬੋਰ ਪਿਸਟਲ ਤੇ 4 ਜ਼ਿੰਦਾ ਰੌਂਦ ਬਰਾਮਦ ਹੋਏ ਅਤੇ ਗੱਡੀ ਦੀ ਤਲਾਸ਼ੀ ਲੈਣ ’ਤੇ ਗੱਡੀ ਵਿੱਚੋਂ 35 ਜ਼ਿੰਦਾ ਰੌਂਦ 32 ਬੋਰ ਅਤੇ 1.5 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ। ਜਦੋਂਕਿ ਉਕਤ ਕਾਬੂ ਨੌਜਵਾਨ ਭੱਜਣ ਵਿਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ

ਕਾਬੂ ਕੀਤੇ ਉਨ੍ਹਾਂ ਦੇ ਸਾਥੀ ਬਾਰੇ ਪੁੱਛਿਆ ਤਾਂ ਉਨ੍ਹਾਂ ਉਸਦਾ ਨਾਂ ਵਿਸ਼ਾਲ ਵਾਸੀ ਪਿੰਡ ਭਦਰੋਅ ਪਠਾਨਕੋਟ ਦੱਸਿਆ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਕਤ ਤਿੰਨਾਂ ਨੌਜਵਾਨਾਂ ਖ਼ਿਲਾਫ਼ ਪੁਲਸ ਥਾਣਾ ਘਰਿੰਡਾ ਵਿਖੇ ਨਸ਼ੀਲੇ ਪਦਾਰਥ ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 8 ਸਾਲ UK ਰਹਿਣ ਮਗਰੋਂ ਨੌਜਵਾਨ ਨੇ ਜਨਮ ਭੂਮੀ ਨੂੰ ਦਿੱਤੀ ਤਰਜੀਹ, ਖੇਤੀ ਤੇ ਸੂਰ ਪਾਲਣ ਦੇ ਧੰਦੇ ਨੂੰ ਬਣਾਇਆ ਸਫ਼ਲ

ਉੱਧਰ ਐੱਸ. ਐੱਚ. ਓ. ਜੰਡਿਆਲਾ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਨੇ ਪੁਲਸ ਪਾਰਟੀ ਸਮੇਤ ਨਿੱਕਾ ਅੱਡਾ ਬੰਡਾਲਾ ਲਿੰਕ ਰੋਡ ਪੱਖੋਕੇ ਕੋਲ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਨੂੰ ਰੋਕਣ ਦੀ ਬਜਾਏ ਉਸ ’ਚ ਬੈਠੇ ਡਰਾਈਵਰ ਨੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਪਾਰਟੀ ਨੇ ਬੜੀ ਮੁਸ਼ਕਲ ਨਾਲ ਅੱਗੇ ਬੈਰੀਕੇਡ ਲਗਾ ਕੇ ਕਾਰ ਨੂੰ ਰੋਕਿਆ। ਕਾਰ ਦੀ ਤਲਾਸ਼ੀ ਲੈਣ ’ਤੇ 500 ਗ੍ਰਾਮ ਹੈਰੋਇਨ, 95 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਬਲਜੀਤ ਸਿੰਘ ਮੁਰਲੀ ਵਾਸੀ ਧਰੜ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਜੰਡਿਆਲਾ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News