ਸਿਹਤ ਫੂਡ ਵਿਭਾਗ ਵਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਜਾਰੀ

10/22/2019 7:07:52 PM

ਤਰਨਤਾਰਨ, (ਆਹਲੂਵਾਲੀਆ)- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਦੂਜੇ ਦਿਨ ਤਰਨਤਾਰਨ ਦੇ ਵੱਖ ਵੱਖ ਇਲਾਕਿਆਂ ਤੋਂ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਗਏ ਤੇ ਵਧੇਰੇ ਰੰਗ ਵਾਲੀ ਚਟਨੀ ਅਤੇ ਮਠਿਆਈਆਂ ਮੌਕੇ 'ਤੇ ਨਸ਼ਟ ਕਰਵਾਈਆਂ ਗਈਆਂ। ਇਹ ਜਾਣਕਾਰੀ ਸਹਾਇਕ ਫੂਡ ਸੇਫਟੀ ਕਮਿਸ਼ਨਰ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਪਨੂੰ ਨੇ ਦਿੰਦੇ ਹੋਏ ਦੱਸਿਆ ਕਿ ਇਹ ਕਾਰਵਾਈ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪਨੂੰ ਅਤੇ ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੱਲ ਰਹੀ ਹੈ ਤਾਂ ਕਿ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਸਕੇ ਤੇ ਉਨ੍ਹਾਂ ਨੂੰ ਸਾਫ ਸੁਥਰੀਆਂ ਖਾਣ-ਪੀਣ ਦੀਆਂ ਚੀਜ਼ਾ ਮਿਲ ਸਕਣ।PunjabKesariਉਨ੍ਹਾਂ ਕਿਹਾ ਕਿ ਇਸ ਚੈਕਿੰਗ ਮੁਹਿੰਮ ਤਹਿਤ ਤਰਨਤਾਰਨ ਤੋਂ ਇਲਾਵਾ ਸੁਰਸਿੰਘ, ਭਿੱਖੀਵਿੰਡ, ਅਮਰਕੋਟ ਆਦਿ ਵੱਖ ਵੱਖ ਇਲਾਕਿਆਂ ਨੂੰ ਸਿਹਤ ਵਿਭਾਗ ਦੀ ਟੀਮ, ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਵਲੋਂ ਮਠਿਆਈ, ਦਹੀ, ਪਨੀਰ, ਦੁੱਧ ਤੋਂ ਬਣਿਆ ਸਮਾਨ ਆਦਿ ਦੇ ਨਮੂੰਨੇ ਲੈ ਕੇ ਅਗਲੇਰੀ ਕਾਰਵਾਈ ਲਈ ਭੇਜੇ ਜਾ ਰਹੇ ਹਨ। ਡਾ. ਪਨੂੰ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਫੂਡ ਸੇਫਟੀ ਸਟੈਂਡਰਡ ਐਕਤ ਤਹਿਤ ਲਾਇਸੰਸ ਬਣਾਉਣ, ਬਣੇ ਹੋਏ ਲਾਇਸੰਸਾ ਨੂੰ ਦੁਕਾਨ ਦੇ ਅੰਦਰ ਯੋਗ ਜਗ੍ਹਾ 'ਤੇ ਲਾਉਣ ਦੇ ਨਾਲ ਨਾਲ ਦੁਕਾਨ ਵਿਚ ਖਾਣ ਪੀਣ ਵਾਲਾ ਚੰਗਾ ਸਮਾਨ ਵਰਤਣ ਅਤੇ ਸਮਾਨ ਬਣਾਉਂਦੇ ਵਕਤ ਸਾਫ ਸਫਾਈ ਰੱਖਣ ਅਤੇ ਕਾਰੀਗਰਾਂ ਨੂੰ ਸਿਰ ਢੱਕ ਕੇ, ਹੱਥਾਂ ਤੇ ਦਸਤਾਨੇ ਪਹਿਨ ਕੇ ਸਮਾਨ ਬਣਾਉਣ ਅਤੇ ਵਰਤਾਉਣ ਆਦਿ ਦੀਆਂ ਸਖਤ ਹਦਾਇਤਾਂ ਦਿੱਤੀਆਂ। ਦੁਕਾਨਦਾਰਾਂ ਨੂੰ ਫੂਡ ਸੇਫਟੀ ਸਟੈਂਡਰਡ ਐਕਟ ਦੇ ਸੈਕਸ਼ਨ 32 ਤਹਿਤ ਸੁਧਾਰ ਲਈ ਨੋਟਿਸ ਵੀ ਦਿੱਤੇ ਗਏ। ਉਨ੍ਹਾਂ ਨੇ ਜ਼ਿਲੇ ਦੇ ਸਮੂਹ ਦੁਕਾਨਦਾਰਾਂ ਜੋ ਕਿ ਖਾਣ ਪੀਣ ਵਾਲੀਆਂ ਵਸਤੂਆਂ ਵੇਚਦੇ ਹਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਘਟੀਆ ਮਿਆਰ ਦਾ ਸਮਾਨ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor

Related News