ਹਰਸਿਫਤ ਨੇ ਸੀ. ਏ. ਦੀ ਪ੍ਰੀਖਿਆ ’ਚ ਆਲ ਇੰਡੀਆ 14ਵਾਂ ਰੈਂਕ ਪ੍ਰਾਪਤ ਕਰ ਕੇ ਅੰਮ੍ਰਿਤਸਰ ਦਾ ਨਾਂ ਕੀਤਾ ਰੌਸ਼ਨ

Saturday, Jul 13, 2024 - 05:08 AM (IST)

ਅੰਮ੍ਰਿਤਸਰ (ਵਾਲੀਆ) : ਸੀ. ਏ. ਫਾਈਨਲ ਪ੍ਰੀਖਿਆ ਵਿਚ ਅੰਮ੍ਰਿਤਸਰ ਦੀ ਧੀ ਹਰਸਿਫਤ ਕੌਰ ਨੇ ਆਲ ਇੰਡੀਆ ਵਿਚ 14ਵਾਂ ਰੈਂਕ ਹਾਸਲ ਕਰ ਕੇ ਜਿਥੇ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ, ਉਥੇ ਹੀ ਅਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਦਿਆਂ ਉਨ੍ਹਾਂ ਦਾ ਸਿਰ ਹੋਰ ਉੱਚਾ ਕਰ ਦਿੱਤਾ ਹੈ।

ਏ-ਬਲਾਕ ਰੇਲਵੇ ਕਾਲੋਨੀ ਅੰਮ੍ਰਿਤਸਰ ਦੀ ਵਸਨੀਕ ਹਰਸਿਫਤ ਕੌਰ ਦੇ ਪਿਤਾ ਯਾਦਵਿੰਦਰ ਸਿੰਘ ਆਰਗਾਇਨਿਕ ਗਾਡਨਿੰਗ ਦਾ ਕੰਮ ਕਰਦੇ ਹਨ ਅਤੇ ਉਸ ਦੀ ਮਾਤਾ ਸ਼ਰਨਜੀਤ ਕੌਰ ਭਾਰਤੀ ਰੇਲਵੇ ਵਿਚ ਸੀ.ਆਈ.ਟੀ. ਦੇ ਤੌਰ ’ਤੇ ਸੇਵਾ ਨਿਭਾਅ ਰਹੀ ਹੈ। ਉਸਦੇ ਪਿਤਾ ਯਾਦਵਿੰਦਰ ਸਿੰਘ ਜੂਡੋ ਅਤੇ ਮਾਤਾ ਸ਼ਰਨਜੀਤ ਕੌਰ ਬਾਸਕਟਬਾਲ ਦੀ ਖਿਡਾਰੀ ਰਹਿ ਚੁੱਕੀ ਹੈ। ਇਸ ਮੌਕੇ ਆਲ ਇੰਡੀਆ ਵਿਚ 14ਵਾਂ ਅਤੇ ਜ਼ਿਲ੍ਹੇ ਵਿਚ ਪਹਿਲਾ ਰੈਂਕ ਪ੍ਰਾਪਤ ਕਰਨ ਵਾਲੀ ਹਰਸਿਫਤ ਕੌਰ ਨੇ ਆਪਣੀ ਇਸ ਕਾਮਯਾਬੀ ਦਾ ਸਾਰਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਦਾਦੀ ਨੂੰ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਮਾਤਮਾ ਦੀ ਕ੍ਰਿਪਾ ਅਤੇ ਉਸ ਦੀ ਕੀਤੀ ਮਿਹਨਤ ਕੰਮ ਆਈ।

ਇਹ ਵੀ ਪੜ੍ਹੋ : ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲਿਫਟ 'ਚ ਫਸੀ ਔਰਤ, ਬਚਾਉਣ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ

ਉਨ੍ਹਾਂ ਦੱਸਿਆ ਕਿ ਉਹ ਇਨਵੈਸਟਮੈਂਟ ਬੈਂਕਰ ਬਣਨਾ ਚਾਹੁੰਦੀ ਹੈ ਅਤੇ ਇਸ ਖੇਤਰ ਵਿਚ ਝੰਡੇ ਗੰਡਣਾ ਚਾਹੁੰਦੀ ਹੈ। ਇਸ ਮੌਕੇ ਉਸਦੇ ਪਿਤਾ ਯਾਦਵਿੰਦਰ ਸਿੰਘ ਅਤੇ ਮਾਤਾ ਸ਼ਰਨਜੀਤ ਕੌਰ ਨੇ ਆਪਣੀ ਬੇਟੀ ਦੀ ਸਫਲਤਾ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੱਚੀ ਨੇ ਰਾਤ-ਦਿਨ ਮਿਹਨਤ ਕੀਤੀ ਹੈ ਅਤੇ ਇਸ ਵਿਚ ਕੁਝ ਕਰਨ ਦਾ ਜਜ਼ਬਾ ਘੁੱਟ-ਘੁੱਟ ਕੇ ਭਰਿਆ ਹੋਇਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DILSHER

Content Editor

Related News