ਸ੍ਰੀ ਗੁਰੂ ਅਰਜਨ ਦੇਵ ਮਾਰਗ ਤੋਂ ਹਰਭਜਨ ਸਿੰਘ ਈ. ਟੀ. ਓ. ਨੇ ਹਟਾਇਆ ਸ਼ਰਾਬ ਦਾ ਠੇਕਾ
Tuesday, Apr 08, 2025 - 05:25 PM (IST)

ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਬੂਟਾ ਸਿੰਘ ਜਲਾਲ ਉਸਮਾਂ ਮੀਡੀਆ ਇੰਚਾਰਜ ਅਤੇ ਡਾ. ਅਵਤਾਰ ਸਿੰਘ ਜਲਾਲ ਉਸਮਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਤੋਂ ਤਰਨ ਤਾਰਨ ਨੂੰ ਜਾਂਦੀ ਮੁੱਖ ਸੜਕ, ਜਿਸਨੂੰ ਕਿ ਉਨ੍ਹਾਂ ਨੇ ਹੀ ਸ੍ਰੀ ਗੁਰੂ ਅਰਜਨ ਦੇਵ ਮਾਰਗ ਦਾ ਨਾਮ ਦੇ ਕੇ ਬਹੁਤ ਖੂਬਸੂਰਤ ਸੜਕ ਅਤੇ ਵੱਡੇ ਗੇਟਾਂ ਦੀ ਉਸਾਰੀ ਕਰਵਾਈ ਸੀ, ਦੇ ਹੇਠਾਂ ਚੱਲ ਰਹੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਨੂੰ ਬੰਦ ਕਰਵਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਲੋਂ ਵਸਾਏ ਗਏ ਨਗਰ ਤਰਨ ਤਾਰਨ ਨੂੰ ਜਾਂਦੇ ਇਸ ਮੁੱਖ ਰਸਤੇ ਦੀ ਐਂਟਰੀ ਉੱਪਰ ਬਣੇ ਸ੍ਰੀ ਗੁਰੂ ਅਰਜਨ ਦੇਵ ਵਿਰਾਸਤੀ ਮਾਰਗ ਗੇਟ ਹੇਠਾਂ ਚੱਲ ਰਹੇ ਇਸ ਠੇਕੇ ਦਾ ਸੰਗਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਮੌਕੇ ਵਪਾਰ ਮੰਡਲ ਜ਼ਿਲ੍ਹਾ ਵਾਈਸ ਪ੍ਰਧਾਨ ਹਰਜਿੰਦਰ ਸਿੰਘ ਉਸਮਾ, ਕੁਲਦੀਪ ਸਿੰਘ ਜਲਾਲ ਉਸਮਾ, ਦਿਲਬਾਗ ਸਿੰਘ ਪਰਜਾਪਤ, ਸੁਖਵਿੰਦਰ ਸਿੰਘ ਸੁੱਖਾ, ਬਲਵੰਤ ਸਿੰਘ, ਗੁਰਮੀਤ ਸਿੰਘ, ਸਰਬਜੀਤ ਸਿੰਘ ਜਲਾਲ ਉਸਮਾ, ਇਕਬਾਲ ਸਿੰਘ ਟੋਨੀ, ਸੁਖਦੇਵ ਸਿੰਘ, ਰਣਜੀਤ ਸਿੰਘ, ਰਾਜਾ ਬਲਵਿੰਦਰ ਸਿੰਘ, ਜੋਗਾ ਸਿੰਘ ਡਰਾਈਵਰ ਆਦਿ ਵੀ ਮੌਜੂਦ ਸਨ ।