ਧੁੰਦ ਤੇ ਸਮੋਗ ਦੀ ਚਾਦਰ ’ਚ ਲਿਪਟੀ ਗੁਰੂ ਨਗਰੀ, ਵਿਜ਼ੀਬਿਲਟੀ ਜ਼ੀਰੋ, ਹਾਦਸੇ ਵਧੇ

Tuesday, Dec 26, 2023 - 11:12 AM (IST)

ਅੰਮ੍ਰਿਤਸਰ (ਜਸ਼ਨ)- ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਲਗਾਤਾਰ ਧੁੰਦ ਅਤੇ ਸਮੋਗ ਨੇ ਹਰੇਕ ਦੇ ਜਨ-ਜੀਵਨ ਨੂੰ ਮੱਠਾ ਕਰ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਸੂਰਜ ਢੱਲਦਿਆਂ ਹੀ ਠੰਡ ਵਧ ਜਾਂਦੀ ਹੈ ਅਤੇ ਕੁਝ ਸਮੇਂ ਬਾਅਦ ਧੁੰਦ ਅਤੇ ਸਮੋਗ ਦੀ ਚਾਦਰ ਪੂਰੇ ਸ਼ਹਿਰ ਨੂੰ ਆਪਣੀ ਬੁੱਕਲ ’ਚ ਲੈ ਲੈਂਦੀ ਹੈ। ਪੂਰੀ ਰਾਤ ਦੌਰਾਨ ਪਈ ਧੁੰਦ ਕਾਰਨ ਸਵੇਰੇ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਕਾਰਨ ਅਕਸਰ ਵਾਹਨ ਆਪਸ ਵਿੱਚ ਟਕਰਾ ਰਹੇ ਹਨ। ਇਸਦਾ ਸਭ ਤੋਂ ਜ਼ਿਆਦਾ ਅਸਰ ਸਵੇਰੇ ਜੀ. ਟੀ. ਰੋਡ ’ਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਝਲਣਾ ਪੈ ਰਿਹਾ ਹੈ। ਸੋਮਵਾਰ ਸਵੇਰੇ ਜ਼ੀਰੋ ਵਿਜ਼ੀਬਿਲਟੀ ਕਾਰਨ ਧੁੰਦ ਵਿਚ ਬਿਆਸ ਜੀ. ਟੀ. ਰੋਡ ’ਤੇ 10 ਚਾਰ ਪਹੀਆ ਵਾਹਨ ਆਪਸ ਵਿਚ ਟਕਰਾ ਗਏ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ਅਤੇ ਭਾਰੀ ਮਾਲੀ ਨੁਕਸਾਨ ਹੋਇਆ। ਸਮੋਗ ਕਾਰਨ ਆਮ ਜਨ-ਜੀਵਨ ਤੋਂ ਇਲਾਵਾ ਰੇਲ ਗੱਡੀਆਂ ਅਤੇ ਬੱਸਾਂ ਦੀ ਰਫ਼ਤਾਰ ਵੀ ਮੱਠੀ ਹੋ ਗਈ ਹੈ। ਇਸ ਦਾ ਸਿੱਧਾ ਅਸਰ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ।

ਦੁਪਹਿਰੇ ਨਿਕਲੀ ਧੁੱਪ, ਲੋਕਾਂ ਨੂੰ ਮਿਲੀ ਰਾਹਤ

ਕ੍ਰਿਸਮਸ ਵਾਲੇ ਦਿਨ ਦੁਪਹਿਰ 12:30 ਵਜੇ ਦੇ ਕਰੀਬ ਸੂਰਜ ਨਿਕਲਿਆ, ਜਿਸ ਨਾਲ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲੀ ਅਤੇ ਲੋਕਾਂ ਨੇ ਛੁੱਟੀ ਦਾ ਆਨੰਦ ਮਾਣਿਆ। ਇਸ ਕਰ ਕੇ ਦੁਪਹਿਰੇ ਬੱਚੇ ਅਤੇ ਲੋਕ ਵੀ ਛੁੱਟੀ ਮਨਾਉਣ ਲਈ ਘਰਾਂ ਤੋਂ ਬਾਹਰ ਨਿਕਲੇ। ਬੱਚਿਆਂ ਨੇ ਧੁੱਪ ਵਿਚ ਛੱਤਾਂ ’ਤੇ ਚੜ੍ਹ ਕੇ ਪਤੰਗ ਉਡਾਉਣ ਦਾ ਆਨੰਦ ਮਾਣਿਆ ਉਥੇ ਹੀ ਕਈ ਲੋਕਾਂ ਨੇ ਧੁੱਪ ਸ਼ੇਕ ਕੇ ਕੁੱਝ ਰਾਹਤ ਪਾਈ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਧੁੰਦ ਕਰਕੇ ਹਾਈਵੇਅ ਤੋਂ ਹੇਠਾਂ ਡਿੱਗਿਆ ਟਰੱਕ, ਦੇਖੋ ਵੀਡੀਓ

ਸੜਕਾਂ ’ਤੇ ਰੇਂਗਦੇ ਰਹੇ ਵਾਹਨ

ਗੁਰੂ ਨਗਰੀ ’ਚ ਸ਼ਾਮ ਵੇਲੇ ਠੰਡ ਇੰਨੀ ਵੱਧ ਗਈ ਕਿ ਜ਼ਿਆਦਾਤਰ ਚਾਰ ਪਹੀਆ ਵਾਹਨ ਸੜਕਾਂ 'ਤੇ ਰੇਂਗਦੇ ਦੇਖੇ ਗਏ। ਇਸ ਦੇ ਨਾਲ ਹੀ ਇਸ ਕੜਾਕੇ ਦੀ ਠੰਡ ਨੇ ਆਮ ਮਿਹਨਤਕਸ਼ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਉਨ੍ਹਾਂ ਨੂੰ ਸਵੇਰੇ-ਸਵੇਰੇ ਘਰੋਂ ਨਿਕਲਣ ’ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਕਮਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਪਿੰਡਾਂ ਤੋਂ ਆਉਣ ਵਾਲੇ ਮਜ਼ਦੂਰ ਇਸ ਤੋਂ ਖਾਸ ਤੌਰ ’ਤੇ ਪ੍ਰਭਾਵਿਤ ਹੋ ਰਹੇ ਹਨ। ਜਿੱਥੇ ਅਮੀਰ ਲੋਕ ਠੰਡ ਤੋਂ ਬਚਣ ਲਈ ਆਪਣੇ ਘਰਾਂ ਵਿਚ ਬਲੋਅਰ ਅਤੇ ਹੀਟਰ ਆਦਿ ਦਾ ਪ੍ਰਯੋਗ ਕਰ ਰਹੇ ਹਨ ਉਥੇ ਹੀ ਆਮ ਲੋਕ ਕੜਾਕੇ ਦੀ ਠੰਢ ਤੋਂ ਬਚਣ ਲਈ ਅੱਗ ਸੇਕਣ ਦਾ ਸਹਾਰਾ ਲੈ ਹੇ ਹਨ।

PunjabKesari

ਇਹ ਵੀ ਪੜ੍ਹੋ- ਮਾਮੂਲੀ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮ ਨੇ ਸਾਥੀਆਂ ਸਣੇ ਡਰਾਈਵਰ ਦਾ ਪਾੜਿਆ ਸਿਰ, ਕਰ 'ਤਾ ਲਹੂ ਲੁਹਾਨ

ਤੜਕੇ ਵਿਜ਼ੀਬਿਲਿਟੀ ਰਹੀ ਜ਼ੀਰੋ

ਗੁਰੂ ਨਗਰੀ ’ਚ ਸੋਮਵਾਰ ਤੜਕੇ ਗਹਿਰੀ ਧੁੰਦ ਛਾਈ ਰਹੀ, ਜੋ ਦੁਪਹਿਰ 12:30 ਵਜੇ ਸਾਫ਼ ਹੋਈ। ਸਵੇਰੇ ਧੁੰਦ ਅਤੇ ਸਮਾਗ ਕਾਰਨ ਵਿਜ਼ੀਬਿਲਟੀ ਵੀ ਜ਼ੀਰੋ ਰਹੀ। ਇਸ ਕਾਰਨ ਤੜਕੇ ਵਾਹਨ ਸੜਕਾਂ ’ਤੇ ਚੱਲਣ ਦੀ ਬਜਾਏ ਰੇਂਗਦੇ ਦੇਖੇ ਗਏ। ਗੁਰੂ ਕੀ ਨਗਰੀ ਵਿੱਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਰਿਹਾ।

ਇਹ ਵੀ ਪੜ੍ਹੋ- ਬੰਦੀ ਸਿੰਘਾਂ ਲਈ ਇਨਸਾਫ਼ ਦੀ ਲੜਾਈ ਲੜ ਰਹੇ ਹਾਂ, ਕੋਈ ਭੀਖ ਨਹੀਂ ਮੰਗ ਰਹੇ: ਐਡਵੋਕੇਟ ਧਾਮੀ

ਰੇਲ ਗੱਡੀਆਂ ਅਤੇ ਬੱਸਾਂ ਦੇ ਹਾਲਾਤ

ਠੰਡ ਕਾਰਨ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ’ਤੇ ਸਥਿਤੀ ਕਾਫੀ ਤਰਸਯੋਗ ਬਣੀ ਹੋਈ ਹੈ। ਕੜਾਕੇ ਦੀ ਠੰਡ ਵਿਚ ਰੇਲਵੇ ਯਾਤਰੀਆਂ ਨੂੰ ਘੰਟਿਆਂਬੱਧੀ ਆਪਣੀਆਂ ਗੱਡੀਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਧੁੰਦ ਅਤੇ ਸਮਾਗ ਕਾਰਨ ਕਈ ਟਰੇਨਾਂ ਦੇ ਟਾਈਮ ਟੇਬਲ ਪ੍ਰਭਾਵਿਤ ਹੋਏ ਹਨ। ਇਸ ਕਾਰਨ ਰੇਲਵੇ ਲਾਈਨਾਂ ’ਤੇ ਚੱਲਣ ਵਾਲੀਆਂ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਆ ਜਾ ਰਹੀਆਂ ਹਨ। ਦੂਜੇ ਪਾਸੇ ਭਾਰਤੀ ਰੇਲਵੇ ਹੁਣ ਤੱਕ ਧੁੰਦ ਦਾ ਕੋਈ ਸਮਾਧਾਨ ਨਹੀਂ ਲੱਭ ਸਕਿਆ ਹੈ। ਇਸ ਕਾਰਨ ਰੇਲਵੇ ਦੇ ਰੈਵੇਨਿਊ ਨੂੰ ਵੀ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਵਿਜ਼ੀਬਿਲਟੀ ਜ਼ੀਰੋ ਹੋਣ ਕਾਰਨ ਸੋਮਵਾਰ ਨੂੰ ਦਿਨ ਭਰ ਬੱਸਾਂ ਦੇਰੀ ਨਾਲ ਚੱਲਦੀਆਂ ਰਹੀਆਂ, ਜਿਸ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਵਿਚਾਲੇ ਬੱਸ ਸਟੈਂਡ 'ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁੱਲ ਮਿਲਾ ਕੇ ਬੱਸਾਂ ਦੀ ਆਵਾਜਾਈ ਸਭ ਤੋਂ ਵੱਧ ਪ੍ਰਭਾਵਿਤ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News