ਕਬੱਡੀ ਚੈਂਪੀਅਨ ਬਣਨਾ ਚਾਹੁੰਦਾ ਸੀ ਗੁਰਜੀਤ, 10ਵੀਂ ''ਚ ਹੀ ਬਣ ਗਿਆ ਨਸ਼ੇੜੀ, 5 ਸਾਲਾਂ ''ਚ ਬਰਬਾਦ ਕੀਤੇ 2 ਕਰੋੜ
Monday, Nov 06, 2023 - 11:52 AM (IST)
ਅੰਮ੍ਰਿਤਸਰ- ਅੱਜ-ਕੱਲ੍ਹ ਨੌਜਵਾਨ ਨਸ਼ੇ ਦੇ ਆਦੀ ਬਣ ਕੇ ਆਪਣੀ ਜ਼ਿੰਦਗੀ ਖ਼ਰਾਬ ਕਰ ਰਹੇ ਹਨ। ਜੇਕਰ ਨੌਜਵਾਨਾਂ ਨੂੰ ਨਸ਼ਾ ਨਾ ਮਿਲੇ ਤਾਂ ਉਹ ਆਪਣੇ ਆਪ ਨੂੰ ਮਾਰਨ 'ਤੇ ਮਜ਼ਬੂਰ ਹੋ ਜਾਂਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਹਿੰਮਤ ਅਤੇ ਇੱਛਾ ਸ਼ਕਤੀ ਦੇ ਬਲ 'ਤੇ ਨਸ਼ੇ 'ਤੇ ਕਾਬੂ ਪਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਹਨ। ਸੁਲਤਾਨਵਿੰਡ ਦੇ ਵਸਨੀਕ ਗੁਰਜੀਤ ਸਿੰਘ ਸੰਧੂ ਨੇ ਚਿੱਟੇ ਦਾ ਨਸ਼ਾ ਕਰਨ ਲਈ ਆਪਣੇ ਮਾਤਾ-ਪਿਤਾ ਦੇ 5 ਸਾਲਾਂ 'ਚ ਮਿਹਨਤ ਦੇ ਕਮਾਏ 2 ਕਰੋੜ ਰੁਪਏ ਬਰਬਾਦ ਕਰ ਦਿੱਤੇ ਹਨ। ਸੰਧੂ ਕਬੱਡੀ-ਸ਼ੂਟਿੰਗ 'ਚ ਚੈਂਪੀਅਨ ਬਣਨਾ ਚਾਹੁੰਦਾ ਸੀ ਪਰ 10ਵੀਂ 'ਚ ਨਸ਼ੇ ਦਾ ਆਦੀ ਹੋ ਗਿਆ, ਜਿਸ ਨੇ ਉਸ ਦੇ ਸਾਰੇ ਸੁਫ਼ਨੇ ਤਬਾਹ ਕਰ ਦਿੱਤੇ। ਜਿਸ ਕਾਰਨ ਉਹ 12ਵੀਂ ਤੋਂ ਬਾਅਦ ਨਹੀਂ ਪੜ੍ਹ ਸਕਿਆ। ਫਿਰ ਉਸ ਨੇ ਪੰਜ ਸਾਲ ਤੱਕ ਨਸ਼ਾ ਕੀਤਾ, ਜਿਸ ਦੌਰਾਨ 15 ਦੋਸਤਾਂ ਦੀ ਮੌਤ ਹੋ ਗਈ। ਕਈਆਂ ਨੇ ਉਸ ਦੇ ਸਾਹਮਣੇ ਦਮ ਤੋੜਿਆ ਸੀ। ਫਿਰ ਮੌਤ ਦੇ ਡਰ ਨੇ ਉਸ ਦੇ ਮਨ 'ਚ ਨਸ਼ਾ ਛੱਡਣ ਦੀ ਹਿੰਮਤ ਪੈਦਾ ਕੀਤੀ ਅਤੇ ਉਹ ਇਸ ਦਲਦਲ 'ਚੋਂ ਬਾਹਰ ਆ ਗਿਆ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਕੱਟੜਪੰਥੀ ਮੌਲਵੀਆਂ ਨੇ ਔਰਤਾਂ ਲਈ ਇਹ ਫ਼ਤਵਾ ਕੀਤਾ ਜਾਰੀ
ਗੁਰਜੀਤ ਨੇ ਦੱਸਿਆ ਕਿ ਬੱਚਿਆਂ ਨੂੰ ਅਚਾਨਕ ਡਰੱਗ ਅਤੇ ਸਮੈਕ ਦੀ ਆਦਤ ਨਹੀਂ ਪੈਂਦੀ। ਪਹਿਲੇ ਉਹ ਛੋਟੇ ਨਸ਼ੇ ਕਰਦੇ ਅਤੇ ਫਿਰ ਹੌਲੀ-ਹੌਲੀ ਵੱਡੇ ਨਸ਼ੇ ਕਰਨੇ ਸ਼ੁਰੂ ਕਰ ਦਿੰਦੇ ਹਨ। ਪਰਿਵਾਰ ਵਾਲਿਆਂ ਨੂੰ ਆਪਣੇ ਬੱਚੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਬੱਚੇ ਦਾ ਫ੍ਰੈਂਡ ਸਰਕਲ ਕਿਸ ਤਰ੍ਹਾਂ ਦਾ ਹੈ। ਜੇਕਰ ਘਰ ਦੇ ਬਜ਼ੁਰਗ ਤੰਬਾਕੂ, ਸਿਗਰਟ, ਬੀੜੀ, ਗੁਟਕੇ ਦਾ ਸੇਵਨ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖੋ।
ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8