ਪੁਲਸ ਲਾਈਨ ਦੇ ਰਿਹਾਇਸ਼ੀ ਕੁਆਟਰਾਂ ’ਚ ਆਇਆ ਸਾਂਬਰ, ਪਾਇਆ ਭੜਥੂ
Friday, Dec 20, 2019 - 03:35 PM (IST)
ਗੁਰਦਾਸਪੁਰ (ਵਿਨੋਦ, ਦੀਪਕ) - ਪੰਜਾਬ ਦੇ ਜ਼ਿਲਾ ਗੁਰਦਾਸਪੁਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਪੁਲਸ ਲਾਈਨ ਦੇ ਰਿਹਾਇਸ਼ੀ ਕੁਆਟਰਾਂ ’ਚ ਜੰਗਲੀ ਸਾਂਬਰ ਆ ਗਿਆ। ਸਾਂਬਰ ਆਉਣ ਕਾਰਨ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੂੰ ਦੇਖ ਸਾਂਬਰ ਇੱਧਰ-ਉਧਰ ਭੱਜਣ ਲੱਗ ਪਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਨੇ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸਾਂਬਰ ਨੂੰ ਕਾਬੂ ਕਰ ਲਿਆ।
ਦੱਸ ਦੇਈਏ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਚਲਾਏ ਰੈਸਕਿਊ ਆਪ੍ਰੇਸ਼ਨ ’ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਜੰਗਲਾਤ ਵਿਭਾਗ ਨੇ ਨੀਲ ਗਾਂ 'ਤੇ ਜਾਲ ਸੁੱਟ ਕੇ ਉਸ ਨੂੰ ਫਸਾ ਲਿਆ ਤੇ ਫਿਰ ਰੱਸੀਆਂ ਦੀ ਮਦਦ ਨਾਲ ਬਾਹਰ ਕੱਢ ਲਿਆ। ਉਨ੍ਹਾਂ ਕਾਬੂ ਕੀਤੇ ਇਸ ਸਾਂਭਰ ਨੂੰ ਵਾਈਲਡ ਲਾਈਨ ਸੈਂਚਰੀ ਕਥਲੋਰ ਵਿਖੇ ਭੇਜਣ ਦੀ ਗੱਲ ਕਹੀ, ਕਿਉਂਕਿ ਉੱਥੇ ਜੰਗਲੀ ਜਾਨਵਰਾਂ ਨੂੰ ਰੱਖਣ ਲਈ ਪੂਰਾ ਹੈਬੀਟੇਟ ਬਣਾਇਆ ਗਿਆ ਹੈ।