ਗੁਰਦਾਸਪੁਰ ਜ਼ਿਲ੍ਹਾ ਪ੍ਰੀਸ਼ਦ ਲਈ 111 ਤੇ ਪੰਚਾਇਤ ਸੰਮਤੀ ਲਈ 680 ਉਮੀਦਵਾਰ ਚੋਣ ਮੈਦਾਨ ’ਚ
Sunday, Dec 07, 2025 - 04:40 PM (IST)
ਗੁਰਦਾਸਪੁਰ(ਹਰਮਨ,ਵਿਨੋਦ)- ਗੁਰਦਾਸਪੁਰ ਜ਼ਿਲ੍ਹੇ ਅੰਦਰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਚੋਣਾਂ ਵਿਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ ਜਿਸ ਦੇ ਬਾਅਦ ਜ਼ਿਲ੍ਹਾ ਪ੍ਰੀਸ਼ਦ ਲਈ 111 ਅਤੇ ਪੰਚਾਇਤ ਸੰਮਤੀ ਲਈ 680 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਗੁਰਪ੍ਰੀਤ ਸਿੰਘ ਗਿੱਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ 148 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਨਾਮਜ਼ਦਗੀਆਂ ਦੀਆਂ ਪੜਤਾਲ ਕਰਨ ਉਪਰੰਤ 37 ਨਾਮਜ਼ਦਗੀ ਪੱਤਰ ਰੱਦ ਪਾਏ ਜਾਣ ਉਪਰੰਤ 111 ਨਾਮਜ਼ਦਗੀ ਪੱਤਰ ਸਹੀ ਪਾਏ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਨੌਜਵਾਨ ਦੀ ਮੌਤ, ਰੋਂਦੀ ਮਾਂ ਬੋਲੀ- 'ਮੇਰਾ ਪੁੱਤ ਕੁੱਟ-ਕੁੱਟ ਮਾਰਿਆ', ਹਾਈਵੇਅ ਕੀਤਾ ਜਾਮ
ਇਸੇ ਤਰ੍ਹਾਂ ਪੰਚਾਇਤ ਸੰਮਤੀ ਦੀਨਾਨਗਰ ਵਿਖੇ 100 ਦੋਰਾਂਗਲਾ ਲਈ 73 , ਗੁਰਦਾਸਪੁਰ ਲਈ 29 , ਧਾਰੀਵਾਲ ਲਈ 51, ਕਾਦੀਆਂ ਲਈ 75 , ਫਤਿਹਗੜ੍ਹ ਚੂੜੀਆਂ ਲਈ 102, ਡੇਰਾ ਬਾਬਾ ਨਾਨਕ ਪੰਚਾਇਤ ਸੰਮਤੀ ਲਈ 31 , ਕਾਹਨੂੰਵਾਨ 59, ਸ੍ਰੀ ਹਰਗੋਬਿੰਦਪੁਰ ਸਾਹਿਬ 91 , ਬਟਾਲਾ 47 ਤੇ ਕਲਾਨੌਰ ਵਿਚ 22 ਨਾਮਜਦਗੀ ਪੱਤਰ ਸਹੀ ਪਾਏ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਕਾਲਾਬਾਜ਼ਾਰੀ ਜ਼ੋਰਾਂ 'ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ ਹਾਹਾਕਾਰ
