ਸੰਨੀ ਦਿਓਲ ਨੂੰ ਉਡੀਕ ਰਹੇ ਗੁਰਦਾਸਪੁਰ ਵਾਸੀ, ਅਣਵਰਤਿਆ ਪਿਆ 7 ਕਰੋੜ ਦਾ ਫੰਡ
Thursday, Dec 15, 2022 - 12:52 PM (IST)
ਗੁਰਦਾਸਪੁਰ- ਗੁਰਦਾਸਪੁਰ ਜ਼ਿਲ੍ਹੇ ਦੇ ਵੋਟਰ ਆਪਣੇ ਖ਼ੇਤਰ 'ਚ ਵਿਕਾਸ ਪ੍ਰੋਜੈਕਟ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਸੰਸਦ ਮੈਂਬਰ ਸੰਨੀ ਦਿਓਲ 'ਐੱਮ. ਪੀ. ਲੋਕਲ ਏਰੀਆ ਡਿਵੈਲਪਮੈਂਟ' (ਐੱਮ. ਪੀ. ਐੱਲ. ਏ. ਡੀ.) ਦੇ 7 ਕਰੋੜ ਰੁਪਏ ਖ਼ਰਚਣ ਨੂੰ ਲੈ ਕੇ ਦੁਚਿੱਤੀ 'ਚ ਹਨ, ਜੋ 70,000 ਹਜ਼ਾਰ ਵੋਟਰ ਹਨ ਉਹ ਸੰਨੀ ਦਿਓਲ ਵੱਲੋਂ ਕਾਰਜਕਾਰ ਦੀ ਉਡੀਕ ਕਰ ਰਹੇ ਹਨ। ਜੋ ਕਿ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਅਧੂਰਾ ਪਿਆ ਹੈ। ਇਹ ਸਕੀਮ 1993 'ਚ ਤਿਆਰ ਕੀਤੀ ਗਈ ਸੀ ਤਾਂ ਜੋ ਸੰਸਦ ਮੈਂਬਰਾਂ ਵੱਲੋਂ ਉਨ੍ਹਾਂ ਦੇ ਹਲਕਿਆਂ 'ਚ ਵਿਕਾਸ ਕਾਰਜ ਕਰਨ ਦੇ ਯੋਗ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ- ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਜੀਲੈਂਸ ਨੂੰ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਮੰਗਿਆ ਹਫ਼ਤੇ ਦਾ ਸਮਾਂ
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਸੰਸਦ ਮੈਂਬਰ ਨੂੰ ਆਪਣੇ ਹਲਕੇ ਦਾ ਕੰਮ ਕਰਵਾਉਣ ਜਾਂ ਨਿਰੀਖਣ ਕਰਨ ਲਈ ਨਿੱਜੀ ਤੌਰ 'ਤੇ ਜਾਣਾ ਚਾਹੀਦਾ ਹੈ। ਉਸ ਨੇ ਸਿਰਫ਼ ਆਪਣੀਆਂ ਸਿਫ਼ਾਰਸ਼ਾਂ ਜ਼ਿਲ੍ਹਾ ਅਫ਼ਸਰਾਂ ਨੂੰ ਦੇਣੀਆਂ ਹਨ, ਜੋ ਬਦਲੇ 'ਚ ਕੰਮਾਂ ਨੂੰ ਨੇਪਰੇ ਚਾੜ੍ਹਦੇ ਹਨ।
ਇਹ ਵੀ ਪੜ੍ਹੋ- ਪਾਕਿ 'ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਕੌਮ ਵਜੋਂ ਮਾਨਤਾ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਆਪਣੇ ਕਾਰਜਕਾਲ ਦੇ ਪਹਿਲੇ ਸਾਲ 'ਚ ਦਿਓਲ ਨੇ ਐਂਬੂਲੈਂਸ, ਜਿੰਮ ਅਤੇ ਸਿਹਤ ਢਾਂਚੇ ਲਈ ਪੈਸੇ ਮਨਜ਼ੂਰ ਕੀਤੇ। ਕੋਵਿਡ ਮਹਾਮਾਰੀ ਦੇ ਬਾਅਦ ਫੰਡ ਨੂੰ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਵੇਲੇ ਸਾਲ 2021-22 ਦੇ 2 ਕਰੋੜ ਰੁਪਏ ਜ਼ਿਲ੍ਹਾ ਪ੍ਰਸ਼ਾਸਨ ਵੱਲ ਅਤੇ 2022-23 ਦੇ 5 ਕਰੋੜ ਰੁਪਏ ਕੇਂਦਰ ਸਰਕਾਰ ਕੋਲ ਬਕਾਇਆ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।