ਟਰੈਵਲ ਏਜੰਟ ਤੋਂ ਦੁਖੀ ਹੋ ਕੇ ਨੌਜਵਾਨ ਨੇ ਖਾਦੀ ਜ਼ਹਿਰੀਲੀ ਦਵਾਈ

Wednesday, Sep 30, 2020 - 01:12 PM (IST)

ਗੁਰਦਾਸਪੁਰ (ਜ. ਬ.): ਇਕ ਟਰੈਵਲ ਏਜੰਟ ਤੋਂ ਦੁਖੀ ਹੋ ਕੇ ਇਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਪਾ ਲਈ, ਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਅਪਰਾਧੀਆਂ ਦੀ ਹੁਣ ਖ਼ੈਰ ਨਹੀਂ: ਪੁਲਸ ਨੇ ਤਿਆਰ ਕੀਤਾ ਮਸਟਰ ਪਲਾਨ

ਹਸਪਤਾਲ 'ਚ ਪੀੜਤ ਪਰਮਜੀਤ ਸਿੰਘ ਦੀ ਪਤਨੀ ਸੰਦੀਪ ਕੌਰ ਵਾਸੀ ਪਿੰਡ ਭਿੱਟੇਵੱਡ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਕੁਝ ਸਾਲ ਪਹਿਲਾ ਵਿਦੇਸ਼ ਜਾਣ ਲਈ ਪਿੰਡ ਬਸਰਾਵਾਂ ਦੇ ਇਕ ਏਜੰਟ ਨੂੰ ਆਪਣੀ ਜ਼ਮੀਨ ਵੇਚ ਕੇ 5 ਲੱਖ ਰੁਪਏ ਦਿੱਤੇ ਸੀ ਪਰ ਏਜੰਟ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਦਿੱਤੇ ਹੋਏ ਪੂਰੇ ਪੈਸੇ ਵਾਪਸ ਕੀਤੇ। ਉਨ੍ਹਾਂ ਦੱਸਿਆ ਕਿ ਏਜੰਟ ਉਪਰ ਦਬਾਅ ਪਾਉਣ 'ਤੇ ਉਸ ਨੇ ਸਿਰਫ਼ ਢਾਈ ਲੱਖ ਰੁਪਏ ਹੁਣ ਤੱਕ ਵਾਪਸ ਕੀਤੇ ਪਰ 12 ਸਾਲ ਬੀਤਣ ਦੇ ਬਾਅਦ ਵੀ ਬਾਕੀ ਪੈਸੇ ਦੇਣ ਤੋਂ ਟਾਲ ਮਟੋਲ ਕਰ ਰਿਹਾ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਵੇਚਣ ਅਤੇ ਪੈਸੇ ਦੇਣ ਦੇ ਬਾਅਦ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਲਗਾਤਾਰ ਗੰਭੀਰ ਬਣਦੀ ਜਾ ਰਹੀ ਹੈ ਪਰ ਏਜੰਟ ਪੈਸੇ ਦੇਣ ਨੂੰ ਤਿਆਰ ਨਹੀਂ ਹੈ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਹੈ। ਇਸ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ :ਪੁਲਸ ਮੁਲਾਜ਼ਮ ਦੀ ਰਿਪੋਰਟ ਵੇਖ ਡਾਕਟਰਾਂ ਦੇ ਉੱਡੇ ਹੋਸ਼, ਖ਼ੁਦ ਵੀ ਹੋਇਆ ਮੌਕੇ ਤੋਂ ਫ਼ਰਾਰ


Baljeet Kaur

Content Editor

Related News