ਰੇਲ ਗੱਡੀ ਤੋਂ ਹੇਠਾਂ ਡਿੱਗਣ ਕਾਰਨ ਪ੍ਰਵਾਸੀ ਜ਼ਖਮੀ

Friday, Jul 19, 2019 - 06:07 PM (IST)

ਰੇਲ ਗੱਡੀ ਤੋਂ ਹੇਠਾਂ ਡਿੱਗਣ ਕਾਰਨ ਪ੍ਰਵਾਸੀ ਜ਼ਖਮੀ

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ 'ਤੇ ਪਿੰਡ ਪਨਿਆੜ ਦੇ ਨੇੜੇ ਚਲਦੀ ਰੇਲ ਗੱਡੀ 'ਚੋਂ ਡਿੱਗਣ ਕਾਰਨ ਇਕ ਪ੍ਰਵਾਸੀ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਦਿੰਦੇ ਹੋਏ ਅਨਿਲ ਕੁਮਾਰ ਨੇ ਦੱਸਿਆ ਕਿ ਜ਼ਖਮੀ ਹੋਇਆ ਸੰਦੀਪ ਕੁਮਾਰ ਤਿਵਾੜੀ ਪੁੱਤਰ ਅਸ਼ੋਕ ਕੁਮਾਰ ਤਿਵਾੜੀ ਵਾਸੀ ਯੂ. ਪੀ. ਪੰਜਾਬ 'ਚ ਹੁਸ਼ਿਆਰਪੁਰ 'ਚ ਪੈਂਦੇ ਪਿੰਡ ਸੈਲਾ ਖੁਰਦ ਵਿਖੇ ਪੇਪਰ ਮਿੱਲ 'ਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਮਾਤਾ ਵੈਸ਼ਨੋ ਦੇਵੀ ਦਰਸ਼ਨਾਂ ਲਈ ਗਏ ਹੋਏ ਸਨ, ਜਿਨ੍ਹਾਂ ਨਾਲ ਸੰਦੀਪ ਕੁਮਾਰ ਵੀ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਰੇਲ ਗੱਡੀ 'ਤੇ ਜਲੰਧਰ ਜਾ ਰਹੇ ਸਨ। ਇਸ ਦੌਰਾਨ ਸੰਦੀਪ ਕੁਮਾਰ ਆਪਣੇ ਦੋਸਤਾਂ ਨਾਲ ਟ੍ਰੇਨ ਦੇ ਦਰਵਾਜ਼ੇ 'ਚ ਖੜ੍ਹਾ ਸੀ। ਇਸ ਦੌਰਾਨ ਉਹ ਪਨਿਆੜ ਨੇੜੇ ਟ੍ਰੇਨ ਤੋਂ ਥੱਲੇ ਡਿੱਗ ਗਿਆ। ਗੁਰਦਾਸਪੁਰ ਸਟੇਸ਼ਨ 'ਤੇ ਪੁੱਜਣ 'ਤੇ ਉਹ ਸਾਰੇ ਥੱਲੇ ਉਤਰ ਗਏ ਅਤੇ ਕਿਸੇ ਤਰ੍ਹਾਂ ਸੰਦੀਪ ਕੁਮਾਰ ਕੋਲ ਪੁੱਜੇ, ਜੋ ਜ਼ਖਮੀ ਹਾਲਤ 'ਚ ਪਿਆ ਹੋਇਆ ਸੀ, ਜਿਸ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


author

Baljeet Kaur

Content Editor

Related News