ਬਰਫ਼ ਮੰਗਣ ਨੂੰ ਲੈ ਕੇ ਦੋ ਪਰਿਵਾਰਾਂ ’ਚ ਹੋਇਆ ਝਗੜਾ, ਭਰਾ-ਭਰਜਾਈ ਨੂੰ ਕੁੱਟ-ਕੁੱਟ ਕੀਤਾ ਜ਼ਖ਼ਮੀ
Thursday, May 19, 2022 - 02:56 PM (IST)

ਗੁਰਦਾਸਪੁਰ (ਹੇਮੰਤ) - ਬਰਫ਼ ਮੰਗਣ ਨੂੰ ਲੈ ਕੇ ਭਰਾਵਾਂ ਨੇ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਆਪਣੇ ਭਰਾ ਅਤੇ ਭਰਜਾਈ ਨਾਲ ਕੁੱਟਮਾਰ ਕਰਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹ ਜੇਰੇ ਇਲਾਜ ਹਨ। ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ ਗਗਨਦੀਪ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਪੁਰੋਵਾਲ ਬ੍ਰਾਹਮਣਾ ਨੇ ਦੱਸਿਆ ਕਿ ਉਹ ਟਰੱਕ ਡਰਾਇਵਰ ਹੈ ਅਤੇ ਬੀਤੀ ਰਾਤ ਉਹ ਆਪਣੇ ਘਰ ਆਇਆ ਹੋਇਆ ਸੀ।
ਪੜ੍ਹੋ ਇਹ ਵੀ ਖ਼ਬਰ: ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ
ਜਦੋਂ ਉਸ ਨੇ ਠੰਡਾ ਪਾਣੀ ਲਈ ਆਪਣੇ ਬੇਟੇ ਨੂੰ ਬਰਫ਼ ਲੈਣ ਲਈ ਗੁਆਂਢੀਆਂ ਦੇ ਘਰ ਭੇਜਿਆ ਤਾਂ ਉਹ ਮੇਰੇ ਪਿਉ ਦੇ ਘਰ ਚਲਾ ਗਿਆ। ਜਦ ਉਹ ਬਰਫ ਲੈ ਕੇ ਵਾਪਿਸ ਆਇਆ ਤਾ ਉਸਨੇ ਮੈਨੂੰ ਦੱਸਿਆ ਕਿ ਉਹ ਬਰਫ਼ ਦਾਦੇ ਘਰੋ ਬਰਫ਼ ਲੈ ਕੇ ਆਇਆ ਹੈ ਤਾਂ ਮੈ ਬਰਫ਼ ਆਪਣੇ ਪਿਤਾ ਦੇ ਘਰ ਵਾਪਿਸ ਦੇਣ ਚੱਲਾ ਗਿਆ। ਇਸ ਦੌਰਾਨ ਮੇਰੀ ਆਪਣੇ ਪਿਤਾ ਅਤੇ ਭਰਾਵਾਂ ਨਾਲ ਬਹਿਸ ਹੋ ਗਈ। ਜਿਸ ਦੌਰਾਨ ਪਿਤਾ ਅਤੇ ਭਰਾਵਾਂ ਨੇ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ । ਗੱਲ ਇਨ੍ਹੀ ਵੱਧ ਗਈ ਕਿ ਉਸ ਦੇ ਪਿਤਾ-ਮਾਤਾ ਅਤੇ ਭਰਾਵਾਂ ਨੇ ਉਸ ਉਪਰ ਅਤੇ ਉਸ ਦੀ ਪਤਨੀ ਗੀਤਾ ਰਾਣੀ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਗਗਨ ਦੀਪ ਨੇ ਦੱਸਿਆ ਉਸ ਵੱਲੋਂ ਪੁਲਸ ਚੋਂਕੀ ਜੌੜਾ ਛੱਤਰਾਂ ਵਿਖੇ ਸੂਚਨਾ ਦੇ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ