ਹੈਰੋਇਨ ਸਮੇਤ ਔਰਤ ਗ੍ਰਿਫਤਾਰ

12/15/2019 5:12:33 PM

ਗੁਰਦਾਸਪੁਰ, ਦੀਨਾਨਗਰ (ਵਿਨੋਦ, ਕਪੂਰ) : ਪੁਲਸ ਨੇ ਹੈਰੋਇਨ ਸਮੇਤ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਸਹਾਇਕ ਪੁਲਸ ਇੰਸਪੈਕਟਰ ਹਰਬੀਰ ਸਿੰਘ ਟੀ-ਮੋੜ ਪਨਿਆੜ 'ਤੇ ਪੁਲਸ ਪਾਰਟੀ ਦੇ ਨਾਲ ਨਾਕਾ ਲਾਏ ਹੋਏ ਸੀ ਕਿ ਇਕ ਔਰਤ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣੀ ਪਹਿਚਾਣ ਰਾਜ ਕੁਮਾਰੀ ਪਤਨੀ ਕਾਲਾ ਵਾਸੀ ਪਨਿਆੜ ਦੱਸੀ। ਮਹਿਲਾ ਪੁਲਸ ਦੀ ਮਦਦ ਨਾਲ ਤਲਾਸ਼ੀ ਲੈਣ 'ਤੇ ਉਸ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਔਰਤ ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ।


Baljeet Kaur

Content Editor

Related News