ਗੁਰਦਾਸਪੁਰ ਡਿਪੂ ਹੋਲਡਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਸਬੰਧੀ DFC ਨੂੰ ਦਿੱਤਾ ਮੰਗ-ਪੱਤਰ

05/23/2022 4:21:01 PM

ਗੁਰਦਾਸਪੁਰ (ਹੇਮੰਤ) - ਗੁਰਦਾਸਪੁਰ ਡਿਪੂ ਹੋਲਡਰ ਐਸੋਸੀਏਸ਼ਨ ਵੱਲੋਂ ਆਪਣੀ ਮੰਗਾਂ ਸਬੰਧੀ ਡੀ. ਐੱਫ. ਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਮੋਹਨ ਲਾਲ, ਉਪ-ਪ੍ਰਧਾਨ ਨਰਿੰਦਰ ਕੁਮਾਰ, ਜਨਰਲ ਸਕਤੱਰ ਜਸਬੀਰ ਸਿੰਘ ਬੀਰ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੁਆਰਾ ਜੋ ਲਾਭਪਾਤਰਾਂ ਨੂੰ ਕਣਕ ਦੀ ਜਗ੍ਹਾ ਆਟਾ ਦੇਣ ਦੀ ਤਜਵੀਜ ਤਿਆਰ ਕੀਤੀ ਗਈ ਹੈ ਉਸਨੂੰ ਰੱਦ ਕੀਤਾ ਜਾਵੇ। 

ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼

ਇਸ ਦੇ ਨਾਲ ਹੀ ਤਾਮਿਲਨਾਡੂ ਸਰਕਾਰ ਦੀ ਤਰ੍ਹਾਂ ਡਿਪੂ ਹੋਲਡਰਾਂ ਨੂੰ ਪ੍ਰਤੀ ਮਹੀਨਾ ਮਾਨ ਭੱਤਾ ਦਿੱਤਾ ਜਾਵੇਂ, ਹਰ ਇੱਕ ਮਹੀਨੇ ਕਣਕ ਦੀ ਸਪਲਾਈ ਪੱਕੀ ਕੀਤੀ ਜਾਵੇਂ ਅਤੇ ਹੋਰ ਘਰੇਲੂ ਪ੍ਰਯੋਗ ਵਾਲੇ ਸਮਾਨ ਦੀ ਸਪਲਾਈ ਦਿੱਤੀ ਜਾਵੇਂ ਅਤੇ ਮਾਰਕਫੈੱਡ ਦਾ ਘਰੇਲੂ ਪ੍ਰਯੋਗ ਵਾਲਾ ਸਮਾਨ ਘੱਟ ਰੇਟ ਉੱਤੇ ਡਿਪੂ ਹੋਲਡਰਾਂ ਰਾਹੀਂ ਦਿੱਤਾ ਜਾਵੇਂ, ਈ-ਪੇਸ਼ ਮਸ਼ੀਨ ਡਿਪੂ ਹੋਲਡਰਾਂ ਨੂੰ ਦਿੱਤੀ ਜਾਵੇਂ ਅਤੇ ਮਸ਼ੀਨ ਵੱਲੋਂ ਵੰਡੀ ਕੀਤੀ ਜਾਣ ਵਾਲੀ ਕਣਕ ਦੀ ਕਮਿਸ਼ਨ ਡਿਪੂ ਹੋਲਡਰ ਨੂੰ ਦਿੱਤੀ ਜਾਵੇ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਇਸ ਦੇ ਨਾਲ ਹੀ ਪ੍ਰਧਾਨਮੰਤਰੀ ਵੱਲੋਂ ਦਿੱਤੀ ਗਈ ਮੁਫ਼ਤ ਕਣਕ ਦੀ ਕਮਿਸ਼ਨ ਜਲਦ ਤੋਂ ਜਲਦ ਦਿੱਤੀ ਜਾਵੇਂ, 2013 ਤੋਂ ਲੋਡਿੰਗ, ਅਨਲੋਡਿੰਗ, ਟਰਾਂਸਪੋਰਟ ਦਾ ਖ਼ਰਚ ਦਿੱਤਾ ਜਾਵੇ ਅਤੇ ਕੋਵਿਡ 19 ਦੌਰਾਨ ਮਾਰੇ ਗਏ ਡਿਪੂ ਹੋਲਡਰਾਂ ਨੂੰ ਕੋਰੋਨਾ ਜੋਧਾ ਦੀ ਤਰ੍ਹਾਂ ਪਰਿਵਾਰਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਾਡੀ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਦੇ ਦਫ਼ਤਰ ਮੂਹਰੇ ਧਰਨਾ ਸ਼ੁਰੂ ਕੀਤਾ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ


rajwinder kaur

Content Editor

Related News