ਗੁਰਦਾਸਪੁਰ ’ਚ 16 ਜਨਵਰੀ ਤੋਂ ਸ਼ੁਰੂ ਹੋਵੇਗਾ ਕੋਰੋਨਾ ਵੈਕਸੀਨ ਲਾਉਣ ਦਾ ਕੰਮ
Tuesday, Jan 12, 2021 - 10:35 AM (IST)
ਗੁਰਦਾਸਪੁਰ(ਹਰਮਨ, ਸਰਬਜੀਤ): ਸਿਵਲ ਸਰਜਨ ਡਾ. ਵਰਿੰਦਰ ਜਗਤ ਦੀ ਪ੍ਰਧਾਨਗੀ ਹੇਠ ਜ਼ਿਲੇ੍ਹ ਦੇ ਸਮੂਹ ਬੀ. ਈ. ਈ. ਅਤੇ ਬਲਾਕ ਅਕਾਊਟੈਂਟ ਐੱਨ. ਐੱਚ. ਐੱਮ. ਦੀ ਮੀਟਿੰਗ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੋਈ। ਇਸ ਸਮੇਂ ਸਿਵਲ ਸਰਜਨ ਨੇ ਕਿਹਾ ਕਿ ਯੂ. ਡੀ. ਆਈ. ਡੀ. ਕਾਰਡ ਵੱਧ ਤੋਂ ਵੱਧ ਬਣਾਏ ਜਾਣ, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀ ਸਹਾਇਤਾ ਲਈ ਜਾਵੇ, ਹਰੇਕ ਅੰਗਹੀਣ ਵਿਅਕਤੀ ਦਾ ਯੂ. ਡੀ. ਆਈ. ਡੀ. ਕਾਰਡ ਬਣਾਇਆ ਜਾਵੇ।
ਇਹ ਵੀ ਪੜ੍ਹੋ : ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮੰਜੂਰੀ
ਇਸ ਮੌਕੇ ਡਾ. ਵਿਜੇ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਪੀ. ਸੀ. ਐਂਡ ਪੀ. ਐੱਨ. ਡੀ. ਟੀ. ਐਕਟ ਅਧੀਨ ਹਰੇਕ ਸਿਹਤ ਸੰਸਥਾਂ ’ਚ ਧੀਆਂ ਦੀ ਲੋਹੜੀ ਮਨਾਈ ਜਾਵੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਡਾ. ਅਰਵਿੰਦਰ ਕੁਮਾਰ ਮਨਚੰਦਾ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਕੋਵਿਡ-19 ਵੈਕਸੀਨ ਦੀ ਸ਼ੁਰੂਅਤ 16 ਜਨਵਰੀ ਨੂੰ ਕੀਤੀ ਜਾ ਰਹੀ ਹੈ। ਵੈਕਸੀਨ ਦੀ ਸ਼ੁਰੂਅਤ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ, ਬਟਾਲਾ, ਸੀ. ਐੱਚ. ਸੀ. ਫ਼ਤਿਹਗੜ੍ਹ ਚੂੜੀਆਂ, ਸੀ. ਐੱਚ. ਸੀ. ਕਲਾਨੌਰ ਅਤੇ ਸੀ. ਐੱਚ. ਸੀ. ਭਾਮ ਵਿਖੇ ਕੀਤੀ ਜਾਵੇਗੀ। ਇਸ ਸਬੰਧੀ ਵੈਕਸੀਨ ਲਗਾਉਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਗੁਰਿੰਦਰ ਕੌਰ ਮਾਸ ਮੀਡੀਆ ਅਫ਼ਸਰ, ਅਮਰਜੀਤ ਸਿੰਘ ਦਾਲਮ ਅਤੇ ਹਰਦੇਵ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਗਮ ’ਚ ਬਦਲੀਆਂ ਲੋਹੜੀ ਦੀਆਂ ਖ਼ੁਸ਼ੀਆਂ, ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ