ਦੁਸਹਿਰੇ ਵਾਲੇ ਦਿਨ 10 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

10/26/2020 10:46:38 AM

ਗੁਰਦਾਸਪੁਰ (ਹਰਮਨ, ਜ. ਬ.): ਐਤਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ 'ਚ 10 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸਿਵਲ ਸਰਜਨ ਡਾ. ਵਰਿੰਦਰਪਾਲ ਜਗਤ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 1 ਲੱਖ 57 ਹਜਾਰ 394 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 1 ਲੱਖ 50 ਹਜ਼ਾਰ 184 ਨੈਗਟਿਵ ਪਾਏ ਗਏ ਹਨ ਜਦੋਂ ਕਿ ਕੁਲ 6812 ਮਰੀਜ ਪਾਜ਼ਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ 1197 ਰਿਪੋਰਟਾਂ ਦੇ ਨਤੀਜੇ ਪੈਂਡਿੰਗ ਹਨ। ਉਨਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 2, ਬਟਾਲਾ 'ਚ 1, ਮਿਲਟਰੀ ਹਸਪਤਾਲ 'ਚ 4, ਸੈਂਟਰ ਜੇਲ 'ਚ 1 ਮਰੀਜ਼ ਦਾਖ਼ਲ ਹੈ ਜਦੋਂ ਕਿ 46 ਮਰੀਜ਼ ਬਾਹਰਲੇ ਜਿਲ੍ਹਿਆਂ ਅੰਦਰ ਹਨ। ਉਨ੍ਹਾਂ ਦੱਸਿਆ ਕਿ 115 ਪੀੜਤਾਂ ਨੂੰ ਲੱਛਣ ਨਾ ਹੋਣ ਕਾਰਨ ਘਰਾਂ 'ਚ ਏਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 6447 ਵਿਅਕਤੀਆਂ ਨੇ ਫ਼ਤਿਹ ਹਾਸਲ ਕਰ ਲਈ ਹੈ, ਇਨ੍ਹਾਂ 'ਚੋਂ 6260 ਪੀੜਤ ਠੀਕ ਹੋਏ ਹਨ ਅਤੇ 187 ਪੀੜਤਾਂ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹੇ ਅੰਦਰ ਐਕਟਿਵ ਕੇਸ 169 ਹਨ ਅਤੇ 196 ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਫੜ੍ਹੀ ਗਈ ਜਠਾਣੀ ਨੇ ਦਰਾਣੀ ਨੂੰ ਦਿੱਤੀ ਰੂਹ ਕੰਬਾਊ ਮੌਤ

ਪਠਾਨਕੋਟ 'ਚ 21 ਲੋਕ ਨਿਕਲੇ ਪੀੜਤ
ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਜ਼ਿਲੇ 'ਚ ਐਤਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੋਰੋਨਾ ਲੱਛਣ ਨਾ ਹੋਣ 'ਤੇ ਐਤਵਾਰ ਨੂੰ 20 ਲੋਕਾਂ ਨੂੰ ਆਪਣੇ ਘਰ੍ਹਾਂ ਲਈ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਜ਼ਿਲਾ ਪਠਾਨਕੋਟ 'ਚ ਕੁੱਲ 4361 ਲੋਕ ਕੋਰੋਨਾ ਪਾਜ਼ੇਟਿਵ ਸਨ, ਜਿਨ੍ਹਾਂ 'ਚੋਂ 4117 ਲੋਕ ਠੀਕ ਹੋ ਕੇ ਅਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ 21 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਇਸ ਤਰ੍ਹਾਂ ਜ਼ਿਲੇ 'ਚ ਇਸ ਸਮੇਂ ਐਕਟਿਵ ਲੋਕਾਂ ਦੀ ਸੰਖਿਆ 137 ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਹੋਣ 'ਤੇ ਇਲਾਜ ਦੌਰਾਨ ਐਤਵਾਰ ਨੂੰ 2 ਲੋਕਾਂ ਦੀ ਮੌਤ ਹੋਈ, ਇਸ ਤਰ੍ਹਾਂ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 107 ਹੋ ਗਈ ਹੈ।

ਇਹ ਵੀ ਪੜ੍ਹੋ : ਮਾਂ ਦੀ ਮਮਤਾ ਹੋਈ ਸ਼ਰਮਸ਼ਾਰ:  ਇਕ ਦਿਨ ਦੀ ਬੇਟੀ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟਿਆ, ਸਿਰ ਗਾਇਬ


Baljeet Kaur

Content Editor Baljeet Kaur