ਗੁਰਦਾਸਪੁਰ ਤੋਂ ਆਈ ਸੁਖਦ ਖਬਰ : 3 ਕੋਰੋਨਾ ਪੀੜਤ ਠੀਕ ਹੋ ਕੇ ਘਰ ਪੁੱਜੇ

05/29/2020 4:54:37 PM

ਗੁਰਦਾਸਪੁਰ, ਧਾਰੀਵਾਲ (ਵਿਨੋਦ, ਹਰਮਨ, ਖੋਸਲਾ, ਬਲਬੀਰ) : ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਕੋਰੋਨਾ ਪੀੜਤ 11 ਐਕਟਿਵ ਮਰੀਜ਼ਾਂ 'ਚੋਂ ਅੱਜ 3 ਕੋਰੋਨਾ ਪੀੜਤ ਵਿਅਕਤੀਆਂ ਨੂੰ ਘਰ ਆਈਸੋਲੇਸ਼ਨ ਲਈ ਭੇਜ ਦਿੱਤਾ ਗਿਆ ਹੈ। ਕਮਿਊਨਿਟੀ ਹੈੱਲਥ ਸੈਂਟਰ ਧਾਰੀਵਾਲ ਤੋਂ 02 ਅਤੇ ਬਟਾਲਾ ਤੋਂ 01 ਵਿਅਕਤੀ ਨੂੰ ਘਰ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਦਾ ਕਹਿਰ : ਦੋ ਨਵੇਂ ਮਾਮਲਿਆਂ ਦੀ ਪੁਸ਼ਟੀ

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ 'ਚ 136 ਕੋਰੋਨਾ ਪੀੜਤਾਂ 'ਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 125 ਮਰੀਜ਼ ਠੀਕ ਹੋ ਕੇ ਘਰ ਨੂੰ ਭੇਜੇ ਗਏ ਹਨ (119 ਠੀਕ ਹੋਏ ਹਨ, 06 ਘਰਾਂ ਅੰਦਰ ਇਕਾਂਤਵਾਸ ਕੀਤੇ ਗਏ ਹਨ)। ਜ਼ਿਲੇ 'ਚ ਐਕਟਿਵ 08 ਕੋਰੋਨਾ ਪੀੜਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਕੁਲ 3009 ਸ਼ੱਕੀ ਮਰੀਜ਼ਾਂ 'ਚੋਂ 2670 ਦੀ ਰਿਪੋਰਟ ਨੈਗੇਟਿਵ ਆਈ ਸੀ, ਜਿਸ ਵਿਚ 136 ਕੋਰੋਨਾ ਵਾਇਰਸ ਪੀੜਤ, 199 ਪੈਂਡਿੰਗ ਅਤੇ 04 ਸੈਂਪਲ ਰਿਜੈਕਟ ਕੀਤੇ ਗਏ ਹਨ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਲਗਾਤਾਰ ਵਧ ਰਿਹੈ ਕੋਰੋਨਾ ਦਾ ਕਹਿਰ, ਇਕ ਹੋਰ ਮਾਮਲੇ ਦੀ ਪੁਸ਼ਟੀ

ਉਨ੍ਹਾਂ ਦੱਸਿਆ ਕਿ ਧਾਰੀਵਾਲ ਅਤੇ ਬਟਾਲਾ ਵਿਖੇ ਅਧਿਕਾਰੀਆਂ ਨੇ ਘਰਾਂ ਨੂੰ ਪਰਤ ਰਹੇ ਮਰੀਜ਼ਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਘਰ ਜਾ ਰਹੇ ਵਿਅਕਤੀਆਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਰਹਿਣ ਅਤੇ ਖਾਣੇ ਦੇ ਬਹੁਤ ਵਧੀਆਂ ਇੰਤਜ਼ਾਮ ਕੀਤੇ ਹੋਏ ਸਨ, ਜਿਸ ਲਈ ਉਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ।


Baljeet Kaur

Content Editor

Related News