ਗੁਰਦਾਸਪੁਰ ਦੇ 2 ਪਿੰਡਾਂ ''ਚ ਚੋਰਾਂ ਨੇ ਇਕੋ ਰਾਤ ਬੋਲ੍ਹਿਆ ਧਾਵਾ

08/20/2019 3:57:45 PM

ਗੁਰਦਾਸਪੁਰ (ਗੁਰਪ੍ਰੀਤ, ਦੀਪਕ) - ਗੁਰਦਾਸਪੁਰ ਦੇ ਪਿੰਡ ਸੰਘੋਰ ਅਤੇ ਮਲੁਕਚਕ ਵਿਖੇ ਚੋਰਾਂ ਵਲੋਂ 2 ਗੁਰਦੁਆਰਿਆਂ ਦੀਆਂ ਗੋਲਕਾਂ ਤੋੜ ਕੇ ਪੈਸੇ ਚੋਰੀ ਕਰ ਲੈਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਕਤ ਚੋਕ ਇਕ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ 40 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ। ਚੋਰੀ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।ਪੁਲਸ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਦੁਕਾਨ ਮਾਲਕ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਪੁਲਸ ਦਾ ਨਾਕਾ ਲਗੇ ਹੋਣ ਦੇ ਬਾਵਜੂਦ ਇਕੋ ਰਾਤ 3 ਚੋਰੀਆਂ ਹੋਣੀਆਂ ਪੁਲਸ ਪ੍ਰਸ਼ਾਸਨ ਵਾਸਤੇ ਬੜੀ ਸ਼ਰਮ ਦੀ ਗੱਲ ਹੈ। ਚੋਰ ਇਕੋ ਰਾਤ ਪਿੰਡ ਦੀ ਇਕ ਦੁਕਾਨ ਦੇ ਤਾਲੇ ਤੋੜ ਕੇ 40 ਹਜ਼ਾਰ ਰੁਪਏ ਅਤੇ ਗੁਰੂਘਰ ਦੀਆਂ 2 ਗੋਲਕਾਂ ਤੋੜ ਕੇ ਉਸ 'ਚੋਂ ਪੈਸੇ ਲੈ ਕੇ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਚੋਰਾਂ ਦੀ ਤਸਵੀਰ ਗੁਰਦੁਆਰਾ ਸਾਹਿਬ 'ਚ ਲੱਗੇ ਸੀ.ਸੀ ਟੀ.ਵੀ 'ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।


rajwinder kaur

Content Editor

Related News