ਰੈਸਟੋਰੈਂਟ ਅੰਦਰ DJ ਦੇ ਗਾਣੇ ਨੂੰ ਲੈ ਦੋ ਧਿਰਾਂ ’ਚ ਚੱਲੀਆਂ ਗੋਲੀਆਂ, 15 ਖਿਲਾਫ ਪਰਚਾ ਦਰਜ

Thursday, Jul 02, 2026 - 02:18 PM (IST)

ਰੈਸਟੋਰੈਂਟ ਅੰਦਰ DJ ਦੇ ਗਾਣੇ ਨੂੰ ਲੈ ਦੋ ਧਿਰਾਂ ’ਚ ਚੱਲੀਆਂ ਗੋਲੀਆਂ, 15 ਖਿਲਾਫ ਪਰਚਾ ਦਰਜ

ਤਰਨਤਾਰਨ (ਰਮਨ)- ਪੱਟੀ ਸ਼ਹਿਰ ਵਿਚ ਮੌਜੂਦ ਇਕ ਰੈਸਟੋਰੈਂਟ ਅੰਦਰ ਦੇਰ ਰਾਤ ਜਨਮ ਦਿਨ ਮਨਾਉਣ ਦੌਰਾਨ ਡੀ.ਜੇ ਦੇ ਗਾਣੇ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਦੋ ਗਰੁੱਪਾਂ ’ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਇਸ ਫਾਇਰਿੰਗ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ ਪ੍ਰੰਤੂ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਇਸ ਦੌਰਾਨ 15 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਪੱਟੀ ਦੇ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਿਤੀ 29 ਜੂਨ ਨੂੰ ਐੱਚ.ਸੀ.ਦਵਿੰਦਰ ਸਿੰਘ ਰਾਤ ਸਮੇਂ ਪੀ.ਸੀ.ਆਰ. ਵਿਚ ਡਿਊਟੀ ਪੱਟੀ ਵੇਰਕਾ ਚੌਕ ਵਿਖੇ ਮੌਜੂਦ ਸੀ, ਜਿੱਥੇ ਵਕਤ ਕਰੀਬ ਰਾਤ 11:45 ਵਜੇ ਮੁਖਬਰ ਖਾਸ ਵੱਲੋਂ ਇਤਾਲਹ ਮਿਲੀ ਕਿ ਰੈਸਟੋਰੈਂਟ ਬਲੈਕ ਕੈਟਲ ਨਜ਼ਦੀਕ ਲਾਹੌਰ ਚੌਕ ਪੱਟੀ ਵਿਖੇ ਗੋਲੀ ਚੱਲ ਗਈ ਹੈ।

ਇਹ ਵੀ ਪੜ੍ਹੋ-ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਡੇ ਹੋਸ਼

ਜਿਸ ’ਤੇ ਐੱਚ.ਸੀ.ਤਰਸੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਰੈਸਟੋਰੈਂਟ ਬਲੈਕ ਕੈਟਲ ਵਿਖੇ ਜਾ ਪੁੱਜੇ, ਜਿੱਥੇ ਕੋਈ ਵੀ ਵਿਅਕਤੀ ਹਾਜ਼ਰ ਨਹੀਂ ਮਿਲਿਆ। ਇਸ ਸਬੰਧੀ ਹੋਟਲ ਬਲੈਕ ਅਟਲ ਦੇ ਮਾਲਕ ਲਵਪ੍ਰੀਤ ਕੁਮਾਰ ਪੁੱਤਰ ਸੁਰਜੀਤ ਕੁਮਾਰ ਵਾਸੀ ਵਾਰਡ ਨੰਬਰ-11 ਗੁਰੂ ਨਾਨਕ ਕਾਲੋਨੀ ਪੱਟੀ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਡਿੰਪਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨਜ਼ਦੀਕ ਆਸਲ ਚੌਕ ਪੱਟੀ ਦੇ ਜਨਮ ਦਿਨ ਦੀ ਪਾਰਟੀ 29 ਜੂਨ ਨੂੰ ਵਕਤ ਕਰੀਬ 11:35 ਰਾਤ ਚੱਲ ਰਹੀ ਸੀ, ਜਿੱਥੇ ਦੋ ਗਰੁੱਪਾਂ, ਜਿਨ੍ਹਾਂ ’ਚ 1 ਗਰੁੱਪ ਸਾਜਨ, ਰਜੀਵ ਪੁੱਤਰਾਨ ਰਾਜ ਕੁਮਾਰ ਵਾਸੀਆਨ ਵਾਰਡ ਨੰਬਰ-01 ਪੱਟੀ ਸਮੇਤ ਹੋਰ 5/6 ਨਾ ਮਾਲੂਮ ਵਿਅਕਤੀਆਂ ਅਤੇ ਦੂਜੇ ਗਰੁੱਪ ’ਚ ਪ੍ਰਵੇਸ਼ ਕਮਾਰ ਉਰਫ ਪੇਸ਼ੀ ਪੁੱਤਰ ਠਾਕੁਰ ਪ੍ਰਸ਼ਾਦ ਵਾਸੀ ਸਾਹਮਣੇ ਹਸਪਤਾਲ ਪੱਟੀ ਸਮੇਤ 5/6 ਨਾ ਮਾਲੂਮ ਵਿਅਕਤੀਆਂ, ਜਿਨ੍ਹਾਂ ਦੀ ਡੀ. ਜੇ. ’ਤੇ ਚੱਲ ਰਹੇ ਗਾਣਿਆਂ ਨੂੰ ਲੈ ਕੇ ਤਕਰਾਰ ਹੋਈ। ਜੋ ਦੋਨਾਂ ਗਰੁੱਪਾਂ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਇਕ-ਦੂਜੇ ਉਪਰ ਗੋਲੀਆਂ ਚਲਾਈਆਂ ਗਈਆਂ ਸਨ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਡਾਕ ਘਰਾਂ 'ਚ ਐਤਵਾਰ ਤੇ ਸਰਕਾਰੀ ਛੁੱਟੀਆਂ ਰੱਦ, ਜਾਣੋ ਵਜ੍ਹਾ

ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਫਾਇਰਿੰਗ ਦੌਰਾਨ ਭਾਵੇਂ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ ਪ੍ਰੰਤੂ ਇਸ ਸਬੰਧ ’ਚ ਸਾਜਨ ਪੁੱਤਰ ਰਾਜ ਕੁਮਾਰ, ਰਾਜੀਵ ਕੁਮਾਰ ਪੁੱਤਰ ਰਾਜ ਕੁਮਾਰ, ਪ੍ਰਵੇਸ਼ ਕੁਮਾਰ ਪੁੱਤਰ ਠਾਕੁਰ ਪ੍ਰਸ਼ਾਦ ਵਾਸੀ ਪੱਟੀ ਤੋਂ ਇਲਾਵਾ 12 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਚੱਲ ਰਿਹਾ ਸੀ ਹੈਰਾਨੀਜਨਕ ਕਾਰਾ, ਜੇਲ੍ਹ ਵਾਰਡਰ ਹੋਇਆ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News