ਸਰਕਾਰੀ ਨੌਕਰੀ ਦੇ ਨਾਂ ''ਤੇ ਮਾਰੀ 16 ਲੱਖ ਦੀ ਠੱਗੀ, ਮਾਮਲਾ ਦਰਜ

05/09/2019 4:01:31 PM

ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ 'ਚ ਇਖ ਵਿਅਕਤੀ ਵਲੋਂ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 16 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਖਿਲਾਫ ਪੁਲਸ ਸਟੇਸ਼ਨ ਦੀਨਾਨਗਰ 'ਚ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਰਮੇਸ਼ ਕੁਮਾਰ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਪ੍ਰੇਮ ਸਿੰਘ ਨਿਵਾਸੀ ਮਦਾਰਪੁਰ ਪੁਲਸ ਸਟੇਸ਼ਨ ਤਾਰਾਗੜ੍ਹ ਨੇ ਐੱਸ.ਪੀ. 28.3.18 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋਸ਼ੀ ਕਮਲ ਅਤਰੀ ਪੁੱਤਰ ਹਰਬੰਸ ਲਾਲ ਨਿਵਾਸੀ ਆਵਾਂਖਾ ਨੇ ਉਸ ਨੂੰ ਕਿਹਾ ਸੀ ਕਿ ਉਸ ਦੀ ਕਿਸੇ ਉੱਚ ਅਧਿਕਾਰੀਆਂ ਨਾਲ ਜਾਣ-ਪਛਾਣ ਹੈ, ਜੋ ਉਸ ਨੂੰ ਸਰਕਾਰੀ ਨੌਕਰੀ 'ਤੇ ਲੱਗਾ ਸਕਦਾ ਹੈ ਅਤੇ ਉਸ ਦੇ ਲਈ 4 ਲੱਖ ਰੁਪਏ ਲੱਗਣਗੇ। 

ਪੀੜਤ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਉਸ ਦੀ ਪਤਨੀ ਅੰਜਨਾ, ਪਰਮਜੀਤ ਸਰੰਗਲ, ਭੁਪਿੰਦਰ ਸਿੰਘ ਤੇ ਸੁਰੇਸ਼ ਕੁਮਾਰ ਨੂੰ ਸਰਕਾਰੀ ਨੌਕਰੀ ਦਿਵਾਉਣ ਦੇ ਬਦਲੇ 16 ਲੱਖ ਰੁਪਏ ਲੈ ਲਏ ਪਰ ਨੌਕਰੀ ਨਹੀਂ ਦਵਾਈ ਅਤੇ ਨਾ ਹੀ ਹੁਣ ਪੈਸੇ ਵਾਪਸ ਕਰ ਰਿਹਾ ਹੈ। ਉਪ ਪੁਲਸ ਕਪਤਾਨ ਦੀਨਾਨਗਰ ਵਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


rajwinder kaur

Content Editor

Related News