ਬਟਾਲਾ ਵਿਖੇ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਨੇ ਓ.ਪੀ.ਡੀ. ਸੇਵਾਵਾਂ ਰੱਖੀਆਂ ਬੰਦ, ਉਤਰੇ ਸੜਕਾਂ ’ਤੇ

Sunday, Aug 18, 2024 - 10:56 AM (IST)

ਬਟਾਲਾ ਵਿਖੇ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਨੇ ਓ.ਪੀ.ਡੀ. ਸੇਵਾਵਾਂ ਰੱਖੀਆਂ ਬੰਦ, ਉਤਰੇ ਸੜਕਾਂ ’ਤੇ

ਬਟਾਲਾ (ਸਾਹਿਲ)- ਕੋਲਕਾਤਾ ਵਿਚ ਆਰ.ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਵਾਲੇ ਕਮਰੇ ਵਿਚ ਪਿਛਲੇ ਦਿਨੀਂ ਮਹਿਲਾ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤੇ ਜਾਣ ਦੇ ਬਾਅਦ ਵਹਿਸ਼ੀਆਣਾ ਢੰਗ ਨਾਲ ਕੀਤੀ ਗਈ ਉਸਦੀ ਹੱਤਿਆ ਦੇ ਰੋਸ ਵਜੋਂ ਅਤੇ ਇਸ ਵਿਚ ਸ਼ਾਮਲ ਕਥਿਤ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦੇ ਉਦੇਸ਼ ਨਾਲ ਅੱਜ ਬਟਾਲਾ ਵਿਖੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਨੇ ਜਿਥੇ ਹਸਪਤਾਲਾਂ ਵਿਚ ਓ.ਪੀ.ਡੀ ਸੇਵਾਵਾਂ ਬੰਦ ਰੱਖੀਆਂ, ਉਥੇ ਨਾਲ ਹੀ ਸੜਕਾਂ ’ਤੇ ਉੱਤਰੇ।

ਇਹ ਵੀ ਪੜ੍ਹੋ-ਟਰੈਕਟਰ ਨਾਲ ਤੋੜ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ

ਇਸ ਮੌਕੇ ਸ਼ਹਿਰ ਵਿਚ ਡਾਕਟਰੀ ਅਮਲੇ ਵਲੋਂ ਰੋਸ ਮਾਰਚ ਵੀ ਕੱਢਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਦੇ ਸਮੂਹ ਨੇ ਦੱਸਿਆ ਕਿ ਕੋਲਕਾਤਾ ਵਿਚ ਵਾਪਰੇ ਨਿਰਭਯਾ ਕਾਂਡ ਵਰਗੇ ਇਸ ਕਾਂਡ ਨੇ ਜਿਥੇ ਸਾਰੇ ਦੇਸ਼ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ, ਉਥੇ ਨਾਲ ਹੀ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਉਹ ਅੱਜ ਪੂਰੀ ਇਕਜੁਟਤਾ ਨਾਲ ਸੰਘਰਸ਼ ਲਈ ਇਕੱਠੇ ਹੋਏ ਹਨ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਸ ਘਿਨੌਣ ਕਾਰਨਾਮੇ ਦੇ ਕਥਿਤ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਉਸ ਮਹਿਲਾ ਡਾਕਟਰ ਨੂੰ ਇਨਸਾਫ ਮਿਲ ਸਕੇ, ਜਿਸ ਦੀ ਪਿਛਲੇ ਹਫਤੇ ਉਕਤ ਸਰਕਾਰੀ ਹਸਪਤਾਲ ਵਿਚ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਡਾਕਟਰਾਂ ਨੇ ਕਿਹਾ ਕਿ ਇਹ ਸੰਘਰਸ਼ ਓਨੀ ਦੇਰ ਤੱਕ ਜਾਰੀ ਰਹੇਗਾ, ਜਿਨ੍ਹੀ ਦੇਰ ਤੱਕ ਮਹਿਲਾ ਡਾਕਟਰ ਨੂੰ ਇਨਸਾਫ ਨਹੀਂ ਮਿਲ ਜਾਂਦਾ।

ਇਹ ਵੀ ਪੜ੍ਹੋ-  ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ

ਇਸ ਸਮੇਂ ਡਾ. ਲਖਬੀਰ ਸਿੰਘ ਭਾਗੋਵਾਲੀਆ ਪ੍ਰਧਾਨ ਆਈ.ਐੱਮ.ਏ ਬਟਾਲਾ, ਡਾ. ਸੁਖਦੇਵ ਸਿੰਘ ਜੌਹਲ, ਡਾ. ਸੰਜੀਵ ਭੱਲਾ ਸਾਬਕਾ ਐੱਸ.ਐੱਮ.ਓ. ਬਟਾਲਾ, ਡਾ. ਲਖਵਿੰਦਰ ਸਿੰਘ, ਡਾ. ਕਲਸੀ, ਡਾ. ਹਰਭਜਨ ਸਿੰਘ, ਡਾ. ਊਸ਼ਾ ਗੁਪਤਾ, ਡਾ. ਸੁਰਜੀਤ ਸਿੰਘ, ਡਾ. ਏਕਮ, ਡਾ. ਪਰਮਜੀਤ, ਡਾ. ਪਾਰੁਲ ਮਹਾਜਨ, ਡਾ. ਪ੍ਰੀਆਗੀਤ ਕੌਰ, ਡਾ. ਪਰਜੀਤ ਕੌਰ, ਡਾ. ਹਰਪਾਲ ਸਿੰਘ, ਡਾ. ਰਣਧੀਰ ਸਿੰਘ, ਡਾ. ਸਤਨਾਮ ਸਿੰਘ, ਡਾ. ਕੋਮਲਪ੍ਰੀਤ ਔਲਖ, ਡਾ. ਮੀਨਾਕਸ਼ੀ, ਡਾ. ਅਮਨਦੀਪ ਕੌਰ, ਡਾ. ਨਵਨੀਤ ਕੌਰ, ਡਾ. ਮਨਦੀਪ ਕੌਰ, ਡਾ. ਰਵਿੰਦਰ ਸਿੰਘ, ਡਾ. ਬਲਜੀਤ ਸਿੰਘ, ਨਰਸਿੰਗ ਸਿਸਟਰ ਕੰਵਲਜੀਤ ਕੌਰ, ਬਲਵਿੰਦਰ ਕੌਰ ਤੇ ਪਰਮਜੀਤ ਕੌਰ ਸਮੇਤ ਐੱਲ.ਐੱਚ.ਵੀ ਹਰਜੀਤ ਕੌਰ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News