ਜੰਮੂ ਕਸ਼ਮੀਰ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਰਾਸ਼ਨ ਦੇਣਾ ਪੁੰਨ ਦਾ ਕੰਮ : ਸ਼੍ਰੀ ਵਿਜੇ ਚੋਪੜਾ ਜੀ
Monday, Sep 04, 2023 - 02:29 PM (IST)

ਬਟਾਲਾ/ਅੱਚਲ ਸਾਹਿਬ (ਬੇਰੀ, ਸਾਹਿਲ, ਗੋਰਾ ਚਾਹਲ, ਯੋਗੀ, ਵਿਪਨ, ਅਸ਼ਵਨੀ)- ਜੰਮੂ ਕਸ਼ਮੀਰ ਦੇ ਬਾਰਡਰ ’ਤੇ ਬੈਠੇ ਪਰਿਵਾਰ ਜੋ ਕਿ ਹਰ ਸਾਲ ਦਹਿਸ਼ਤ ਦੇ ਮਾਹੌਲ ’ਚ ਰਹਿੰਦੇ ਹਨ ਅਤੇ ਕਦੀ ਵੀ ਪਾਕਿਸਤਾਨ ਵਲੋਂ ਨਾਪਾਕ ਹਰਕਤ ਕਰਦੇ ਹੋਏ ਬਾਰਡਰ ਏਰੀਆ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਇਸ ਸਭ ਨਾਲ ਜਿਥੇ ਬਾਰਡਰ ’ਤੇ ਰਹਿਣ ਵਾਲੇ ਕਈ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਨੂੰ ਗਵਾਇਆ ਹੈ, ਉੱਥੇ ਕਈ ਘਰਾਂ ’ਚ ਕਮਾਉਣ ਵਾਲਾ ਕੋਈ ਵੀ ਨਹੀਂ ਹੈ। ਅਜਿਹੇ ਪਰਿਵਾਰਾਂ ਦੀ ਮਦਦ ਲਈ ਰਾਸ਼ਨ ਸਮੱਗਰੀ ਦੇਣਾ ਪੁੰਨ ਦਾ ਕੰਮ ਹੈ। ਇਨ੍ਹਾਂ ਵਿਚਾਰ ਸ਼੍ਰੀ ਅੱਚਲ ਮੰਦਰ ਵੱਲੋਂ ਚਾਹਲ ਖੁਰਦ ’ਚ ਸਥਿਤ ਧਰਮਸ਼ਾਲਾ ਦੇ ਗਣਪਤੀ ਹਾਲ ’ਚ ਪਾਰਥਿਵ ਰੁਦਰ ਅਭਿਸ਼ੇਕ ਯੱਗ ਦੇ ਸਮਾਪਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਆਪਣੇ ਸੰਬੋਧਨ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੀ ਅੱਚਲ ਮੰਦਰ ਸਭਾ ਵੱਲੋਂ ਜੋ ਪਾਰਥਿਵ ਰੁਦਰ ਅਭਿਸ਼ੇਕ ਯੱਗ ਦਾ ਆਯੋਜਨ ਕੀਤਾ ਗਿਆ ਹੈ, ਉਹ ਆਪਣੇ ਆਪ ’ਚ ਸ਼ਲਾਘਾਯੋਗ ਕੰਮ ਹੈ ਕਿਉਂਕਿ ਲਗਾਤਾਰ 60 ਦਿਨ ਤੱਕ ਰੁਦਰ ਅਭਿਸ਼ੇਕ ਯੱਗ ਕਰਵਾਉਣਾ ਕੋਈ ਸੋਖਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਸਮਾਜ ਸੇਵਾ ਅੱਜ ਤੱਕ ਬਟਾਲਾ ਦੇ ਸਵ. ਮਹਾਸ਼ਯ ਗੋਕੁਲ ਚੰਦ ਵੱਲੋਂ ਕੀਤੀ ਗਈ ਹੈ, ਉਹ ਆਪਣੇ ਆਪ ’ਚ ਇਕ ਮਿਸਾਲ ਹੈ ਅਤੇ ਸਮਾਜ ਸੇਵਾ ਦੇ ਖੇਤਰ ’ਚ ਉਨ੍ਹਾਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਤੱਕ ਪੰਜਾਬ ਕੇਸਰੀ ਗਰੁੱਪ ਵਲੋਂ 750 ਤੋਂ ਵੱਧ ਰਾਸ਼ਨ ਦੇ ਟਰੱਕ ਸਰਹੱਦੀ ਖ਼ੇਤਰਾਂ ’ਚ ਰਹਿਣ ਵਾਲੇ ਲੋੜਵੰਦ ਲੋਕਾਂ ਨੂੰ ਵੰਡੇ ਜਾ ਚੁੱਕੇ ਹਨ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ‘ਆਪ’ ਦੇ ਪੰਜਾਬ ਮੀਤ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਟਾਲਾ ਦੇ ਇਹਿਤਾਸਕ ਸਥਾਨਾਂ ਨੂੰ ਮੁੱਖ ਰੱਖਦੇ ਹੋਏ ਬਟਾਲਾ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਦੂਸਰੇ ਸੂਬਿਆਂ ਤੋਂ ਵੀ ਲੋਕ ਬਟਾਲਾ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਨੂੰ ਦੇਖਣ ਲਈ ਆਉਣ। ਉਨ੍ਹਾਂ ਕਿਹਾ ਕਿ ਉਹ ਵੀ ਜਲਦ ਹੀ ਇਕ ਰਾਸ਼ਨ ਸਮੱਗਰੀ ਦਾ ਟਰੱਕ ਜੰਮੂ ਕਸ਼ਮੀਰ ਦੇ ਬਾਰਡਰ ਏਰੀਆ ’ਚ ਰਹਿੰਦੇ ਪਰਿਵਾਰਾਂ ਲਈ ਸੌਂਪਣਗੇ।
ਸ਼੍ਰੀ ਅੱਚਲ ਮੰਦਰ ਸਭਾ ਦੇ ਪ੍ਰਧਾਨ ਪੂਰਨ ਚੰਦ ਅਤੇ ਮੁੱਖ ਸੇਵਾਦਾਰ ਨਰੇਸ਼ ਲੂਥਰਾ ਨੇ ਕਿਹਾ ਕਿ ਅੱਜ ਰੁਦਰ ਅਭਿਸ਼ੇਕ ਯੱਗ ਦੀ ਸਮਾਪਤੀ ਕੀਤੀ ਗਈ ਹੈ ਅਤੇ ਇਸ ਮੌਕੇ ’ਤੇ ਵਿਸ਼ਾਲ ਹਵਨ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਐੱਸ. ਕੇ. ਮਹਾਜਨ ਨੇ ਸ਼ਿਰਕਤ ਕਰ ਕੇ ਹਵਨ ’ਚ ਆਹੂਤੀ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਰੁਦਰ ਅਭਿਸ਼ੇਕ ਯੱਗ ਨੂੰ ਵਿਸ਼ਵ ਸਵਰੂਪ ਬ੍ਰਹਮਚਾਰੀ ਮਹਾਰਾਜ ਜੀ ਦੀ ਦੇਖ ਰੇਖ ’ਚ ਕੀਤਾ ਗਿਆ ਹੈ ਅਤੇ ਸਾਰੇ ਰੁਦਰ ਅਭਿਸ਼ੇਕ ਯੱਗ ਉਨ੍ਹਾਂ ਦੀ ਅਗਵਾਈ ’ਚ ਸੰਪੂਰਨ ਕੀਤੇ ਗਏ ਹਨ।
ਇਹ ਵੀ ਪੜ੍ਹੋ- ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ
ਇਸ ਹਵਨ ਯੱਗ ਦੀ ਸਮਾਪਤੀ ਦੇ ਸਮੇਂ ਲਗਭਗ 700 ਤੋਂ ਵੱਧ ਸਾਧੂਆਂ ਨੇ ਲੰਗਰ ਪ੍ਰਸ਼ਾਦ ਛਕਿਆ ਹੈ ਅਤੇ ਸਭਾ ਵੱਲੋਂ ਸਾਰਿਆਂ ਨੂੰ ਜ਼ਰੂਰਤ ਦਾ ਸਾਮਾਨ ਵੀ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸ਼੍ਰੀ ਵਿਜੇ ਚੋਪੜ ਜੀ ਨੇ ਇਸ ਸਮਾਪਨ ਸਮਾਰੋਹ ’ਚ ਸ਼ਿਰਕਤ ਕਰ ਕੇ ਇਸ ਸਮਾਰੋਹ ਦੀ ਸ਼ੋਭਾ ਵਧਾਈ ਹੈ ਅਤੇ ਉਨ੍ਹਾਂ ਵਲੋਂ ਜੋ ਸੰਦੇਸ਼ ਲੋੜਵੰਦਾਂ ਦੀ ਭਲਾਈ ਲਈ ਦਿੱਤਾ ਗਿਆ, ਲਾਇਨਜ਼ ਕਲੱਬ ਅਤੇ ਸਭਾ ਹਮੇਸ਼ਾ ਉਸ ’ਤੇ ਅਮਲ ਕਰਦੇ ਹੋਏ ਸਮਾਜ ਸੇਵਾ ਨੂੰ ਨਿਰੰਤਰ ਜਾਰੀ ਰੱਖੇਗੀ।
ਇਸ ਮੌਕੇ ਅੱਚਲ ਮੰਦਰ ਸਭਾ ਦੇ ਅਹੁਦੇਦਾਰਾਂ ਵਲੋਂ ਸ਼੍ਰੀ ਵਿਜੇ ਚੋਪੜਾ ਅਤੇ ਵਿਧਾਇਕ ਸ਼ੈਰੀ ਕਲਸੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵਿਧਾਇਕ ਕਲਸੀ ਦੇ ਭਰਾ ਅੰਮ੍ਰਿਤ ਕਲਸੀ, ਇਕਬਾਲ ਸਿੰਘ ਅਰਨੇਜਾ, ਵਰਿੰਦਰ ਸ਼ਰਮਾ ਜਲੰਧਰ, ਸਭਾ ਦੇ ਪ੍ਰਧਾਨ ਪੂਰਨ ਚੰਦ, ਚੇਅਰਮੈਨ ਨਗਰ ਸੁਧਾਰ ਟਰੱਸਟ ਬਟਾਲਾ ਨਰੇਸ਼ ਗੋਇਲ ਆਦਿ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8