ਸਾਬਕਾ ਲਾਅ ਅਫ਼ਸਰ ਗੌਤਮ ਮਜੀਠੀਆ ਦੇ ਮਾਮਲੇ ’ਚ ਟਰੱਸਟ ਦੇ ਕੁਝ ਕਰਮਚਾਰੀ ਸ਼ੱਕ ਦੇ ਘੇਰੇ ’ਚ
Saturday, Sep 09, 2023 - 01:04 PM (IST)

ਅੰਮ੍ਰਿਤਸਰ (ਕਮਲ)- ਪਿਛਲੇ ਜੁਲਾਈ ਮਹੀਨੇ ’ਚ ਨਗਰ ਸੁਧਾਰ ਟਰੱਸਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਲਾਅ ਅਫ਼ਸਰ ਗੌਤਮ ਮਜੀਠੀਆ ਦੀ 7 ਲੱਖ ਰੁਪਏ ਰਿਸ਼ਵਤ ਲੈਣ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੌਤਮ ਮਜੀਠੀਆ ਦੇ ਮਾਮਲੇ ’ਚ ਟਰੱਸਟ ਦੇ ਕੁਝ ਕਰਮਚਾਰੀ ਜਾਂ ਅਧਿਕਾਰੀ ਵੀ ਘੇਰੇ ’ਚ ਆ ਸਕਦੇ ਹਨ। ਜਦੋਂ ਤੋਂ ਵਿਜੀਲੈਂਸ ਬਿਊਰੋ ਨੇ ਪਰਚਾ ਦਰਜ ਕੀਤਾ ਤਾਂ ਉਸੇ ਦਿਨ ਤੋਂ ਗੌਤਮ ਮਜੀਠੀਆ ਸ਼ਹਿਰ ਤੋਂ ਫ਼ਰਾਰ ਹਨ ਅਤੇ ਅਜੇ ਤਕ ਪੁਲਸ ਦੇ ਹੱਥੇ ਨਹੀਂ ਚੜੇ।
ਇਹ ਵੀ ਪੜ੍ਹੋ- ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ
ਗੌਤਮ ਮਜੀਠੀਆ ਨੇ ਟਰੱਸਟ ਵੱਲੋਂ ਜ਼ਮੀਨ ਦਾ 20 ਫੀਸਦੀ ਮੁਆਵਜ਼ਾ ਦਿਵਾਉਣ ਦੀ ਏਵਜ ’ਚ ਪੀੜਤ ਤੋਂ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ, ਜਿਸਨੂੰ ਲੈ ਕੇ ਗੌਤਮ ਮਜੀਠੀਆ ਦੀ ਮਾਣਯੋਗ ਜੱਜ ਰਣਧੀਰ ਵਰਮਾ ਦੀ ਅਦਾਲਤ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਗੌਤਮ ਮਜੀਠੀਆ ਦੇ ਵਕੀਲਾ ਐਡਵੋਕੇਟ ਪ੍ਰਦੀਪ ਸੈਣੀ ਨੇ ਕਿਹਾ ਕਿ ਪੈਸਿਆਂ ਦੀ ਟਰਾਂਸੈਕਸ਼ਨ ਦਾ ਕੋਈ ਵੀ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਅਤੇ ਗੌਤਮ ਮਜੀਠੀਆ ’ਤੇ ਗਲਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਬਟਾਲਾ ਵਿਖੇ ਫ਼ੈਕਟਰੀ ’ਚ ਕੰਮ ਕਰਦੀ ਔਰਤ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8