ਕੂੜਾ ਚੁੱਕਣ ਵਾਲੀਆਂ ਨਿਗਮ ਦੀਆਂ ਗੱਡੀਆਂ ਸਾਰੇ ਸ਼ਹਿਰ ’ਚ ਸੁੱਟ ਰਹੀਆਂ ਕੂੜਾ

Tuesday, Oct 01, 2024 - 06:02 PM (IST)

ਅੰਮ੍ਰਿਤਸਰ (ਰਮਨ)-ਸ਼ਹਿਰ ਵਿਚ ਸਫਾਈ ਦੇ ਨਾਂ ’ਤੇ ਨਗਰ ਨਿਗਮ ਵੱਲੋਂ ਕੀ-ਕੀ ਵਧੀਕੀਆਂ ਹੋ ਰਹੀਆਂ ਹਨ, ਇਸ ਬਾਰੇ ਨਗਰ ਨਿਗਮ ਦੀ ਕੂੜਾ ਚੁੱਕਣ ਵਾਲੀ ਗੱਡੀ ਇਕ ਉਦਾਹਰਨ ਬਣ ਗਈ ਹੈ। ਜਗ ਬਾਣੀ ਵੱਲੋਂ ਅਜਿਹੀਆਂ ਕੁਝ ਤਸਵੀਰਾਂ ਲਈਆਂ ਗਈਆਂ ਹਨ, ਜਿਨ੍ਹਾਂ ਵਿਚ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਨਿਗਮ ਦੀ ਗੱਡੀ ਕੂੜਾ ਲੱਦ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ ਅਤੇ ਉਸ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਯਮ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਉਕਤ ਕੂੜਾ ਗੱਡੀ ਵਿਚੋਂ ਡਿੱਗਦਾ ਸਾਰੇ ਸ਼ਹਿਰ ਵਿਚ ਫੈਲਦਾ ਦਿਖਾਈ ਦਿੰਦਾ ਹੈ। ਮਾਮਲੇ ਬਾਰੇ ਪ੍ਰਦੂਸ਼ਣ ਵਿਭਾਗ ਦੀ ਮੰਨੀਏ ਤਾਂ ਉਨ੍ਹਾਂ ਨੇ ਨਗਰ ਨਿਗਮ ਨੂੰ ਸਾਫ ਕਿਹਾ ਹੋਇਆ ਕਿ ਸ਼ਹਿਰ ਵਿਚ ਕਿਤੇ ਵੀ ਕੂੜੇ ਦਾ ਢੇਰ ਨਾ ਲੱਗਣ ਦਿੱਤਾ ਜਾਵੇ ਅਤੇ ਨਾ ਹੀ ਕੂੜੇ ਨੂੰ ਸਾੜਨ ਦਿੱਤਾ ਜਾਵੇ।

ਇਹ ਵੀ ਪੜ੍ਹੋ- ਮੰਗਣੀ ਹੋਣ ਤੋਂ ਬਾਅਦ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੰਗੇਤਰ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਇਸ ਤੋਂ ਇਲਾਵਾ ਕੂੜਾ ਢਾਹੁਣ ਵਾਲੀ ਗੱਡੀ ਨੂੰ ਢੱਕ ਕੇ ਰੱਖਣ ਨੂੰ ਕਿਹਾ ਗਿਆ ਹੈ ਤਾਂ ਜੋ ਗੱਡੀ ਵਿਚੋਂ ਕੂੜਾ ਸੜਕਾਂ ’ਤੇ ਨਾ ਡਿੱਗੇ ਪਰ ਅਜਿਹਾ ਹੋ ਨਹੀਂ ਰਿਹਾ, ਜਿਸ ਕਾਰਨ ਰੋਜ਼ਾਨਾ ਸ਼ਿਕਾਇਤਾਂ ਆਉਂਦੀਆਂ ਹਨ ਕਿ ਨਗਰ ਨਿਗਮ ਦੀਆਂ ਗੱਡੀਆਂ ਹੀ ਸ਼ਹਿਰ ਨੂੰ ਗੰਦਾ ਕਰ ਰਹੀਆਂ ਹਨ। ਕਾਲੇ ਘੰਣੂਪੁਰ ਦੇ ਫਲਾਈ ਓਵਰ ਦੇ ਹੇਠਾਂ ਤੋਂ ਨਿਗਮ ਦੇ ਪ੍ਰਾਈਵੇਟ ਡਰਾਈਵਰ ਵੱਲੋਂ ਗੱਡੀ ਨੂੰ ਲਿਜਾਇਆ ਜਾ ਰਿਹਾ ਸੀ ਪਰ ਕੂੜੇ ਨਾਲ ਭਰੀ ਓਵਰ ਲੋਡ ਗੱਡੀ ਪੁੱਲ ਦੇ ਹੇਠਾਂ ਫਸ ਗਈ, ਜਿਸ ਨੂੰ ਕਾਫੀ ਮੁਸ਼ੱਕਤ ਕਰ ਕੇ ਡਰਾਈਵਰ ਨੇ ਪੁੱਲ ਦੇ ਹੇਠੋ ਬਾਹਰ ਕੱਢਿਆ।

ਇਹ ਵੀ ਪੜ੍ਹੋ- ਚਿੱਟੇ ਦਿਨ ਘਰ ਵੜ ਆਏ ਲੁਟੇਰਿਆਂ ਨਾਲ ਭਿੜ ਗਈ ਔਰਤ, ਵੀਡੀਓ ਦੇਖ ਖੜ੍ਹੇ ਹੋਣਗੇ ਰੌਂਗਟੇ

ਦੂਜੇ ਪਾਸੇ ਇੱਕ ਹੋਰ ਡਰਾਈਵਰ ਵੱਲੋਂ ਕੂੜੇ ਨਾਲ ਭਰੀ ਓਵਰ ਲੋਡ ਗੱਡੀ ਨੂੰ ਲੋਹਗੜ੍ਹ ਚੌਂਕ ਤੋਂ ਲਿਜਾਂਦੇ ਹੋਏ ਭਗਤਾਂਵਾਲਾ ਡੰਪ ਤੱਕ ਸੜਕ ’ਤੇ ਤੇਜ਼ ਰਫ਼ਤਾਰ ਨਾਲ ਲਿਜਾਇਆ ਜਾ ਰਿਹਾ ਸੀ। ਬ੍ਰੇਕ ਲੱਗਣ ਕਰ ਕੇ ਅਤੇ ਤੇਜ਼ ਹਵਾਵਾਂ ਕਾਰਨ ਗੱਡੀ ਵਿੱਚ ਬਿਨਾਂ ਢੱਕਿਆ ਕੂੜਾ ਰਾਹਗੀਰਾਂ ਦੇ ਮੂੰਹ ਤੇ ਡਿੱਗ ਰਿਹਾ ਸੀ। ਇਸ ਸਬੰਧੀ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਕਿਰਨ ਕੁਮਾਰ ਨੇ ਦੱਸਿਆ ਕਿ ਸ਼ਹਿਰ ਦਾ ਕੂੜਾ ਪ੍ਰਬੰਧਨ ਦੁੰਬਈ ਦੀ ਅਵਾਰਦਾ ਕੰਪਨੀ ਨੂੰ 10 ਸਾਲਾਂ ਲਈ ਠੇਕੇ ’ਤੇ ਦਿੱਤਾ ਹੈ ਅਤੇ ਜੇਕਰ ਬਿਨਾਂ ਢੱਕੇ ਕੋਈ ਵੀ ਡਰਾਇਵਰ ਕੂੜਾ ਗੱਡੀ ਲਿਜਾਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇਗਾ।

ਇਹ ਵੀ ਪੜ੍ਹੋ-  ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਪੈਟਰੋਲ ਪੰਪ 'ਤੇ ਟਰੱਕ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

ਸਿਹਤ ਚਿਕਿਤਸਕ ਡਾ. ਹਰਦੀਪ ਸਿੰਘ ਦਾ ਕਹਿਣਾ ਹੈ ਕਿ ਬਦਬੂ ਮਾਰਦਾ ਕੂੜਾ ਸ਼ਹਿਰ ਵਾਸੀਆਂ ਨੂੰ ਅਨੇਕਾਂ ਬੀਮਾਰੀਆਂ ਨਾਲ ਜਕੜ ਸਕਦਾ ਹੈ। ਕੂੜੇ ਦੀ ਗੱਡੀ ਨੂੰ ਢੱਕ ਕੇ ਹੀ ਲਿਜਾਇਆ ਜਾਣਾ ਚਾਹੀਦਾ ਹੈ। ਨਿਗਮ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਆਮ ਨਾਗਰਿਕਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News