ਆਬਕਾਰੀ ਵਿਭਾਗ ਨੇ ਮੈਰਿਜ ਪੈਲੇਸਾਂ ਦੀ ਕੀਤੀ ਚੈਕਿੰਗ, ਸ਼ਰਾਬ ਦੀਆਂ ਬੋਤਲਾਂ ਕੀਤੀਆਂ ਡੈਮੇਜ
Sunday, Oct 26, 2025 - 03:53 PM (IST)
ਅੰਮ੍ਰਿਤਸਰ (ਇੰਦਰਜੀਤ)- ਜ਼ਿਲਾ ਆਬਕਾਰੀ ਵਿਭਾਗ ਵੱਲੋਂ ਗੈਰ-ਕਾਨੂੰਨੀ ਸ਼ਰਾਬ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਦੌਰਾਨ ਕਈ ਥਾਵਾਂ ’ਤੇ ਚੈਕਿੰਗ ਦੇ ਨਾਲ-ਨਾਲ ਕਈ ਜਾਗਰੂਕਤਾ ਕੈਂਪ ਵੀ ਲਾਏ ਗਏ ਹਨ। ਇਸ ਵਿਚ ਅੰਮ੍ਰਿਤਸਰ-3 ਅਧੀਨ ਆਉਂਦੇ ਖੇਤਰ ਸਰਕਲ ਅਟਾਰੀ ਵਿਚ ਮੈਰਿਜ ਪੈਲੇਸ ਸਨਸਟਾਰ ਅਤੇ ਬੈਂਕੁਇਟ ਹਾਲਾਂ ’ਚ ਸਟਾਕ ਰਜਿਸਟਰਾਂ ਨੂੰ ਚੈੱਕ ਕੀਤਾ ਗਿਆ। ਉਥੇ ਹੀ ਪ੍ਰੋਗਰਾਮ ਦੌਰਾਨ ਸਰਵੇ ਕੀਤੀ ਗਈ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਨੂੰ ਵੀ ਡੈਮੇਜ ਕੀਤਾ ਗਿਆ ਤਾਂ ਜੋ ਫਿਰ ਇਨ੍ਹਾਂ ਦੀ ਰੀਫਿਲਿੰਗ ਨਾ ਹੋ ਸਕੇ।
ਇਹ ਵੀ ਪੜ੍ਹੋ- ਤਰਨਤਾਰਨ 'ਚ CM ਮਾਨ ਦਾ ਰੋਡ ਸ਼ੋਅ, ਕਿਸਾਨਾਂ ਲਈ ਕੀਤਾ ਵੱਡਾ ਐਲਾਨ
ਚੈਕਿੰਗ ਦੌਰਾਨ ਆਬਕਾਰੀ ਟੀਮਾਂ ਨੇ ਪੁਲਸ ਦੇ ਨਾਲ ਮਿਲ ਕੇ ਭਕਨਾ ਕਲਾਂ, ਖੁਰਮਣੀਆਂ, ਆਕਾਸ਼ ਵਿਹਾਰ, ਸੁਲਤਾਨਵਿੰਡ ਪਿੰਡ ਅਤੇ ਬਾਬਾ ਬੁੱਢਾ ਜੀ ਨਗਰ ’ਚ ਚੈਕਿੰਗ ਕੀਤੀ। ਸਹਾਇਕ ਕਮਿਸ਼ਨਰ ਅੰਮ੍ਰਿਤਸਰ ਡੀ. ਐੱਸ. ਚੀਮਾ ਅਤੇ ਜ਼ਿਲਾ ਆਬਕਾਰੀ ਅਧਿਕਾਰੀ ਰਮਨ ਭਗਤ ਦੇ ਨਿਰਦੇਸ਼ਾਂ ਹੇਠ ਆਬਕਾਰੀ ਟੀਮਾਂ ਜਾਂਚ ਕਰ ਰਹੀਆਂ ਸਨ। ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ਹੇਠ ਟੀਮਾਂ ਨੂੰ ਫੀਲਡ ’ਚ ਤਾਇਨਾਤ ਕੀਤਾ ਗਿਆ ਸੀ। ਇਸ ਦੌਰਾਨ ਆਬਕਾਰੀ ਟੀਮਾਂ ਨੇ ਪਿੰਡਾਂ ’ਚ ਜਾਗਰੂਕਤਾ ਕੈਂਪ ਵੀ ਲਾਏ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਇਨ੍ਹਾਂ 2 ਜ਼ਿਲ੍ਹਿਆਂ ਨੇ ਮਚਾਈ ਸਭ ਤੋਂ ਵੱਧ ਅੱਗ, ਪਹਿਲੇ ਸਥਾਨ 'ਤੇ...
ਪੁਲਸ ਨਾਲ ਕੀਤੀ ਬੂਟ-ਲੈਗਜ਼ ਦੇ ਟਿਕਾਣਿਆਂ ’ਤੇ ਚੈਕਿੰਗ : ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਸ਼ਰਾਬ ਦੇ ਪੁਰਾਣੇ ਧੰਦੇਬਾਜ਼ ਜੋ ਦਿਖਾਵੇ ਦੇ ਤੌਰ ’ਤੇ ਕੰਮ ਛੱਡਣ ਦਾ ਨਾਟਕ ਕਰ ਰਹੇ ਹਨ, ਦੇ ਟਿਕਾਣਿਆਂ ਦੀ ਪਛਾਣ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਦਿਖਾਉਣ ਲਈ ਥਾਣਾ ਘਰਿੰਡਾ ਦੀ ਪੁਲਸ ਨਾਲ ਕਈ ਥਾਵਾਂ ’ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਥਾਣਾ ਘਰਿੰਡਾ ਦੇ ਇੰਸਪੈਕਟਰ ਵੀ ਸ਼ਾਮਲ ਹਨ। ਇਸ ਸਬੰਧ ਵਿਚ ਸਹਾਇਕ ਕਮਿਸ਼ਨਰ ਡੀ. ਐੱਸ. ਚੀਮਾ ਨੇ ਕਿਹਾ ਕਿ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇਬਾਜ਼ਾਂ ਖਿਲਾਫ ਆਬਕਾਰੀ ਵਿਭਾਗ ਦੀ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
