ਪਾਕਿ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਨਕਦੀ ਸਮੇਤ ਇਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

Monday, Dec 26, 2022 - 04:43 PM (IST)

ਪਾਕਿ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਨਕਦੀ ਸਮੇਤ ਇਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ/ਜੀਤ ਮਠਾਰੂ)- ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਸੀਮਾ ਸੁਰੱਖਿਆ ਬਲ ਦੇ ਨਾਲ ਮਿਲ ਕੇ ਚਲਾਏ ਇਕ ਵਿਸ਼ੇਸ ਆਪ੍ਰੇਸ਼ਨ ਅਧੀਨ ਪਾਕਿਸਤਾਨੀ ਗੁਪਤਚਰ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨੀ ਤਸਕਰਾਂ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਹੋਇਆ ਹੈ। ਇਸ ਮਾਮਲੇ 'ਚ ਤਿੰਨ ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਘਰਾਂ ਤੋਂ ਪੁਲਸ ਨੇ 5 ਲੱਖ 54 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ।

ਇਸ ਸਬੰਧੀ ਅੱਜ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਡਾ. ਦੀਪਕ ਹਿਲੋਰੀ ਨੇ ਦੱਸਿਆ ਕਿ ਪੁਲਸ ਅਤੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ ਗੁਪਤਚਰ ਏਜੰਸੀਆਂ ਤੇ ਤਸਕਰਾਂ ਤੋਂ ਕੁਝ ਲੋਕ ਡਰੋਨ ਦੇ ਮਧਿਆਮ ਨਾਲ ਹੈਰੋਇਨ ਮੰਗਵਾ ਰਹੇ ਹਨ। ਜਿਨ੍ਹਾਂ ’ਚ ਮੁੱਖ ਤੌਰ ’ਤੇ ਗੁਰਵਿੰਦਰ ਚੰਦ ਉਰਫ਼ ਕੇਵਰਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸਰਜੋਚੱਕ, ਅਜੇ ਮਸੀਹ ਪੁੱਤਰ ਲਿਆਕਤ ਮਸੀਹ ਵਾਸੀ ਲੋਪਾ ਪਕੀਵਾਂ ਅਤੇ ਮਲਕੀਤ ਸਿੰਘ ਪੁੱਤਰ ਤਰਸੇਮ ਸਿੰਘ ਚੌਂਕੀਦਾਰ ਵਾਸੀ ਪਿੰਡ ਨਾਹਰ ਪੁਲਸ ਸਟੇਸ਼ਨ ਕਲਾਨੌਰ ਸ਼ਾਮਲ ਹਨ।

ਇਹ ਵੀ ਪੜ੍ਹੋ- ਨਸ਼ੇ ਖ਼ਿਲਾਫ਼ ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, 4 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

ਇਨ੍ਹਾਂ ਦੇ ਪਾਕਿਸਤਾਨੀ ਤਸਕਰਾਂ ਦੇ ਨਾਲ ਡੂੰਘੇ ਸਬੰਧ ਹਨ। ਦੋਸ਼ੀਆਂ ਨੇ ਬੀਤੇ ਦਿਨੀਂ ਦਸੰਬਰ ਨੂੰ ਪਾਕਿਸਤਾਨ ਤੋਂ ਆਪਣੇ ਜਾਨ ਪਹਿਚਾਣ ਵਾਲੇ ਤਸਕਰ ਬਿੱਟੂ ਤੋਂ 8 ਕਿੱਲੋਂ ਹੈਰੋਇਨ ਪਿੰਡ ਲਾਲਪੁਰ ਦੇ ਇਕ ਟਿਊਬਵੈੱਲ ਤੇ ਡਰੋਨ ਰਾਹੀਂ ਮੰਗਵਾ ਕੇ ਅੱਗੇ ਤਸਕਰਾਂ ਨੂੰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਡਾ. ਦੀਪਕ ਹਿਲੋਰੀ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਸੀ.ਆਈ.ਏ ਸਟਾਫ਼ ਗੁਰਦਾਸਪੁਰ ਦੇ ਇੰਚਾਰਜ਼ ਕਪਿਲ ਕੌਂਸਲ ਦੀ ਅਗਵਾਈ ਵਾਲੀ ਇਕ ਟੀਮ ਕਲਾਨੌਰ ਪੁਲਸ ਦੇ ਸਹਿਯੋਗ ਨਾਲ ਕੋਟਲੀ ਰੋਡ ਕਲਾਨੌਰ ’ਚ ਵਿਸ਼ੇਸ ਨਾਕਾਬੰਦੀ ਕਰਕੇ ਦੋਸ਼ੀ ਗੁਰਵਿੰਦਰ ਚੰਦ ਨੂੰ ਬਿਨਾਂ ਨੰਬਰ ਦੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ। 

ਦੋਸ਼ੀ ਤੋਂ ਮੌਕੇ ਤੇ ਹੀ 3 ਲੱਖ ਰੁਪਏ ਭਾਰਤੀ ਕਰੰਸੀ, 2 ਰਸਾਇਣਿਕ ਸਟਿਕ ਲਾਈਟਾਂ ਅਤੇ ਮੋਬਾਇਲ ਬਰਾਮਦ ਹੋਇਆ। ਦੋਸ਼ੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਦੋਸ਼ੀ ਗੁਰਵਿੰਦਰ ਚੰਦ ਦੀ ਨਿਸ਼ਾਨਦੇਹੀ ’ਤੇ ਦੋਸ਼ੀ ਅਜੇ ਮਸੀਹ ਪੁੱਤਰ ਲਿਆਕਤ ਮਸੀਹ ਵਾਸੀ ਲੋਪਾ ਪਕੀਵਾਂ ਦੇ ਘਰ ਛਾਪਾਮਾਰੀ ਕਰਕੇ ਉੱਥੋਂ 1 ਲੱਖ ਰੁਪਏ ਭਾਰਤੀ ਕਰੰਸੀ ਅਤੇ ਦੋਸ਼ੀ ਮਲਕੀਤ ਸਿੰਘ ਪੁੱਤਰ ਤਰਸੇਮ ਮਸੀਹ ਵਾਸੀ ਨਾਹਰ ਦੇ ਘਰ ਤੋਂ 1 ਲੱਖ 54 ਹਜ਼ਾਰ ਰੁਪਏ ਬਰਾਮਦ ਹੋਏ, ਜੋ ਇਨਾਂ ਲੋਕਾਂ ਨੂੰ ਹੈਰੋਇਨ ਸਪਲਾਈ ਕਰਨ ਦੇ ਬਦਲੇ ’ਚ ਮਿਲੇ ਸੀ। 

ਇਹ ਵੀ ਪੜ੍ਹੋ- ਅਟਾਰੀ ਸਰਹੱਦ ’ਤੇ 418 ਫੁੱਟ ਉੱਚਾ ਝੰਡਾ ਲਹਿਰਾਉਣ ਦਾ ਕੰਮ ਸ਼ੁਰੂ, ਏਸ਼ੀਆ ਦਾ ਸਭ ਤੋਂ ਵੱਡਾ ਹੋਵੇਗਾ ਭਾਰਤੀ ਤਿਰੰਗਾ

ਪੁਲਸ ਮੁਖੀ ਨੇ ਦੱਸਿਆ ਕਿ ਦੋਸ਼ੀ ਅਜੇ ਮਸੀਹ ਅਤੇ ਮਲਕੀਤ ਸਾਡੇ ਹੱਥ ਨਹੀਂ ਲੱਗੇ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਜੋ ਵੀ ਹੈਰੋਇਨ ਪਾਕਿਸਤਾਨ ਤੋਂ ਮੰਗਵਾ ਕੇ ਭਾਰਤੀ ਇਲਾਕੇ ਵਿਚ ਖੇਤਾਂ ’ਚ ਡਿਗਾਉਂਦੇ ਸੀ, ਉਸ ’ਤੇ ਰਸਾਇਣ ਸਿਟਕ ਲੱਗੀ ਹੁੰਦੀ ਹੈ ਤਾਂ ਕਿ ਦੂਰ ਤੋਂ ਹੀ ਪਤਾ ਲੱਗ ਜਾਂਦਾ ਕਿ ਹੈਰੋਇਨ ਕਿੱਥੇ ਡਿੱਗੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਗੁਰਵਿੰਦਰ ਚੰਦ ਤੋਂ ਪੁੱਛ-ਗਿੱਛ ਵਿਚ ਸਵੀਕਾਰ ਕੀਤਾ ਕਿ ਉਨ੍ਹਾਂ ਨੇ 14 ਦਸੰਬਰ ਨੂੰ ਚੰਦੂ ਵਡਾਲਾ ਬੀ.ਓ.ਪੀ ਦੇ ਕੋਲ ਡਰੋਨ ਰਾਹੀਂ 2 ਕਿੱਲੋਂ, 16 ਦਸੰਬਰ ਨੂੰ 2 ਕਿੱਲੋਂ, 17 ਦਸੰਬਰ ਨੂੰ 2 ਕਿੱਲੋਂ ਅਤੇ 18 ਦਸੰਬਰ ਨੂੰ 2 ਕਿੱਲੋਂ ਹੈਰੋਇਨ (ਕੁਲ 8 ਕਿੱਲੋਂ) ਪਾਕਿਸਤਾਨ ਤੋਂ ਮੰਗਵਾਈ ਸੀ। ਇਸ ਨੂੰ ਅੱਗੇ ਸਪਲਾਈ ਕਰਨ ਸਬੰਧੀ ਉਨ੍ਹਾਂ ਨੂੰ 16 ਲੱਖ ਰੁਪਏ ਪ੍ਰਤੀ 2 ਲੱਖ ਰੁਪਏ ਕਿੱਲੋਂ ਦੇ ਹਿਸਾਬ ਨਾਲ ਮਿਲਣੇ ਸੀ, ਜਦਕਿ ਅਜੇ ਤੱਕ 6 ਲੱਖ ਰੁਪਏ ਹੀ ਮਿਲੇ ਹਨ।

ਜ਼ਿਲ੍ਹਾ ਪੁਲਸ ਮੁਖੀ ਡਾ. ਦੀਪਕ ਹਿਲੋਰੀ ਨੇ ਦੱਸਿਆ ਕਿ ਦੋਸ਼ੀ ਗੁਰਵਿੰਦਰ ਚੰਦ ਨੇ ਸਵੀਕਾਰ ਕੀਤਾ ਕਿ ਉਨਾਂ ਨੇ ਬੀਤੇ ਮਹੀਨੇ 25ਨਵੰਬਰ 2022 ਨੂੰ ਪਾਕਿਸਤਾਨ ਤੋਂ 14 ਕਿੱਲੋਂ ਹੈਰੋਇਨ ਅਤੇ 2 ਪਿਸਟਲ ਮੰਗਵਾਏ ਸੀ । ਇਸ ਸਬੰਧੀ ਡੇਰਾ ਬਾਬਾ ਨਾਨਕ ਪੁਲਸ ਸਟੇਸ਼ਨ ਵਿਚ ਕੇਸ ਵੀ ਦਰਜ਼ ਹੋਇਆ ਸੀ। ਉਦੋਂ ਪੁਲਸ ਨੇ ਪਿਸਟਲ ਤਾਂ ਬਰਾਮਦ ਕਰ ਲਏ ਸੀ, ਜਦਕਿ 14 ਕਿੱਲੋਂ ਹੈਰੋਇਨ ਉਨ੍ਹਾਂ ਨੇ ਅਣਪਛਾਤੇ ਤਸਕਰਾਂ ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਗਿਰੋਹ ਦੇ ਦੋ ਹੋਰ ਮੈਂਬਰਾਂ ਸਮੇਤ ਕੁਝ ਹੋਰ ਲੋਕਾਂ ਦੀ ਪੁਲਸ ਤਾਲਾਸ਼ ਕਰ ਰਹੀ ਹੈ। ਇਸ ਮੌਕੇ 'ਤੇ ਪੁਲਸ ਮੁਖੀ ਪ੍ਰਿਥੀਪਾਲ ਸਿੰਘ, ਇੰਸਪੈਕਟਰ ਕਪਿਲ ਕੌਂਸਲ ਸਮੇਤ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਵੀ ਹਾਜ਼ਰ ਸੀ।

ਇਹ ਵੀ ਪੜ੍ਹੋ- ਧੁੰਦ ਕਾਰਨ ਵਾਪਰਿਆ ਹਾਦਸਾ, ਮੋਟਰਸਾਈਕਲਾਂ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News