ਉੱਤਰੀ ਭਾਰਤ ਦਾ ਇਹ ਹਸਪਤਾਲ ਲੋਕਾਂ ਲਈ ਬਣਿਆ ਵਰਦਾਨ, ਦਾਖ਼ਲ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ

02/19/2024 6:30:58 PM

ਅੰਮ੍ਰਿਤਸਰ (ਦਲਜੀਤ)- ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸਰਕਾਰੀ ਵਿੱਦਿਆ ਸਾਗਰ ਮਨੋਰੋਗ ਹਸਪਤਾਲ ਮਾਨਸਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਵਰਦਾਨ ਸਾਬਤ ਹੋ ਰਿਹਾ ਹੈ। 400 ਬੈੱਡਾਂ ਵਾਲੇ ਹਸਪਤਾਲ ’ਚ ਪੰਜਾਬ ਤੋਂ ਇਲਾਵਾ ਹਿਮਾਚਲ, ਹਰਿਆਣਾ ਆਦਿ ਸੂਬਿਆਂ ਦੇ 240 ਮਰੀਜ਼ ਮੁਫ਼ਤ ਸੇਵਾਵਾਂ ਦਾ ਲਾਭ ਲੈ ਰਹੇ ਹਨ। ਹਸਪਤਾਲ ਦੀ ਚੰਗੀ ਕਾਰਜਸ਼ੈਲੀ ਅਤੇ ਵਧੀਆ ਇਲਾਜ ਕਾਰਨ ਜਿੱਥੇ ਕਈ ਦਾਖ਼ਲ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਜਾ ਚੁੱਕੇ ਹਨ, ਉੱਥੇ ਹੀ ਓ.ਪੀ.ਡੀ. ’ਚ ਰੋਜ਼ਾਨਾਂ 200 ਤੋਂ ਵੱਧ ਮਰੀਜ਼ ਇਲਾਜ ਲਈ ਆ ਰਹੇ ਹਨ।

ਜਾਣਕਾਰੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਵੰਡ ਤੋਂ ਬਾਅਦ 1947 ’ਚ ਅੰਮ੍ਰਿਤਸਰ ਦੇ ਅੰਦਰ ਸਰਕਾਰੀ ਪੱਧਰ ’ਤੇ ਵਿੱਦਿਆ ਸਾਗਰ ਮਨੋਰੋਗ ਹਸਪਤਾਲ ਦਾ ਨਿਰਮਾਣ ਕੀਤਾ ਗਿਆ। ਉੱਤਰੀ ਭਾਰਤ ਦਾ ਸਭ ਤੋਂ ਵੱਡਾ ਹਸਪਤਾਲ ਹੋਣ ਕਾਰਨ ਇੱਥੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਆਦਿ ਸੂਬਿਆਂ ਦੇ ਮਰੀਜ਼ ਜੋ ਮਾਨਸਿਕ ਤੌਰ ’ਤੇ ਕਮਜ਼ੋਰ ਹਨ, ਨੂੰ ਇਲਾਜ ਲਈ ਦਾਖਲ ਕੀਤਾ ਜਾਂਦਾ ਸੀ। ਭਾਰਤ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਕਾਰਨ ਇਸ ਹਸਪਤਾਲ ’ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। 400 ਬੈੱਡਾਂ ਵਾਲੇ ਇਸ ਹਸਪਤਾਲ ’ਚ ਮੌਜੂਦਾ ਸਮੇਂ ’ਚ 140 ਮਰਦ ਅਤੇ 100 ਦੇ ਲਗਭਗ ਔਰਤਾਂ ਦਾਖਲ ਹਨ।

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ

 ਹਸਪਤਾਲ ’ਚ ਦਾਖ਼ਲ ਮਰੀਜ਼ ਨੂੰ ਰਹਿਣ ਅਤੇ ਖਾਣ-ਪੀਣ ਦੀ ਸਹੂਲਤ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਹਸਪਤਾਲ ਦਾ ਸਟਾਫ 24 ਘੰਟੇ ਮਰੀਜ਼ਾਂ ਦੇ ਸਹਿਯੋਗ ਲਈ ਵਾਰਡ ’ਚ ਤਾਇਨਾਤ ਰਹਿੰਦਾ ਹੈ। ਇਸ ਦੇ ਨਾਲ ਹੀ ਮਰੀਜ਼ ਦੇ ਘੁੰਮਣ ਲਈ ਕਾਫੀ ਵੱਡੇ ਪੱਧਰ ’ਤੇ ਹਸਪਤਾਲ ਦਾ ਕੰਪਲੈਕਸ ਹੈ। ਮਰੀਜ਼ ਵਾਰਡ ਤੋਂ ਬਾਹਰ ਆ ਕੇ ਸਾਧਾਰਣ ਮਰੀਜ਼ਾਂ ਦੀ ਤਰ੍ਹਾਂ ਕੰਪਲੈਕਸ ਦੇ ਅੰਦਰ ਬਣੀ ਸੁਰੱਖਿਅਤ ਥਾਂ ’ਤੇ ਘੁੰਮਦੇ ਰਹਿੰਦੇ ਹਨ। ਹਸਪਤਾਲ ਦੇ ਡਾਇਰੈਕਟਰ ਡਾਕਟਰ ਸਵਿੰਦਰ ਸਿੰਘ ਨੇ ਜਦੋਂ ਤੋਂ ਉਕਤ ਹਸਪਤਾਲ ਦਾ ਚਾਰਜ ਲਿਆ ਹੈ, ਉਦੋਂ ਤੋਂ ਕਾਫੀ ਵੱਡੇ ਪੱਧਰ ’ਤੇ ਸੁਧਾਰ ਹੋਏ ਹਨ। ਹਸਪਤਾਲ ਦੇ ਅੰਦਰ ਓ.ਪੀ.ਡੀ. ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਕਾਫੀ ਵੱਧ ਗਈ ਹੈ ਅਤੇ ਖੁਦ ਹਰ ਦਿਨ 200 ਤੋਂ ਜ਼ਿਆਦਾ ਮਰੀਜ਼ ਓ.ਪੀ.ਡੀ. ’ਚ ਸੇਵਾਵਾਂ ਲੈਣ ਲਈ ਆਉਂਦੇ ਹਨ।

ਇਹ ਵੀ ਪੜ੍ਹੋ :  PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ

ਓਧਰ ਦੂਜੇ ਪਾਸੇ ਆਧੁਨਿਕ ਸਮਾਜ ਵੱਲ ਜਿੱਥੇ ਅਸੀਂ ਤਰੱਕੀ ਕਰ ਰਹੇ ਹਾਂ ਉੱਥੇ ਮਾਨਸਿਕ ਤੌਰ ’ਤੇ ਜ਼ਿਆਦਾਤਰ ਲੋਕ ਕਮਜ਼ੋਰ ਹੋ ਰਹੇ ਹਨ। ਪਰਿਵਾਰਕ ਅਤੇ ਹੋਰ ਸਮੱਸਿਆਵਾਂ ਕਾਰਨ ਕਈ ਮਰੀਜ਼ ਮਾਨਸਿਕ ਤੌਰ ’ਤੇ ਕਮਜ਼ੋਰ ਹੋ ਕੇ ਪ੍ਰੇਸ਼ਾਨ ਹੋ ਰਹੇ ਹਨ। ਅਜਿਹੇ ਮਰੀਜ਼ਾਂ ਦੀ ਗਿਣਤੀ ਹਰ ਦਿਨ ਸਰਕਾਰੀ ਮਨੋਰੋਗ ਹਸਪਤਾਲ ’ਚ ਵੱਧ ਰਹੀ ਹੈ। ਓਧਰ ਦੂਜੇ ਪਾਸੇ ਭਾਰਤ ਸਰਕਾਰ ਦੁਆਰਾ 2017 ’ਚ ਬਣਾਏ ਗਏ ਕਾਨੂੰਨ ਤਹਿਤ ਹੁਣ ਸਰਕਾਰੀ ਮਨੋਰੋਗ ਹਸਪਤਾਲ ’ਚ ਪੰਜਾਬ ਦੇ ਹੀ ਮਰੀਜ਼ ਨੂੰ ਦਾਖਲ ਕਰਨ ਦਾ ਕਾਨੂੰਨ ਹੈ। ਸਰਕਾਰ ਦੁਆਰਾ ਹੋਰ ਸੂਬਿਆਂ ’ਚ ਹੁਣ ਮਨੋਰੋਗ ਹਸਪਤਾਲ ਖੋਲ੍ਹੇ ਗਏ ਹਨ।

ਡਿਪ੍ਰੈਸ਼ਨ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਤੋਂ ਇਲਾਵਾ ਹੋਰ ਦਿਮਾਗੀ ਬੀਮਾਰੀਆਂ ਤੋਂ ਪ੍ਰੇਸ਼ਾਨ ਮਰੀਜ਼ ਦੀ ਮਦਦ ਲਈ ਉਕਤ ਹਸਪਤਾਲ ’ਚ ਟੈਵੀ ਮਾਨਸ ਕਾਲ ਸੈਂਟਰ ਬਣਾਇਆ ਗਿਆ ਹੈ, 14416 ਨੰਬਰ ’ਤੇ ਮਿਲੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਫੋਨ ਕਰ ਕੇ ਆਪਣੀ ਬੀਮਾਰੀ ਦੇ ਸਬੰਧ ’ਚ ਮਹੱਤਵਪੂਰਨ ਜਾਣਕਾਰੀ ਹਾਸਲ ਕਰ ਸਕਦੇ ਹਨ। ਭਾਰਤ ਅਤੇ ਪੰਜਾਬ ਸਰਕਾਰ ਦੁਆਰਾ ਦੂਰ-ਦਰਾਜ ਸਥਾਨ ’ਤੇ ਰਹਿਣ ਵਾਲੇ ਲੋਕਾਂ ਅਤੇ ਹਸਪਤਾਲ ’ਚ ਨਾ ਆਉਣ ਵਾਲੇ ਲੋਕਾਂ ਦੀਆਂ ਸਹੂਲਤਾਂ ਲਈ ਇਹ ਕਾਲ ਸੈਂਟਰ ਬਣਾਇਆ ਗਿਆ ਹੈ। ਕਾਲ ਸੈਂਟਰ ’ਚ ਕਾਊਂਸਲਰ ਸਬੰਧਤ ਮਰੀਜ਼ ਦੀ ਕਾਊਂਸਲਿੰਗ ਕਰ ਕੇ ਉਸ ਦੀ ਬੀਮਾਰੀ ਦੇ ਸਬੰਧ ’ਚ ਇਲਾਜ ਅਤੇ ਉਸ ਨੂੰ ਬੀਮਾਰੀ ਦੀ ਪਕੜ ਤੋਂ ਬਾਹਰ ਆਉਣ ਲਈ ਮੋਟੀਵੇਟ ਕਰਦੇ ਹਨ। ਡਾ. ਸਵਿੰਦਰ ਸਿੰਘ ਦੀ ਅਗਵਾਈ ’ਚ ਚੱਲ ਰਹੇ ਇਸ ਕਾਲ ਸੈਂਟਰ ’ਚ ਹਰ ਦਿਨ ਕਾਫੀ ਲੋਕਾਂ ਦੇ ਫੋਨ ਆਉਂਦੇ ਹਨ ਅਤੇ ਮਰੀਜ਼ ਨੂੰ ਇਸ ਕੇਂਦਰ ਦਾ ਕਾਫੀ ਲਾਭ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਭੜਕਾਇਆ, ਕਿਹਾ- 'ਗੋਲੀ ਦਾ ਜਵਾਬ ਗੋਲੀ ਨਾਲ ਦਿਓ'

ਕੁਸ਼ਲ ਪ੍ਰਸ਼ਾਸਕ ਹਨ ਡਾ. ਸਵਿੰਦਰ, ਹਸਪਤਾਲ ’ਚ ਹੋ ਰਿਹੈ ਸੁਧਾਰ

ਇਕ ਕੁਸ਼ਲ ਪ੍ਰਸ਼ਾਸਕ ਉਸ ਨੂੰ ਹੀ ਕਿਹਾ ਜਾਂਦਾ ਹੈ ਜਿਸ ਦੀ ਅਗਵਾਈ ’ਚ ਸਬੰਧਤ ਸੰਸਥਾ ਦਾ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਮਰੀਜ਼ਾਂ ਨੂੰ ਜਾਂ ਉਸ ਵਿਚ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਮਿਲ ਰਿਹਾ ਹੋਵੇ। ਡਾ. ਸਵਿੰਦਰ ਵੀ ਇਕ ਕੁਸ਼ਲ ਪ੍ਰਸ਼ਾਸਕ ਹਨ। ਹਰ ਦਿਨ ਡਾਕਟਰ ਸਵਿੰਦਰ ਖੁਦ ਓ.ਪੀ.ਡੀ. ਵੀ ਕਰਦੇ ਹਨ ਨਾਲ ਹੀ ਵਾਰਡ ’ਚ ਦਾਖਲ ਮਰੀਜ਼ ਦੇ ਇਲਾਜ ਦਾ ਨਿਰੀਖਣ ਵੀ ਕਰਦੇ ਹਨ। ਇਸ ਦੇ ਨਾਲ ਹੀ ਹਸਪਤਾਲ ਦੇ ਪ੍ਰਸ਼ਾਸਨਿਕ ਕਾਰਜਾਂ ਨੂੰ ਵੀ ਕਰਦੇ ਹਨ। ਡਾ. ਸਵਿੰਦਰ ਦੀ ਅਗਵਾਈ ’ਚ ਹੋਰ ਡਾਕਟਰ ਵੀ ਅੰਮ੍ਰਿਤਸਰ ਅਤੇ ਹੋਰ ਜ਼ਿਲ੍ਹਿਆਂ ਤੋਂ ਆਉਣ ਵਾਲੇ ਮਰੀਜ਼ਾਂ ਦਾ ਓ.ਪੀ.ਡੀ. ’ਚ ਵੀ ਇਲਾਜ ਕਰ ਕੇ ਉਨ੍ਹਾਂ ਸਰਕਾਰੀ ਸੇਵਾਵਾਂ ਦਾ ਲਾਭ ਦੇ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News