ਹਰਜੋਤ ਬੈਂਸ ਦਾ ਮੋਹਾਲੀ ਦੇ ਵੱਡੇ ਹਸਪਤਾਲ 'ਤੇ ਫੁੱਟਿਆ ਗੁੱਸਾ, ਅੱਖੀਂ ਦੇਖਿਆ ਦੁਖ਼ਦਾਈ ਦ੍ਰਿਸ਼ ਤੇ ਫਿਰ...(ਵੀਡੀਓ)
Monday, Sep 29, 2025 - 10:37 AM (IST)

ਮੋਹਾਲੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੋਹਾਲੀ ਦੇ ਇਕ ਵੱਡੇ ਹਸਪਤਾਲ ਦੀ ਲਾਪਰਵਾਹੀ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਹਸਪਤਾਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਹਸਪਤਾਲ ਦੀ ਵੀਡੀਓ ਬਣਾ ਕੇ ਉੱਥੇ ਮਰੀਜ਼ਾਂ ਨਾਲ ਹੋ ਰਹੇ ਸਲੂਕ ਬਾਰੇ ਵੀ ਜਾਣਕਾਰੀ ਦਿੱਤੀ। ਇਸ ਸਬੰਧੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮੋਹਾਲੀ ਦੇ ਵੱਡੇ ਹਸਪਤਾਲ 'ਚ ਬਹੁਤ ਹੀ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਸਤੰਬਰ 'ਚ ਜੂਨ-ਜੁਲਾਈ ਦਾ ਅਹਿਸਾਸ! ਗਰਮੀ ਨੇ ਮਚਾਈ ਹਾਏ-ਤੌਬਾ
ਪ੍ਰਬੰਧਕਾਂ ਦੀ ਅਣਗਹਿਲੀ ਅਤੇ ਪੈਸਾ ਕਮਾਉਣ ਦੀ ਹੋੜ ਕਾਰਨ ਦੂਰੋਂ-ਨੇੜਿਓਂ ਆਏ ਮਰੀਜ਼ਾਂ ਨੂੰ ਐਮਰਜੈਂਸੀ 'ਚ ਦਾਖ਼ਲ ਕਰਨ ਦੀ ਬਜਾਏ ਫਾਈਲ ਬਣਾਉਣ ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਹੈ, ਜਦੋਂ ਕਿ ਐਮਰਜੈਂਸੀ ਵਾਰਡ ਬਿਲਕੁਲ ਖ਼ਾਲੀ ਹੁੰਦਾ ਹੈ। ਉਨ੍ਹਾਂ ਨੇ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹਮੀਰਪੁਰ ਤੋਂ ਇਕ ਬਜ਼ੁਰਗ ਮਾਤਾ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਆਈ ਸੀ ਪਰ ਉਸ ਨੂੰ 20-25 ਮਿੰਟ ਐਂਬੂਲੈਂਸ 'ਚ ਬਾਹਰ ਰੱਖਿਆ ਗਿਆ ਅਤੇ ਐਮਰਜੈਂਸੀ 'ਚ ਦਾਖ਼ਲ ਨਹੀਂ ਕੀਤਾ ਗਿਆ। ਅਖ਼ੀਰਕਾਰ ਉਨ੍ਹਾਂ ਨੂੰ ਮਜਬੂਰ ਹੋ ਕੇ ਹਸਪਤਾਲ ਅੰਦਰ ਜਾ ਕੇ ਬਜ਼ੁਰਗ ਮਾਤਾ ਸਮੇਤ ਇਕ ਹੋਰ ਮਰੀਜ਼ ਨੂੰ ਦਾਖ਼ਲ ਕਰਾਉਣਾ ਪਿਆ, ਜੋ ਬਾਹਰ ਇਲਾਜ ਲਈ ਭਟਕ ਰਿਹਾ ਸੀ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੀ ਸਿਹਤ ਬਾਰੇ ਰਾਹਤ ਭਰੀ ਖ਼ਬਰ! ਪੰਜਾਬੀ ਗਾਇਕ ਨੇ ਸਾਂਝੀ ਕੀਤੀ ਨਵੀਂ ਅਪਡੇਟ
ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਨਿੱਜੀ ਹਸਪਤਾਲਾਂ ਲਈ ਇਕ ਇਨਸਾਨ ਦੀ ਕੀਮਤੀ ਜ਼ਿੰਦਗੀ ਤੋਂ ਵੱਧ ਪੈਸਾ ਮਹੱਤਵਪੂਰਨ ਹੈ, ਜਿੱਥੇ ਮਰੀਜ਼ਾਂ ਤੋਂ ਇਲਾਜ ਦੇ ਨਾਂ 'ਤੇ ਲੱਖਾਂ ਰੁਪਏ ਵਸੂਲੇ ਜਾਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਭਟਕਣਾ ਅਤੇ ਤੰਗ-ਪਰੇਸ਼ਾਨ ਵੀ ਹੋਣਾ ਪੈਂਦਾ ਹੈ। ਜਿਨ੍ਹਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ 'ਡਾਕਟਰ ਸਾਹਿਬਾਨ', ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਪਰ ਕੁੱਝ ਕੁ ਅਜਿਹੇ ਹਸਪਤਾਲ ਅਤੇ ਉਨ੍ਹਾਂ ਦੇ ਪ੍ਰਬੰਧਕ ਜਦੋਂ ਅਜਿਹਾ ਕੁੱਝ ਕਰਦੇ ਹਨ, ਉਸ ਨੂੰ ਦੇਖ ਕੇ ਮਨ ਬੇਹੱਦ ਦੁਖ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8