ਸਰਕਾਰੀ ਹਸਪਤਾਲ ’ਚ ਧੋਖਾਧੜੀ, ਜਾਅਲੀ ਸ਼ਨਾਖਤੀ ਕਾਰਡਾਂ ਰਾਹੀਂ ਮਰੀਜ਼ਾਂ ਨੂੰ ਬਣਾਉਂਦੇ ਲੁੱਟ ਦਾ ਸ਼ਿਕਾਰ

Saturday, Aug 12, 2023 - 04:45 PM (IST)

ਸਰਕਾਰੀ ਹਸਪਤਾਲ ’ਚ ਧੋਖਾਧੜੀ, ਜਾਅਲੀ ਸ਼ਨਾਖਤੀ ਕਾਰਡਾਂ ਰਾਹੀਂ ਮਰੀਜ਼ਾਂ ਨੂੰ ਬਣਾਉਂਦੇ ਲੁੱਟ ਦਾ ਸ਼ਿਕਾਰ

ਤਰਨਤਾਰਨ (ਰਮਨ)- ਸਰਕਾਰੀ ਹਸਪਤਾਲ ਤਰਨਤਾਰਨ ਵਿਚ ਨਿੱਜੀ ਕਰਿੰਦਿਆਂ ਵਲੋਂ ਭੋਲੇ-ਭਾਲੇ ਗਰੀਬ ਮਰੀਜ਼ਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਰੋਜ਼ਾਨਾ ਵੇਖਣ ਨੂੰ ਮਿਲਦਾ ਹੈ ਕਿ ਸਥਾਨਕ ਹਸਪਤਾਲ ਦੇ ਕੁਝ ਡਾਕਟਰਾਂ ਵਲੋਂ ਨਿੱਜੀ ਤੌਰ ਉੱਪਰ ਕਮਰਿਆਂ ’ਚ ਕਰਿੰਦੇ ਤਾਇਨਾਤ ਕੀਤੇ ਗਏ ਹਨ ਜੋ ਡਾਕਟਰ ਤੋਂ ਜ਼ਿਆਦਾ ਮਰੀਜ਼ਾਂ ਨੂੰ ਸਲਾਹਾਂ ਦਿੰਦੇ ਦੇਖੇ ਜਾ ਸਕਦੇ ਹਨ। ਏਨਾ ਹੀ ਨਹੀਂ ਕਮਰਿਆਂ ਦੇ ਪਿਛਲੇ ਪਾਸੇ ਰੱਖੀਆਂ ਗਈਆਂ ਚੋਰ ਖਿੜਕੀਆਂ ਰਾਹੀਂ ਮਰੀਜ਼ਾਂ ਨੂੰ ਡਾਕਟਰ ਦੀ ਮਰਜ਼ੀ ਦੀਆਂ ਲਿਖੀਆਂ ਦਵਾਈਆਂ ਨਾ ਖਰੀਦਣ ’ਤੇ ਵਾਪਸ ਮੋੜ ਦਿੱਤਾ ਜਾਂਦਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਰੱਖੇ ਗਏ ਕਰਿੰਦਿਆਂ ਦੀਆਂ ਜੇਬਾਂ ਵਿਚ ਜਾਅਲੀ ਸਰਕਾਰੀ ਹਸਪਤਾਲ ਦੇ ਸਨਾਖਤੀ ਕਾਰਡ ਵੀ ਮੌਜੂਦ ਹੁੰਦੇ ਹਨ, ਜਿਨ੍ਹਾਂ ਨੂੰ ਹਸਪਤਾਲ ਦੇ ਬਾਹਰ ਇਕ ਦੁਕਾਨਦਾਰ ਵਲੋਂ ਜਾਅਲੀ ਮੋਹਰਾਂ ਲਗਾਉਂਦੇ ਹੋਏ ਤਿਆਰ ਕੀਤਾ ਜਾਂਦਾ ਹੈ। ਕਮਰਾ ਨੰਬਰ 7, 8 ਅਤੇ 3 ਵਿਚ ਰੱਖੇ ਗਏ ਅਨਪੜ੍ਹ ਕਰਿੰਦਿਆਂ ਵਲੋਂ ਮਰੀਜ਼ਾਂ ਨੂੰ ਦਵਾਈ ਕਿਸ ਤਰ੍ਹਾਂ ਖਾਣੀ ਹੈ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਵਧਦਾ ਜਾ ਰਿਹੈ ਇਹ ਖ਼ਤਰਾ, ਫ਼ੇਲ੍ਹ ਸਾਬਿਤ ਹੋ ਰਹੇ ਵਿਭਾਗ ਦੇ ਦਾਅਵੇ

ਹਸਪਤਾਲ ’ਚ ਭਟਕਦੇ ਨਜ਼ਰ ਆਉਂਦੇ ਕਰਿੰਦੇ ਅਕਸਰ ਮਰੀਜ਼ਾਂ ਨੂੰ ਗੁੰਮਰਾਹ ਕਰਦੇ ਹੋਏ ਅੰਦਰ ਹੋਣ ਵਾਲੇ ਮੁਫ਼ਤ ਖੂਨ ਜਾਂਚ ਟੈਸਟਾਂ ਨੂੰ ਮੋਟੀਆਂ ਰਕਮਾਂ ਵਸੂਲ ਕਰਦੇ ਹੋਏ ਬਾਹਰੀ ਪ੍ਰਾਈਵੇਟ ਲੈਬੋਰਟਰੀਆਂ ਤੋਂ ਕਰਵਾ ਰਹੇ ਹਨ, ਜਿਸ ਨਾਲ ਮਰੀਜ਼ਾਂ ਦਾ ਜਿੱਥੇ ਭਾਰੀ ਨੁਕਸਾਨ ਹੋ ਰਿਹਾ ਹੈ ਉੱਥੇ ਉਨ੍ਹਾਂ ਦਾ ਸਰਕਾਰੀ ਹਸਪਤਾਲਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਮਰੀਜ਼ਾਂ ਦੀ ਖੱਜਲ ਖੁਆਰੀ ਨੂੰ ਰੋਕਣ ਅਤੇ ਡਾਕਟਰਾਂ ਦੀ ਮਨਮਰਜ਼ੀ ਖ਼ਿਲਾਫ਼ ਜਲਦ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ ਲੋਕ ਸਭਾ ’ਚ ਮੁੜ ਉਭਾਰਿਆ ਬੰਦੀ ਸਿੰਘਾਂ ਦਾ ਮਸਲਾ, ਅਮਿਤ ਸ਼ਾਹ ਨੂੰ ਪੁੱਛੇ ਤਿੱਖੇ ਸਵਾਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News