ਆਸਟਰੇਲੀਆ ਭੇਜਣ ਦੀ ਬਜਾਏ, ਭੇਜਿਆ ਮਲੇਸ਼ੀਆ, ਪਰਚਾ

11/12/2018 12:22:22 PM

ਗੁਰਦਾਸਪੁਰ (ਵਿਨੋਦ)—ਇਕ ਨੌਜਵਾਨ ਨੂੰ ਆਸਟਰੇਲੀਆ ਦੇ ਸਥਾਨ ਤੇ ਜਾਲੀ ਪੇਪਰਾਂ ਦੇ ਆਧਾਰ ਤੇ ਮਲੇਸ਼ੀਆ ਭੇਜਣ ਅਤੇ ਉਥੋਂ ਲੜਕੇ ਤੋਂ ਕਰੰਸੀ ਖੋਹਣ ਦੇ ਦੋਸ਼ 'ਚ ਤਿੰਨ ਲੋਕਾਂ ਦੇ ਵਿਰੁੱਧ ਸਿਟੀ ਪੁਲਸ ਗੁਰਦਾਸਪੁਰ ਨੇ ਧਾਰਾ 420 ਅਤੇ 34 ਅਧੀਨ ਕੇਸ ਦਰਜ ਕੀਤਾ ਹੈ। 
 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਗੁਰਦਾਸਪੁਰ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਸੁਖਵਿੰਦਰ ਸਿੰਘ ਪੁੱਤਰ ਭਜਨੀਕ ਸਿੰਘ ਨਿਵਾਸੀ ਤਿੱਬੜੀ ਰੋੜ ਗੁਰਦਾਸਪੁਰ ਨੇ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਸੀ ਕਿ ਦੋਸ਼ੀ ਗੁਰਭੇਜ ਸਿੰਘ ਪੁੱਤਰ ਸ਼ਮਸ਼ੇਰ ਸਿੰਘ, ਕੰਵਲਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਨਰਿੰਦਰ ਸਿੰਘ ਨਿਵਾਸੀ ਰਾਮ ਸ਼ਰਨਮ ਕਾਲੌਨੀ ਗੁਰਦਾਸਪੁਰ ਨੇ ਉਸ ਦੇ ਲੜਕੇ ਦਰਪ੍ਰੀਤ ਸਿੰਘ ਨੂੰ ਆਸਟਰੇਲੀਆ ਭੇਜਣ ਦੇ ਨਾਮ ਤੇ ਜਾਲੀ ਪੇਪਰ ਦਿਖਾ ਕੇ 1 ਲੱਖ 50 ਹਜ਼ਾਰ ਰੁਪਏ ਲੈ ਲਏ ਅਤੇ 22 ਜੂਨ 2018 ਨੂੰ ਉਸ ਦੇ ਲੜਕੇ ਨੂੰ ਨਾਲ ਲੈ ਕੇ ਆਸਟਰੇਲੀਆ ਦੀ ਬਜਾਏ ਮਲੇਸ਼ੀਆ ਲੈ ਗਏ। ਉੱਥੇ ਜਾ ਕੇ ਦੋਸ਼ੀਆਂ ਨੇ ਦਰਪ੍ਰੀਤ ਸਿੰਘ ਤੋਂ 500 ਅਮਰੀਕੀ ਡਾਲਰ ਅਤੇ 500 ਮਲੇਸ਼ੀਆ ਕਰੰਸੀ ਖੌਹ ਲਈ। ਪੀੜਤ ਨੇ ਸ਼ਿਕਾਇਤ 'ਚ ਲਿਖਿਆ ਕਿ ਉਸ ਦੇ ਲੜਕੇ ਨੇ ਮਲੇਸ਼ੀਆ ਤੋਂ ਸੂਚਨਾ ਦਿੱਤੀ ਕਿ ਉਸ ਦੀ ਜਾਨ ਨੂੰ ਖਤਰਾ ਹੈ। ਜਿਸ ਕਾਰਨ ਅਸੀਂ ਉਸ ਨੂੰ ਵਾਪਸ ਭਾਰਤ ਸੱਦ ਲਿਆ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਦਾ ਕੰਮ ਡੀ.ਐੱਸ.ਪੀ. ਕੰਟਰੋਲ ਰੂਮ ਨੂੰ ਸੌਂਪੀ ਗਈ ਅਤੇ ਜਾਂਚ ਰਿਪੋਰਟ ਦੇ ਆਧਾਰ ਤੇ ਤਿੰਨਾਂ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਜਾਂਚ 'ਚ ਸ਼ਾਮਲ ਹੋਣ ਦੇ ਲਈ ਪੁਲਸ ਅੱਗੇ ਪੇਸ਼ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ। 


Shyna

Content Editor

Related News