ਨੌਜਵਾਨ ਨੂੰ ਜ਼ਖਮੀ ਕਰਨ ਵਾਲੇ 3 ਮੁਲਜ਼ਮਾਂ ਖ਼ਿਲਾਫ਼ ਪਰਚਾ

05/26/2024 2:00:22 PM

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ) : ਇਕ ਨੌਜਵਾਨ ਨੂੰ ਜ਼ਖਮੀ ਕਰਨ ਵਾਲੇ ਤਿੰਨ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਸਿਟੀ ਪੁਲਸ ਨੇ ਪਰਚਾ ਦਰਜ ਕੀਤਾ ਹੈ। ਘਟਨਾ ਮੱਖੂ ਗੇਟ ਚੌਂਕ ’ਚ ਵਾਪਰੀ। ਪੀੜਤ ਅੰਗਰੇਜ਼ ਸਿੰਘ ਨੇ ਬਿਆਨ ਦੇ ਦੱਸਿਆ ਉਸ ਦੀ ਦੁਕਾਨ ਮੱਖੂ ਗੇਟ ਚੌਂਕ ਵਿਚ ਹੈ, ਜਿਸ ਦੇ ਬਾਹਰ ਉਸ ਦਾ ਭਰਾ ਪ੍ਰਤਾਪ ਸਿੰਘ ਜੂਸ ਦੀ ਰੇਹੜੀ ਲਾਉਂਦਾ ਹੈ।

ਤਿੰਨ ਦਿਨ ਪਹਿਲਾਂ ਮਨੋਜ ਕੁਮਾਰ, ਉਸ ਦਾ ਪਿਓ ਸੱਤ ਨਾਰਾਇਣ ਵਾਸੀ ਗੁਰੂਹਰਸਹਾਏ ਅਤੇ ਇਕ ਹੋਰ ਅਣਪਛਾਤਾ ਵਿਅਕਤੀ ਬਾਹਰ ਰੇਹੜੀ ’ਤੇ ਆਏ ਅਤੇ ਉਸ ਦੇ ਭਰਾ ਦੇ ਨਾਲ ਝਗੜਾ ਕਰਨ ਲੱਗੇ। ਜਦੋਂ ਉਹ ਬਾਹਰ ਨਿਕਲਿਆ ਤਾਂ ਤਿੰਨਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਦੇ ਨਾਲ ਉਸ ਦੀ ਕੁੱਟਮਾਰ ਕੀਤੀ। ਐੱਸ. ਆਈ. ਨਰੇਸ਼ ਕੁਮਾਰ ਦੇ ਅਨੁਸਾਰ ਮੁੱਢਲੀ ਜਾਂਚ ’ਚ ਮਾਮਲਾ ਮਕਾਨ ’ਤੇ ਮਲਕੀਅਤ ਦਾ ਹੈ। ਤਿੰਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਜਾਂਚ ਕੀਤੀ ਜਾ ਰਹੀ ਹੈ।


Babita

Content Editor

Related News