ਮਲੇਸ਼ੀਆ ਮਾਸਟਰਸ ’ਚ ਖਿਤਾਬ ਦਾ ਸੋਕਾ ਖਤਮ ਕਰਨ ਉਤਰੇਗੀ ਸਿੰਧੂ

05/21/2024 10:54:28 AM

ਕੁਆਲਾਲੰਪੁਰ– ਬ੍ਰੇਕ ਤੋਂ ਪਰਤੀ ਪੀ. ਵੀ. ਸਿੰਧੂ ਓਲੰਪਿਕ ਤੋਂ ਪਹਿਲਾਂ ਇੱਥੇ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਜਿੱਤ ਦਰਜ ਕਰਕੇ ਆਪਣਾ ਮਨੋਬਲ ਉੱਚਾ ਕਰਨ ਦੇ ਇਰਾਦੇ ਨਾਲ ਉਤਰੇਗੀ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਉਬੇਰ ਕੱਪ ਤੇ ਥਾਈਲੈਂਡ ਓਪਨ ਵਿਚ ਹਿੱਸਾ ਨਹੀਂ ਲਿਆ ਸੀ। ਹੁਣ ਵਾਪਸੀ ਕਰਦੇ ਹੋਏ ਉਸਦਾ ਟੀਚਾ ਇਸ ਬੀ. ਡਬਲਯੂ. ਐੱਫ. ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿਚ ਮਹਿਲਾ ਸਿੰਗਲਜ਼ ਵਿਚ ਚੰਗਾ ਪ੍ਰਦਰਸ਼ਨ ਕਰਨ ਦਾ ਹੋਵੇਗਾ। ਉਹ ਪਿਛਲੇ ਸਾਲ ਅਕਤੂਬਰ ਵਿਚ ਗੋਡੇ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਫਾਰਮ ਵਿਚ ਨਹੀਂ ਹੈ। ਓਲੰਪਿਕ ਵਿਚ ਚਾਂਦੀ ਤੇ ਕਾਂਸੀ ਤਮਗਾ ਜਿੱਤ ਚੁੱਕੀ ਸਿੰਧੂ ਦਾ ਰਿਟਰਨ ਪਹਿਲਾਂ ਦੀ ਤਰ੍ਹਾਂ ਨਹੀਂ ਰਿਹਾ ਹੈ ਤੇ ਉਹ ਕਈ ਨੇੜਲੇ ਮੁਕਾਬਲੇ ਹਾਰ ਗਈ ਹੈ। ਉਹ 6 ਮੁਕਾਬਲਿਆਂ ਵਿਚੋਂ ਦੋ ਵਿਚ ਹੀ ਕੁਆਰਟਰ ਫਾਈਨਲ ਤਕ ਪਹੁੰਚ ਸਕੀ ਹੈ। ਪਿਛਲੀ ਵਾਰ ਉਹ 2022 ਸਿੰਗਾਪੁਰ ਓਪਨ ਵਿਚ ਖਿਤਾਬ ਜਿੱਤੀ ਸੀ।
ਅਸ਼ਮਿਤਾ ਚਾਲਿਹਾ, ਆਕ੍ਰਿਸ਼ੀ ਕਸ਼ਯਪ ਤੇ ਮਾਲਵਿਕਾ ਬੰਸੋਡ ਵੀ ਚੰਗੇ ਨਤੀਜੇ ਦੇਣਾ ਚਾਹੁਣਗੀਆਂ। ਪੁਰਸ਼ ਵਰਗ ਵਿਚ ਕਿਰਣ ਜਾਰਜ ਇਕੱਲਾ ਭਾਰਤੀ ਹੈ, ਜਿਹੜਾ ਜਾਪਾਨ ਦੇ ਤਾਕੁਮਾ ਓਬਾਯਾਸ਼ੀ ਨਾਲ ਪਹਿਲਾ ਮੈਚ ਖੇਡੇਗਾ। ਥਾਈਲੈਂਡ ਓਪਨ ਚੈਂਪੀਅਨ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਇਹ ਟੂਰਨਾਮੈਂਟ ਨਹੀਂ ਖੇਡ ਰਹੇ ਹਨ। ਪੁਰਸ਼ ਵਰਗ ਵਿਚ ਕ੍ਰਿਸ਼ਣਾ ਪ੍ਰਸਾਦ ਗਾਰਗਾ ਤੇ ਸਾਈ ਪ੍ਰਤੀਕ ਦੀ ਜੋੜੀ ਉਤਰੇਗੀ।


Aarti dhillon

Content Editor

Related News