ਨਸ਼ੇ ਵਾਲੇ ਪਦਾਰਥਾਂ ਦੇ 4 ਧੰਦੇਬਾਜ਼ ਗ੍ਰਿਫਤਾਰ
Wednesday, Dec 12, 2018 - 04:49 AM (IST)

ਅੰਮ੍ਰਿਤਸਰ, (ਅਰੁਣ)- ਜ਼ਿਲਾ ਦਿਹਾਤੀ ਪੁਲਸ ਨੇ ਛਾਪੇਮਾਰੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦੇ 4 ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ। ਥਾਣਾ ਮਜੀਠਾ ਦੀ ਪੁਲਸ ਨੇ 35 ਗੋਲੀਆਂ ਸਮੇਤ ਕਰਨ ਪੁੱਤਰ ਸੁੱਚਾ ਸਿੰਘ ਵਾਸੀ ਖਾਸਾ, ਥਾਣਾ ਲੋਪੋਕੇ ਦੀ ਪੁਲਸ ਨੇ 30 ਗ੍ਰਾਮ ਹੈਰੋਇਨ, 75 ਗੋਲੀਆਂ ਸਮੇਤ ਗੁਰਮੇਲ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮੋਡ਼ੇ ਕਲਾਂ, ਥਾਣਾ ਰਾਜਾਸਾਂਸੀ ਦੀ ਪੁਲਸ ਨੇ 3 ਗ੍ਰਾਮ ਹੈਰੋਇਨ ਸਮੇਤ ਸੋਨੂੰ ਵਾਸੀ ਭਿੱਟੇਵੱਡ, ਥਾਣਾ ਰਮਦਾਸ ਦੀ ਪੁਲਸ ਨੇ 50 ਗੋਲੀਆਂ ਸਮੇਤ ਸੈਮੂਅਲ ਮਸੀਹ ਪੁੱਤਰ ਬਲਵਿੰਦਰ ਸਿੰਘ ਵਾਸੀ ਅਵਾਣ ਨੂੰ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਾਰਵਾਈ ਕਰਦਿਅਾਂ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।