ਸੜਕ ਹਾਦਸੇ ’ਚ ਸਾਬਕਾ ਸਰਪੰਚ ਦੀ ਮੌਤ

Sunday, Nov 22, 2020 - 10:20 PM (IST)

ਸੜਕ ਹਾਦਸੇ ’ਚ ਸਾਬਕਾ ਸਰਪੰਚ ਦੀ ਮੌਤ

ਨੌਸ਼ਿਹਰਾ ਪੰਨੂੰਆਂ,(ਬਲਦੇਵ)- ਨੈਸ਼ਨਲ ਹਾਈਵੇ ਉੱਪਰ ਟਰਾਲੇ ਤੇ ਟਰੱਕ ਦੀ ਟੱਕਰ ਹੋਣ ਕਾਰਨ ਸਾਬਕਾ ਸਰਪੰਚ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੀ.ਬੀ 03 ਏ.ਡਬਲਯੂ 7774 22 ਟਾਇਰਾ ਟੱਰਕ ਜੋ ਕੇ ਕੇਲੇ ਨਾਲ ਲੱਦਿਆ ਸਰਹਾਲੀ ਸਾਇਡ ਤੋਂ ਆ ਰਿਹਾ ਸੀ ਕਿ ਨੌਸ਼ਿਹਰਾ ਪੰਨੂੰਆਂ ਹਾਈਵੇ ਉੱਪਰ ਤੂਡ਼ੀ ਵਾਲੇ ਟਰਾਲੇ ਨਾਲ ਟੱਕਰ ਹੋਣ ਕਾਰਨ ਸਾਬਕਾ ਸਰਪੰਚ ਤਰਸੇਮ ਸਿੰਘ (40) ਪੁੱਤਰ ਹਿੰਮਤ ਸਿੰਘ ਵਾਸੀ ਖੇਡਾ ਦੀ ਮੌਕੇ ’ਤੇ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਤੂਡ਼ੀ ਵੇਚਣ ਦਾ ਕੰਮ ਕਰਦਾ ਸੀ, ਜਿਸ ਨਾਲ ਉਸਦੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੀ। ਤਰਸੇਮ ਸਿੰਘ ਨੇ ਪਰਿਵਾਰ ਵਿਚ ਉਸਦੀ ਪਤਨੀ ਸੰਦੀਪ ਕੌਰ, 1 ਬੇਟੀ ਤੇ 2 ਬੇਟੀਆਂ ਨੂੰ ਰੋਂਦੇ ਛੱਡ ਗਿਆ।


author

Bharat Thapa

Content Editor

Related News