ਤਿਉਹਾਰਾਂ ਦੇ ਸੀਜ਼ਨ ਦੌਰਾਨ ਐਕਸ਼ਨ ''ਚ ਫੂਡ ਅਫ਼ਸਰ, ਗੰਦਗੀ ''ਚ ਬਣਾਇਆ ਜਾ ਰਿਹਾ 6 ਕੁਇੰਟਲ ਪੇਠਾ ਕੀਤਾ ਜ਼ਬਤ

Sunday, Nov 05, 2023 - 12:21 PM (IST)

ਤਿਉਹਾਰਾਂ ਦੇ ਸੀਜ਼ਨ ਦੌਰਾਨ ਐਕਸ਼ਨ ''ਚ ਫੂਡ ਅਫ਼ਸਰ, ਗੰਦਗੀ ''ਚ ਬਣਾਇਆ ਜਾ ਰਿਹਾ 6 ਕੁਇੰਟਲ ਪੇਠਾ ਕੀਤਾ ਜ਼ਬਤ

ਅੰਮ੍ਰਿਤਸਰ (ਦਲਜੀਤ) : ਸਿਹਤ ਵਿਭਾਗ ਦੇ ਫੂਡ ਵਿੰਗ ਵੱਲੋਂ ਮਜੀਠਾ ਰੋਡ ਬਾਈਪਾਸ ਵਿਖੇ ਪੇਠਾ ਬਣਾਉਣ ਵਾਲੀ ਕੰਪਨੀ ਦੀ ਅਚਨਚੇਤ ਚੈੱਕਿੰਗ ਕੀਤੀ ਗਈ। ਕੰਪਨੀ ’ਚ ਗੰਦਗੀ ਵਾਲੀ ਥਾਂ ’ਤੇ ਪੇਟਾ ਕੱਟਿਆ ਜਾ ਰਿਹਾ ਸੀ। ਟੀਮ ਵੱਲੋਂ 600 ਕਿੱਲੋ ਪੇਠਾ ਜ਼ਬਤ ਕਰ ਕੇ ਦੋ ਸੈਂਪਲ ਅੰਗੂਰੀ ਪੇਠਾ ਅਤੇ ਦੋ ਸੈਂਪਲ ਸੁੱਕਾ ਪੇਠਾ ਦੇ ਸੀਲ ਕੀਤੇ। ਸਬੰਧਿਤ ਕੰਪਨੀ ਨੂੰ ਸਾਫ਼-ਸਫਾਈ ਨਾ ਰੱਖਣ ’ਤੇ ਨੋਟਿਸ ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਜਲੇਬੀ ਸਮੇਤ 6 ਸੈਂਪਲ ਲਏ ਗਏ।

ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਐਕਸ਼ਨ ਲਿਆ ਜਾ ਰਿਹਾ ਹੈ। ਉਨ੍ਹਾਂ ਦੀ ਅਗਵਾਈ ਵਾਲੀ ਟੀਮ ’ਚ ਤਾਇਨਾਤ ਐੱਫ.ਐੱਸ.ਓ. ਅਸ਼ਵਨੀ ਕੁਮਾਰ ਅਤੇ ਐੱਫ.ਐੱਸ.ਓ. ਅਮਨਦੀਪ ਸਿੰਘ ਦੀ ਫੂਡ ਸੇਫਟੀ ਟੀਮ ਵੱਲੋਂ ਮਜੀਠਾ ਬਾਈਪਾਸ ਵਿਖੇ ਪੇਠਾ ਬਣਾਉਣ ਵਾਲੀ ਕੰਪਨੀ ’ਤੇ ਛਾਪੇਮਾਰੀ ਕੀਤੀ ਗਈ, ਉਹ ਬਹੁਤ ਹੀ ਗੰਦੀ ਹਾਲਤ ’ਚ ਪੇਠਾ ਬਣਾ ਰਹੀ ਸੀ, ਜਿਸ ’ਚ 600 ਕਿੱਲੋ ਦੇ ਕਰੀਬ ਪੇਠੇ ਦਾ ਸਾਰਾ ਸਟਾਕ ਜ਼ਬਤ ਕੀਤਾ ਗਿਆ ਹੈ। ਟੀਮ ਵੱਲੋਂ ਮੌਕੇ ’ਤੇ ਹੀ ਐੱਫ.ਬੀ.ਓ. ਨੂੰ ਚਲਾਨ ਜਾਰੀ ਕੀਤਾ ਗਿਆ। ਦੋ ਨਮੂਨੇ ਸੁੱਕੇ ਪੇਠੇ ਦੇ ਅਤੇ ਦੂਜੇ ਅੰਗੂਰੀ ਪੇਠੇ ਦੇ ਫੂਡ ਸੇਫਟੀ ਅਫਸਰ ਵੱਲੋਂ ਸੀਲ ਕੀਤੇ ਗਏ ਹਨ ਅਤੇ ਵਿਸ਼ਲੇਸ਼ਣ ਲਈ ਲੈਬ ’ਚ ਭੇਜੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ’ਚ ਦਿਲ ਵਲੂੰਧਰਣ ਵਾਲੀ ਘਟਨਾ, ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਭਾਖੜਾ ਨਹਿਰ ’ਚ ਮਾਰੀਆਂ ਛਾਲਾਂ

ਇਸ ਤੋਂ ਬਾਅਦ ਰਵਾਇਤੀ ਮਠਿਆਈਆਂ ਵਿਚ ਫੂਡ ਕਲਰ ਦੀ ਜਾਂਚ ਕਰਨ ਲਈ ਆਈ.ਈ. ਫੂਡ ਸੇਫਟੀ ਟੀਮ ਵੱਲੋਂ ਜਲੇਬੀ ਸਮੇਤ 6 ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਕਿਸੇ ਵੀ ਹੱਲ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਮਿਲਾਵਟਖੋਰੀ ਕਰਦਾ ਹੈ ਤਾਂ ਲੋਕਾਂ ਨੂੰ ਉਸ ਦੀ ਜਾਣਕਾਰੀ ਵਿਭਾਗ ਨੂੰ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਈ. ਟੀ. ਟੀ. ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਪਾਇਆ ਸਟੇਟਸ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News